downloadਸ਼ਾਂਤੀਨਗਰ ਬੱਸ ਸਟੈਂਡ ਦੇ ਕੋਲ ਦਿੱਲੀ-ਸਹਾਰਨਪੁਰ ਰੋਡ ਤੇ ਲੋਨੀ, ਗਾਜੀਆਬਾਦ ਸਥਿਤ ਜੀਵਨ ਜਯੋਤੀ ਨਰਸਿੰਗ ਹੋਮ ਦਾ ਨਾਂ ਖੇਤਰ ਵਿੱਚ ਕਿਸੇ ਵਾਕਫ਼ੀਅਤ ਦਾ ਮੋਹਤਾਜ਼ ਨਹੀਂ ਸੀ। ਇਹ ਹਸਪਤਾਲ ਡਾ. ਸੁਮਿਤ ਕੁਮਾਰ ਸ਼ਰਮਾ ਦਾ ਸੀ, ਜਿਸਦੇ ਪ੍ਰਚਾਰ ਵਿੱਚ ਵੀ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਛੋਟਾ ਵੱਡਾ ਕੋਈ ਵੀ ਅਜਿਹਾ ਮਰਜ਼ ਨਹੀਂ, ਜਿਸਦਾ ਉਥੇ ਇਲਾਜ ਨਾ ਹੁੰਦਾ ਹੋਵੇ।
ਉਸ ਸ਼ਾਮ ਵੀ ਸੁਮਿਤ ਜੀਵਨ ਜਯੋਤੀ ਨਰਸਿੰਗ ਹੋਮ ਵਿੱਚ ਬੈਠਿਆ ਸੀ ਕਿ 45 ਕੁ ਸਾਲ ਦਾ ਇਕ ਵਿਅਕਤੀ ਉਸ ਕੋਲ ਇਕ ਮਰੀਜ਼ ਦੀ ਹੈਸੀਅਤ ਨਾਲ ਆਇਆ। ਉਸਨੇ ਮਰੀਜ ਸਟੂਲ ਤੇ ਬਿਠਾਇਆ। ਹੌਲੀ ਜਿਹੇ ਬੋਲਿਆ, ਡਾਕਟਰ ਸਾਹਿਬ, ਮੈਂ ਤੁਹਾਡਾ ਬਹੁਤ ਨਾਮ ਸੁਣਿਆ ਹੈ, ਇਸ ਕਰ ਕੇ ਆਇਆ ਹਾਂ।ਮੇਰਾ ਨਾਂ ਸੁਰੇਸ਼ ਗੁਪਤਾ ਹੈ। ਜਹਾਂਗੀਰਪੁਰੀ ਵਿੱਚ ਰਹਿੰਦਾ ਹਾਂ ਅਤੇ ਆਜ਼ਾਦਪੁਰ ਮੰਡੀ ਵਿੱਚ ਟਮਾਟਰਾਂ ਦੀ ਆੜ੍ਹਤ ਕਰਦਾ ਹਾਂ।
ਦਿੱਲੀ ਵਿੱਚ ਮੇਰੇ ਸੈਂਕੜੇ ਮਰੀਜ ਹਨ, ਸੁਮਿਤ ਆਪਣੇ ਲੈਟਰਹੈਂਡ ਤੇ ਉਸਦਾ ਨਾਂ ਲਿਖਦਿਆਂ ਬੋਲਿਆ। ਸੁਮਿਤ ਨੇ ਪਰਚੇ ਤੇ ਉਮਰ ਵੀ ਲਿਖੀ ਸੀ। ਉਸ ਤੋਂ ਬਾਅਦ ਅੱਖਾਂ ਨੂੰ ਦੇਖਦੇ ਹੋਏ ਸਵਾਲ ਕੀਤਾ, ਦੱਸੋ ਕੀ ਸਮੱਸਿਆ ਹੈ। ਡਾਕਟਰ ਸਾਹਿਬ ਮੇਰੀ ਘਰ ਵਾਲੀ ਦਾ ਨਾਂ ਸੁਨੀਤਾ ਹੈ, ਉਸਦੀ ਉਮਰ 42 ਸਾਲ ਹੈ।
ਸੁਮਿਤ ਨੂੰ ਲੱਗਿਆ ਕਿ ਸ਼ਾਇਦ ਇਹ ਆਦਮੀ ਘੱਟ ਸੁਣਦਾ ਹੈ, ਇਸ ਕਰ ਕੇ ਕੁਰਸੀ ਦੀ ਪੁਸ਼ਤ ਨਾਲ ਪਿੱਠ ਟਿਕਾ ਲਈ ਅਤੇ ਇਕ ਇਕ ਸ਼ਬਦ ਤੇ ਜ਼ੋਰ ਦਿੰਦੇ ਬੋਲਿਆ। ਗੁਪਤਾ ਜੀ, ਮੈਂ ਤੁਹਾਡਾ ਮਰਜ਼ ਪੁੱਛਿਆ ਹੈ, ਤੁਹਾਡੀ ਪਤਨੀ ਦਾ ਨਾਂ ਅਤੇ ਉਮਰ ਨਹੀਂ।
ਮੇਰੀ ਪਤਨੀ ਦੀ ਉਮਰ ਨਾਲ ਹੀ ਮੇਰੀ ਪ੍ਰੇਸ਼ਾਨੀ ਜੁੜੀ ਹੈ। ਸੁਨੀਲ ਗੁਪਤਾ ਸੀਮਾ ਤੋਂ ਜ਼ਿਆਦਾ ਗੰਭੀਰ ਹੋ ਗਿਆ। ਸਾਡੇ ਵਿਆਹ ਨੂੰ ਵੀਹ ਸਾਲ ਹੋ ਗਏ ਹਨ ਅਤੇ ਔਲਾਦ ਨਹੀਂ ਹੈ।ਤੁਸੀਂ ਮੇਰੀ ਮਦਦ ਕਰੋ।ਮੈਂ ਕੁਝ ਦਵਾਈਆਂ ਲਿਖ ਦਿੰਦਾ ਹਾਂ, ਉਹਨਾਂ ਦੀ ਮਦਦ ਨਾਲ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ। ਜੋ ਕੰਮ ਵੀਹ ਸਾਲ ਤੋਂ ਨਹੀਂ ਹੋ ਸਕਿਆ, ਉਹ ਵੀਹ ਦਿਨ ਵਿੱਚ ਕਿਵੇਂ ਹੋ ਸਕਦਾ ਹੈ।ਗੁਪਤਾ ਸਿੱਧਾ ਸੌਦੇਬਾਜੀ ਤੇ ਉਤਰ ਆਇਆ। ਗੁਪਤਾ ਨੇ ਇਸ ਤੋਂ ਬਾਅਦ ਅਸਲੀ ਧੱਦੇ ਵਾਲੀ ਜ਼ੁਬਾਨ ਬੋਲੀ।
ਡਾਕਟਰ ਸਾਹਿਬ ਮੈਂ ਕੋਈ ਬਲੈਕਮੇਅਰ ਨਹੀਂ ਹਾਂ, ਤੁਹਾਡਾ ਰਾਜ਼ ਸੀਨੇ ਵਿੱਚ ਦਬਾਈ ਰੱਖਣ ਦੇ ਲਈ ਪੈਸੇ ਮੰਗਾਂਗਾ। ਇਸ ਤੋਂ ਬਾਅਦ ਡਾਕਟਰ ਨੇ ਉਸ ਦੀ ਸਚਾਈ ਪਰਖਣੀ ਸ਼ੁਰੂ ਕੀਤੀ ਅਤੇ ਯਕੀਨ ਹੋ ਗਿਆ ਕਿ ਇਹ ਆਦਮੀ ਸਹੀ ਹੈ। ਗੱਲ ਅੱਗੇ ਤੁਰੀ। ਜੋ ਵੀ ਮਿਲੇ, ਜਲਦੀ ਮਿਲੇ, ਗੁਪਤਾ ਦੇ ਲਹਿਜੇ ਵਿੱਚ ਉਤਾਵਲਾਪਣ ਝਲਕਣ ਲੱਗਿਆ, ਲੜਕਾ ਮਿਲ ਜਾਵੇ ਤਾਂ ਚੰਗਾ ਹੈ, ਨਾ ਮਿਲੇ ਤਾਂ ਲੜਕੀ ਵੀ ਚੱਲੇਗੀ। ਅਸੀਂ ਤਾਂ ਕੇਵਲ ਸਾਬਤ ਕਰਨਾ ਹੈ ਕਿ ਅਸੀਂ ਬੇਔਲਾਦ ਨਹੀਂ ਹਾਂ। ਸਾਨੂੰ ਸੰਤਾਨ ਸੁਖ ਤੋਂ ਇਲਾਵਾ ਤਿੰਨ ਫ਼ਾਇਦੇ ਹੋਰ ਹੋਣਗੇ। ਸੁਮਿਤ ਨੇ ਗੁਪਤਾ ਦੇ ਚਿਹਰੇ ਤੇ ਨਜ਼ਰਾਂ ਗੱਡ ਕੇ ਕਿਹਾ, ਕਿਹੋ ਜਿਹੇ ਤਿੰਨ ਫ਼ਾਇਦੇ?
