ਕੌਮੀ ਪਸ਼ੂ ਧਨ ਮੇਲਾ ਮੁਕਤਸਰ ਵਿਖੇ ਮਾਘੀ ਮੌਕੇ ਕਰਵਾਇਆ ਜਾਵੇਗਾ : ਰਣੀਕੇ

5ਚੰਡੀਗੜ੍ਹ : ਕੌਮੀ ਪਸ਼ੂ ਧਨ ਮੇਲਾ ਮੁਕਤਸਰ ਵਿਖੇ ਜਨਵਰੀ 2016 ਵਿਚ ਮਾਘੀ ਮੌਕੇ ਕਰਵਾਇਆ ਜਾਵੇਗਾ। ਇਸ ਵਿਚ ਕੌਮਾਂਤਰੀ ਸੈਲਾਨੀ ਵੱਡੀ ਗਿਣਤੀ ਵਿਚ ਪੁੱਜਣਗੇ ਅਤੇ ਉਹਨਾਂ ਦੇ ਨਾਲ ਇਨਾਮ, ਜੇਤੂ ਪਸ਼ੂ ਜਿਵੇਂ ਕਿ ਵਧੀਆ ਨਸਲ ਦੇ ਘੋੜੇ, ਮੱਝਾਂ, ਕੁੱਤੇ, ਗਾਵਾਂ ਅਤੇ ਭੇਡਾਂ ਵੀ ਖਿੱੱਚ ਦਾ ਕੇਂਦਰ ਬਣਨਗੇ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਇਸ ਮੇਲੇ ਨੂੰ ਪੁਸ਼ਕਰ ਮੇਲੇ ਦੀ ਤਰਜ਼ ਉਤੇ ਕੌਮਾਂਤਰੀ ਪੱਧਰ ਉਤੇ ਪ੍ਰਚਾਰਿਤ ਕੀਤਾ ਜਾਵੇਗਾ ਜੋ ਕਿ ਊਠਾਂ ਦੀ ਮੰਡੀ ਵਜੋਂ ਸ਼ੁਰੂ ਹੋ ਕੇ ਬਾਅਦ ਵਿਚ ਕੌਮਾਂਤਰੀ ਪ੍ਰਸਿੱਧੀ ਹਾਸਿਲ ਕਰ ਗਿਆ। ਉਨਾਂ ਇਹ ਵੀ ਦੱੱਸਿਆ ਕਿ ਉਨਾਂ ਵਲੋਂ ਇਹ ਮੇਲਾ ਸੁਚੱੱਜੇ ਢੰਗ ਨਾਲ ਕਰਵਾਉਣ ਲਈ 2 ਕਰੋੜ  ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱੱਕੇ ਹਨ। ਮੰਤਰੀ ਨੇ ਅੱੱਗੇ ਕਿਹਾ ਕਿ ਕੌਮੀ ਪਸ਼ੂਧਨ ਮੇਲਾ ਅਤੇ  ਦੁੱੱਧ ਚੁਆਈ ਮੁਕਾਬਲੇ 2016 ਨੂੰ ਗੁਰੁ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ 8   ਜਨਵਰੀ ਤੋਂ 12 ਜਨਵਰੀ 2016 ਨੂੰ ਕਰਵਾਏ ਜਾਣਗੇ।
ਰਣੀਕੇ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁੱੱਣ ਪੰਜਾਬ ਵਿਚ ਜਿਲ੍ਹਾ ਪੱਧਰੀ ਪਸ਼ੂਧਨ ਮੇਲੇ ਅਤੇ ਦੁੱਧ ਚੁਆਈ ਮੁਕਾਬਲੇ-2015 ਸਫਲਤਾ ਪੂਰਵਕ ਕਰਵਾਏ ਜਾ ਰਹੇ ਹਨ ਜਿਸ ਲਈ ਪੰਜਾਬ ਸਰਕਾਰ ਵਲੋਂ 2.20 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਹੁੱਣ ਤੱੱਕ 6 ਜਿਲ੍ਹਿਆਂ ਵਿਚ ਇਹ ਮੁਕਾਬਲੇ ਕਰਵਾਏ ਜਾ ਚੁੱੱਕੇ ਹਨ। ਇਸ ਤੋਂ ਇਲਾਵਾ 28-29 ਨਵੰਬਰ ਨੂੰ ਕਪੂਰਥਲਾ/ਤਰਨਤਾਰਨ, 30 ਨਵੰਬਰ-1ਦਸੰਬਰ ਨੂੰ ਲੁਧਿਆਣਾ/ਫਿਰੋਜ਼ਪੁਰ, 2-3 ਦਸੰਬਰ ਨੂੰ ਬਰਨਾਲਾ/ਪਟਿਆਲਾ, 4-5 ਦਸੰਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਫਾਜ਼ਿਲਕਾ, 9-10 ਦਸੰਬਰ ਨੂੰ ਸੰਗਰੂਰ/ਬੰਠਿਡਾ ਅਤੇ 11-12 ਦਸੰਬਰ ਨੂੰ ਮਾਨਸਾ/ਮੋਗਾ/ਸ਼੍ਰੀ ਅਮ੍ਰਿਤਸਰ ਸਾਹਿਬ, 13-14 ਦਸੰਬਰ ਨੂੰ ਸ਼ੀ ਮੁਕਤਸਰ ਸਾਹਿਬ ਅਤੇ ਫਰੀਦਕੋਟ  ਵਿਖੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿਚ ਵਿਸ਼ੇਸ਼ ਆਕਰਸ਼ਣ ਦੇ ਤੌਰ ਤੇ ਵੱੱਖ-ਵੱੱਖ ਨਸਲ ਦੇ ਘੋੜੇ,ਮੱਝਾਂ,ਗਾਵਾਂ,ਬੱਕਰੀਆਂ ਭੇਡਾਂ ਅਤੇ ਮੁਰਗੀਆਂ ਨਸਲ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਡੋਗ ਸ਼ੋਅ ਵੀ  ਆਯੋਜਿਤ ਕੀਤੇ ਗਏ ਹਨ। ਇਹਨਾਂ ਮੇਲਿਆਂ ਵਿਚ ਪਸ਼ੂਆਂ ਅਤੇ ਪਸ਼ੂ-ਪਾਲਕਾਂ ਲਈ ਰਹਿਣ ਦਾ ਮੁਫਤ ਇੰਤਜਾਮ ਕੀਤਾ ਗਿਆ ਹੈ, ਮੇਲਿਆਂ ਵਿਚ ਪਸ਼ੂਆਂ ਲਈ ਹਰਾ ਚਾਰਾ ਮੁਫਤ ਦਿੱਤਾ ਜਾ ਰਿਹਾ ਹੈ ਅਤੇ ਪ੍ਰਤਿਯੋਗਿਆਂ ਲਈ ਲੰਗਰ ਦੀ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਰਣੀਕੇ ਨੇ ਅੱੱਗੇ ਕਿਹਾ ਕਿ ਪੰਜਾਬ ਦਾ ਇਕ ਖੇਤੀ ਪ੍ਰਧਾਨ ਸੂਬਾ ਹੋਣ ਸਦਕਾ ਪਸ਼ੂ ਪਾਲਣ ਕਿੱਤੇ ਨੂੰ ਸਰਕਾਰ ਦੁਆਰਾ  ਵਿਆਪਕ ਪੱਧਰ ਤੇ ਵਿਕਲਪ ਦੇ ਅਧਾਰ ਤੇ ਸਥਾਪਿਤ  ਕੀਤਾ ਜਾ ਰਿਹਾ ਹੈ ਜਿਸ ਲਈ ਕਿਸਾਨ ਵੀਰਾਂ ਦੀ ਪਸ਼ੂ-ਪਾਲਣ ਪ੍ਰਤੀ ਵਪਾਰਕ ਪੱਧਰ ਤੇ  ਦਿਲਚਸਪੀ ਵਧਾਉਣ ਲਈ ਕਿੱੱਤੇ ਨਾਲ ਸੰਬਧਿਤ ਕਈ ਤਰਾਂ ਦੀ ਮਸ਼ੀਨਰੀ Àੁਤੇ 50 ਫੀਸਦੀ ਤੱਕ ਦੀ ਸਬਸਿਡੀ ਦੀ ਪੇਸ਼ਕਸ਼ ਕੀਤੀ  ਗਈ ਹੈ।

LEAVE A REPLY