ਖੁੱਲ੍ਹ ਕੇ ਦੱਸੋ ਮੈਨੂੰ ਕੀ ਫ਼ਾਇਦਾ ਹੋਵੇਗਾ ਅਤੇ ਕੀ ਸੇਵਾ ਹੋਵੇਗੀ। ਲੜਕੀ ਮਿਲੀ ਤਾਂ ਚਾਰ ਲੱਖ ਅਤੇ ਲੜਕਾ ਮਿਲਿਆ ਤਾਂ ਛੇ ਲੱਖ ਨਕਦ ਦੇਣੇ ਹੋਣਗੇ। ਠੀਕ ਹੈ ਡਾਕਟਰ ਸਾਹਿਬ, ਹੋ ਜਾਵੇਗਾ। ਇਸ ਤੋਂ ਬਾਅਦ ਹੱਥ ਮਿਲਾਏ ਅਤੇ ਗੁਪਤਾ ਆਪਣਾ ਐਡਰੈਸ ਅਤੇ ਫ਼ੋਨ ਨੰਬਰ ਦੇ ਕੇ ਚਲਾ ਗਿਆ।
ਬੇਔਲਾਦ ਬਣ ਕੇ ਜੋ ਵਿਅਕਤੀ ਸੁਮਿਤ ਨੂੰ ਮਿਲਿਆ ਸੀ, ਉਹ ਸੁਨੀਲ ਗੁਪਤਾ ਨਹੀਂ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਹੈਡ ਕਾਂਸਟੇਬਲ ਵਸੀਕ ਅਹਿਮਦ ਸੀ। ਹੋਇਆ ਇੲ ਕਿ ਪਿਛਲੇ ਕੁਝ ਦਿਨਾਂ ਤੋਂ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲ ਰਹੀ ਸੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਬੱਚਿਆਂ ਨੂੰ ਵੇਚਣ ਵਾਲਾ ਗਿਰੋਹ ਸਰਗਰਮ ਹੈ।
ਇਸ ਤੋਂ ਬਾਅਦ ਟੀਮ ਬਣਾਈ ਗਈ ਅਤੇ ਸਾਰੇ ਬੱਚੇ ਵੇਚਣ ਵਾਲੇ ਗਿਰੋਹ ਦੀ ਭਾਲ ਲਈ ਸਰਗਰਮ ਹੋ ਗਏ। ਕੜੀ ਨਾਲ ਕੜੀ ਜੁੜਦੀ ਗਈ ਅਤੇ ਫ਼ਿਰ ਇਸ ਸਿਲਸਿਲੇ ਵਿੱਚ ਲੋਨੀ, ਗਾਜੀਆਬਾਦ ਸਥਿਤ ਜੀਵਨ ਜਯੋਤੀ ਨਰਸਿੰਗ ਹੋਮ ਦਾ ਨਾਂ ਸਾਹਮਣੇ ਆਇਅ। ਗੁਪਤ ਸੂਤਰਾਂ ਤੋਂ ਪਤਾ ਲੱਗਿਆ ਕਿ ਨਰਸਿੰਗ ਹੋਮ ਦਾ ਸੰਚਾਲਕ ਡਾ. ਸੁਮਿਤ ਕੁਮਾਰ ਸ਼ਰਮਾ ਬੇਔਲਾਦ ਜੁੜਿਆਂ ਨੂੰ ਬੱਚੇ ਵੇਚਣ ਦਾ ਕੰਮ ਕਰਦਾ ਹੈ। ਉਸਦੇ ਨਰਸਿੰਗ ਹੋਮ ਵਿੱਚ ਅਜਿਹੀਆਂ ਗਰਭਵਤੀ ਔਰਤਾਂ ਦਾ ਮੁਫ਼ਤ ਇਲਾਜ ਅਤੇ ਜਣੇਪਾ ਕਰਵਾਇਆ ਜਾਂਦਾ ਸੀ, ਜੋ ਸੰਤਾਨ ਨਹੀਂ ਚਾਹੁੰਦੀਆਂ ਸਨ। ਜਣੇਪਾ ਹੋਣ ਤੋਂ ਬਾਅਦ ਜੱਚਾ ਚਲੀ ਜਾਂਦੀ ਹੈ ਅਤੇ ਬੱਚਾ ਸੁਮਿਤ ਰੱਖ ਲੈਂਦਾ ਹੈ। ਇਹ ਬੱਚਾ ਕਿਸੇ ਬੇਔਲਾਦ ਜੋੜੇ ਨੂੰ ਉਚੀ ਕੀਮਤ ਤੇ ਵੇਚ ਦਿੱਤਾ ਜਾਂਦਾ ਹੈ।
ਸੂਤਰਾਂ ਤੋਂ ਅਪਰਾਧ ਸ਼ਾਖਾ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਰੰਗੀਨ ਮਿਜਾਜ਼ ਵਾਲੀਆਂ ਕੁਆਰੀਆਂ ਅਤੇ ਵਿਧਵਾਵਾਂ ਵਿੱਚ ਜੀਵਨ ਜਯੋਤੀ ਨਰਸਿੰਗ ਹੋਮ ਕਾਫ਼ੀ ਲੋਕਪ੍ਰਿਆ ਹੈ। ਦੂਜੇ ਸ਼ਹਿਰਾਂ ਤੋਂ ਆ ਕੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਨੌਕਰੀ ਕਰਨ ਵਾਲੀਆਂ ਲੜਕੀਆਂ ਅਤੇ ਔਰਤਾਂ ਵੀ ਜੀਵਨ ਜਯੋਤੀ ਨਰਸਿੰਗ ਹੋਮ ਵਿੱਚ ਆਪਣੀਆਂ ਰੰਗੀਨੀਆਂ ਦਾ ਕਲੰਕ ਮਿਟਾਉਣ ਆਉਂਦੀਆਂ ਹਨ।
ਸਮਾਂ ਲੰਘ ਜਾਣ ਤੇ ਜਿਹਨਾਂ ਔਰਤਾਂ ਦਾ ਗਰਭਪਾਤ ਨਹੀਂ ਕਰਵਾਇਆ ਜਾ ਸਕਦਾ ਸੀ, ਉਹਨਾਂ ਨੂੰ ਇੱਥੇ ਰੱਖ ਕੇ ਜਣੇਪਾ ਕਰਵਾਇਆ ਜਾਂਦਾ ਸੀ। ਨਵਜੰਮੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਡਾਕਟਰ ਸੁਮਿਤ ਲੈਣ ਲਈ ਤਿਆਰ ਹੁੰਦਾ ਸੀ। ਅੰਤ ਅਜਿਹੀਆਂ ਔਰਤਾਂ ਜੋ ਆਪਣੇ ਪਾਪ ਨੂੰ ਦੁਨੀਆਂ ਤੋਂ ਲੁਕੋਣਾ ਚਾਹੁੰਦੀਆਂ ਸਨ, ਉਹਨਾਂ ਲਈ ਇਹ ਨਰਸਿੰਗ ਹੋਮ ਵਰਦਾਨ ਸੀ। ਸੁਨੀਲ  ਪੈਸੇ ਲੈ ਕੇ ਉਹਨਾਂ ਨੂੰ ਬੇਔਲਾਦ ਜੋੜਿਆ ਨੂੰ ਦੇ ਦਿੰਦਾ ਸੀ। ਲੜਕੀਆਂ ਅਤੇ ਔਰਤਾਂ ਦੀ ਦੇਖਭਾਲ ਮੁਫ਼ਤ ਕੀਤੀ ਜਾਂਦੀ ਸੀ।
ਇਸ ਤੋਂ ਬਾਅਦ 10 ਦਿਨ ਬੀਤ ਗਏ। ਵਸੀਕ ਅਹਿਮਦ ਦੇ ਮੋਬਾਇਲ ਫ਼ੋਨ ਤੇ ਸੁਮਿਤ ਦਾ ਫ਼ੋਨ ਆਇਆ, ਗੁਪਤਾ ਜੀ ਵਧਾਈ ਹੋਵੇ। ਤੁਸੀਂ ਇਕ ਬੇਹੱਦ ਖੂਬਸੂਰਤ ਅਤੇ ਪਿਆਰੀ ਲੜਕੀ ਦੇ ਪਿਤਾ ਬਣ ਗਏ।
ਵਾਹ ਬਹੁਤ ਚੰਗਾ ਹੋਇਆ। ਦੋ ਮਹੀਨੇ ਦੀ ਹੈ। ਅਸੀਂ ਲੜਕੇ ਦੀ ਬਹੁਤ ਭਾਲ ਕੀਤੀ ਪਰ ਮਿਲ ਨਾ ਸਕਿਆ। ਤੁਹਾਨੂੰ ਲੜਕੀ ਹੀ ਲੈਣੀ ਹੋਵੇਗੀ। ਸੁਮਿਤ ਨੇ ਉਸਦੀਆਂ ਭਾਵਨਾਵਾਂ ਨੂੰ ਤਵੱਜੋਂ ਨਾ ਦੇ ਕੇ ਪੁੱਛਿਆ, ਗੁਪਤਾ ਜੀ ਰਕਮ ਤਿਆਰ ਹੈ ਜਾਂ ਬੰਦੋਬਸਤ ਕਰਨਾ ਹੋਵੇਗਾ।ਬਿਲਕੁਲ ਤਿਆਰ ਹੈ ਜੀ। ਵਸੀਕ ਅਹਿਮਦ ਨੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਤਿੰਨ ਲੱਖ ਲੈ ਕੇ ਮੈਂ ਤੁਹਾਡੇ ਨਰਸਿੰਗ ਹੋਮ ਆ ਰਿਹਾ ਹਾਂ।
ਰਕਮ ਦੇਣ ਦੀ ਗੱਲ ਬਾਹਰ ਤਹਿ ਕੀਤੀ ਗਈ। ਹੈਡ ਕਾਂਸਟੇਬਲ ਨੇ ਸੂਚਨਾ ਆਪਣੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਯੋਜਨਾ ਬਣੀ ਅਤੇ ਸਭ ਕੁਝ ਤਹਿ ਹੋ ਗਿਆ। ਸੁਮਿਤ ਨੇ 3 ਵਜੇ ਦਾ ਵਕਤ ਦਿੱਤਾ ਸੀ ਪਰ ਆਇਆ ਉਹ 20 ਮਿੰਟ ਲੇਟ। ਉਸਨੂੰ ਦੇਖਦੇ ਹੀ ਵਸੀਕ ਅਹਿਮਦ ਅਤੇ ਈਦ ਮੁਹੰਮਦ ਕਾਰ ਤੋਂ ਉਤਰ ਕੇ ਉਸਦੇ ਕੋਲ ਪਹੁੰਚੇ। ਸੁਮਿਤ ਨੇ ਈਦ ਅਹਿਮਦ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ। ਵਸੀਕ ਨੇ ਤੁਰੰਤ ਉਸਦੇ ਮਨ ਤੋਂ ਸ਼ੱਕ ਮਿਟਾਇਆ, ਇਹ ਮੇਰੇ ਕਰੀਬੀ ਦੋਸਤ ਹਨ। ਇਹਨਾਂ ਦੀ ਹੀ ਸਲਾਹ ਤੇ ਅਮਲ ਕਰ ਕੇ ਮੈਂ ਤੁਹਾਡੇ ਤੱਕ ਪਹੁੰਚਿਆ ਹਾਂ।
ਪੈਸੇ ਮਿਲ ਗਏ ਤਾਂ ਡਾਕਟਰ ਬੱਚੀ ਲੈਣ ਚਲਿਆ ਗਿਆ। ਦੋ ਮਿੰਟ ਬਾਅਦ ਆਇਆ ਤਾਂ ਉਸ ਦੇ ਹੱਥ ਵਿੱਚ ਇਕ ਛੋਟੀ ਜਿਹੀ ਬੱਚੀ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ।ਪੁਲਿਸ ਨੇ ਦਬੋਚ ਲਿਆ।
28 ਸਾਲਾ ਸੁਮਿਤ ਮੂਲ ਤੌਰ ਤੇ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਸਦੇ ਪਿਤਾ ਮਾਮਚੰਦ ਸ਼ਰਮਾ ਔਸਤ ਕਿਸਾਨ ਸਨ। ਬਚਪਨ ਤੋਂ ਹੀ ਸੁਮਿਤ ਪੈਸੇ ਕਮਾਉਣ ਦੀ ਇੱਛਾ ਪਾਲਣ ਵਾਲਾ ਸੀ। ਫ਼ਿਰ ਉਹ ਦਿੱਲੀ ਆ ਗਿਆ। ਦਿੱਲੀ ਵਿੱਚ ਕੰਮ ਲੱਭਿਆ ਅਤੇ ਇਕ ਮੈਡੀਕਲ ਸਟੋਰ ਤੇ ਸੇਲਜ਼ਮੈਨ ਲੱਗ ਗਿਆ। ਡਾਕਟਰਾਂ ਦੇ ਪਰਚੇ ਦੇਖ ਕੇ ਦਵਾਈਆਂ ਦਿੰਦੇ ਹੋਏ ਉਸਦੇ ਦਿਮਾਗ ਵਿੱਚ ਡਾਕਟਰੀ ਕਰਨ ਦਾ ਵਿੱਚਾਰ ਆਇਆ। ਉਸਨੇ ਡਾਕਟਰ ਬਣਨ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ 2007 ਵਿੱਚ ਬਿਹਾਰ ਦੇ ਇਕ ਆਯੁਰਵੈਦਿਕ ਕਾਲਜ ਵਿੱਚ ਦਾਖਲਾ ਮਿਲ ਗਿਆ। ਉਹ ਕਾਲਜ ਪ੍ਰਾਈਵੇਟ ਸੀ ਅਤੇ ਖਰਚਾ ਵੀ ਵੱਧ ਸੀ। ਮਹਿੰਗੀ ਫ਼ੀਸ, ਮਹਿੰਗੀਆਂ ਕਿਤਾਬਾਂ ਅਤੇ ਰਹਿਣ ਸਹਿਣ ਦਾ ਖਰਚਾ ਵੱਖਰਾ ਸੀ। ਇਸ ਕਰ ਕੇ ਮਹੀਨੇ ਬਾਅਦ ਉਸਨੇ ਕਾਲਜ ਛੱਡ ਦਿੱਤਾ ਅਤੇ ਫ਼ਿਰ ਦਿੱਲੀ ਆ ਗਿਆ। ਇਸ ਵਾਰ ਉਹ ਦਿਲਸ਼ਾਦ ਗਾਰਡਨ ਆ ਗਿਆ।
ਇਸ ਦਰਮਿਆਨ ਉਸਦੀ ਆਸ਼ਕੀ ਰੇਣੂ ਨਾਂ ਦੀ ਲੜਕੀ ਨਾਲ ਚੱਲ ਰਹੀ ਸੀ। ਤੰਗੀਆਂ ਕਾਰਨ ਬਹੁਤ ਦੁਖੀ ਸੀ ਪਰ ਰੇਣੂ ਨੇ ਸਾਥ ਦਿੱਤਾ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਦੋਵਾਂ ਦੇ ਪਰਿਵਾਰ ਵਾਲੇ ਇਸ ਅੰਤਰ ਜਾਤੀ ਰਿਸ਼ਤੇ ਦੇ ਖਿਲਾਫ਼ ਸਨ। ਦੋਵਾਂ ਨੇ ਪਰਿਵਾਰ ਦੇ ਖਿਲਾਫ਼ ਜਾ ਕੇ ਵਿਆਹ ਕਰ ਲਿਆ।
ਆਮਦਨ ਦਾ ਕੋਈ ਠੋਸ ਜ਼ਰੀਆ ਨਹੀਂ ਸੀ। ਇਸ ਕਰ ਕੇ ਉਹਨਾਂ ਨੇ ਦਿਮਾਗੀ ਚਾਲ ਚੱਲੀ ਅਤੇ ਤਿਕੜਮ ਨਾਲ ਡਾਕਟਰ ਬਣਨ ਦਾ ਫ਼ੈਸਲਾ ਕੀਤਾ।
ਮੈਡੀਕਲ ਸਟੋਰ ਤੇ ਕੰਮ ਕਰਨ ਕਰ ਕੇ ਸੁਮਿਤ ਨੂੰ ਦਵਾਈਆਂ ਅਤੇ ਉਸਦੇ ਫ਼ਾਰਮੂਲੇ ਦੀ ਜਾਣਕਾਰੀ ਹੋ ਗਈ ਸੀ। ਉਹ ਇਹ ਜਾਣ ਗਿਆ ਸੀ ਕਿ ਕਿਸ ਫ਼ਾਰਮੂਲੇ ਦੀ ਕਿਹੜੀ ਕਿਹੜੀ ਦਵਾਈ ਇਲਾਜ ਵਿੱਚ ਕੰਮ ਆਉਂਦੀ ਹੈ। ਆਯੁਰਵੈਦਿਕ ਕਾਲਜ ਵਿੱਚ ਇਕ ਮਹੀਨੇ ਦੀ ਪੜ੍ਹਾਈ ਵਿੱਚ ਉਸਨੂੰ ਸਰੀਰਕ ਸਰੰਚਨਾ, ਰੋਗ ਅਤੇ ਇਲਾਜ ਸਬੰਧੀ ਜਾਣਕਾਰੀ ਹੋ ਗਈ ਸੀ।
ਉਹ ਇਹ ਵੀ ਨੋਟ ਕਰ ਰਿਹਾ ਸੀ ਕਿ ਥਾਂ-ਥਾਂ ਨਰਸਿੰਗ ਹੋਮ ਖੁੱਲ੍ਹੇ ਹਨ ਅਤੇ ਸਭ ਚਲਦੇ ਵੀ ਹਨ। ਜਦੋਂ ਕਦੀ ਕੋਈ ਵੱਡਾ ਮਾਮਲਾ ਉਲਝਦਾ ਹੈ ਤਾਂ ਸਿਹਤ ਵਿਭਾਗ ਜਾਂਚ ਆਰੰਭ ਕਰ ਦਿੰਦਾ ਹੈ। ਮਸਲਾ ਪੇਸ਼ ਨਾ ਆਵੇ ਤਾਂ ਕੋਈ ਪੁੱਛਣ ਵਾਲਾ ਨਹੀਂ। ਇਸ ਦੇ ਮੱਦੇਨਜ਼ਰ ਉਸਨੇ ਨਰਸਿੰਗ ਹੋਮ ਖੋਲ੍ਹਿਆ। ਪ੍ਰਚਾਰ ਕੀਤਾ ਅਤੇ ਉਹ ਚੱਲ ਵੀ ਪਿਆ। ਇਸ ਦਰਮਿਆਨ ਦੀਨਾਨਾਥ ਤਿਵਾੜੀ ਵੀ ਨਰਸਿੰਗ ਹੋਮ ਨਾਲ ਜੁੜ ਗਿਆ। ਉਸਨੂੰ ਹਸਪਤਾਲ ਦੇ ਪ੍ਰਚਾਰ ਦਾ ਤਜਰਬਾ ਸੀ, ਉਹ ਸੁਮਿਤ ਦੇ ਕੰਮ ਵੀ ਆਇਆ। ਸੁਮਿਤ ਨੇ ਕੁਸ਼ਲ ਡਾਕਟਰਾਂ ਨਾਲ ਸੰਪਰਕ ਕਰ ਲਿਆ ਤਾਂ ਜੋ ਇਲਾਜ ਸਹੀ ਚੱਲਦਾ ਰਹੇ। ਇਸ ਦਰਮਿਆਨ ਨਿਹਾਰਿਕਾ ਵੀ ਜੁੜ ਗਈ। ਉਹ ਵੀ ਪੈਸੇ ਦੀ ਤੰਗੀ ਕਾਰਨ ਪੜ੍ਹਾਈ ਛੱਡ ਕੇ ਆਈ ਸੀ। ਨਰਸਿੰਗ ਹੋਮ ਵਿੱਚ ਜ਼ਿਆਦਾ ਪੈਸੇ ਕਮਾਉਣ ਦਾ ਵਿੱਚਾਰ ਸੁਮਿਤ ਦੇ ਮਨ ਵਿੱਚ ਉਦੋਂ ਆਇਆ, ਜਦੋਂ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣ ਲਈ ਕੁਆਰੀਆਂ ਲੜਕੀਆਂ ਅਤੇ ਵਿਧਵਾਵਾਂ ਉਸਦੀ ਸ਼ਰਨ ਵਿੱਚ ਆਉਣ ਲੱਗੀਆਂ। ਕੁਝ ਅਜਿਹੀਆਂ ਸਨ ਜਿਹਨਾਂ ਦਾ ਗਰਭ ਪੰਜ-ਛੇ ਮਹੀਨੇ ਦਾ ਹੋ ਚੁੱਕਾ ਸੀ ਅਤੇ ਡੇਗਿਆ ਨਹੀਂ ਜਾ ਸਕਦਾ ਸੀ। ਇਸ ਸਮੱਸਿਆ ਲਈ ਨਿਹਾਰਿਕਾ ਅਤੇ ਦੀਨਾਨਾਥ ਨਾਲ ਗੱਲ ਕੀਤੀ ਤਾਂ ਬੇਔਲਾਦ ਜੋੜਿਆਂ ਨੂੰ ਅਜਿਹੇ ਬੱਚੇ ਦੇਣ ਦੀ ਯੋਜਨਾ ਬਣੀ। ਇਸ ਤੋਂ ਬਾਅਦ ਦੀਨਾਨਾਥ ਨੇ ਲੋਨੀ ਦੇ ਇਕ ਪੰਡਤ ਨੂੰ ਵੀ ਇਸ ਗੋਰਖਧੰਦੇ ਵਿੱਚ ਸ਼ਾਮਲ ਕਰ ਲਿਆ। ਇਸ ਤੋਂ ਬਾਅਦ ਤਾਂ ਸੁਮਿਤ ਦਾ ਧੰਦਾ ਸਿਖਰ ਤੇ ਪਹੁੰਚ ਗਿਆ। ਬੱਚਾ ਵੇਚਣ ਲਈ ਸੁਮਿਤ ਨਿਹਾਰਿਕਾ ਨੂੰ ਨਾਲ ਲੈ ਕੇ ਜਾਂਦਾ ਤਾਂ ਜੋ ਉਹਨਾਂ ਨੂੰ ਪਤੀ-ਪਤਨੀ ਸਮਝ ਕੇ ਕੋਈ ਸ਼ੱਕ ਨਾ ਕਰੇ।ਪੁੱਛਗਿੱਛ ਵਿੱਚ ਸੁਮਿਤ ਨੇ ਦੱਸਿਆ ਕਿ ਜੋ ਬੱਚੀ ਉਹ ਕਥਿਤ ਸੁਨੀਲ ਗੁਪਤਾ ਯਾਨਿ ਵਸੀਕ ਨੂੰ ਵੇਚਣ ਜਾ ਰਹੇ ਸਨ, ਉਸਨੂੰ ਦੀਨਾਨਾਥ ਨੇ ਕਿਤਿਉਂ 75 ਹਜ਼ਾਰ ਵਿੱਚ ਖਰੀਦਿਆ ਸੀ। ਇਸ ਸੌਦੇ ਵਿੱਚ ਉਸਨੂੰ 25 ਹਾਰ ਵਿੱਚ ਬੱਚੀ ਵਿਕਣ ਤੋਂ ਬਾਅਦ ਦਿੱਤੇ ਜਾਣੇ ਸਨ।

LEAVE A REPLY