9ਮੰਡੀ ਡੱਬਵਾਲੀ : ਅਮਨ ਪਸੰਦ ਲੋਕਾਂ ਦੇ ਇੱਕ ਵਫ਼ਦ ਨੇ ਵਿਸ਼ੇਸ ਭੇਂਟ ਵਿੰਚ ਕਿਹਾ ਕਿ ਅੱਜ-ਕੱਲ੍ਹ ਆਮ ਮੁੰਡੇ-ਕੁੜੀਆਂ ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਂਦੇ ਹਨ ਜਿਸ ਦੇ ਕਾਰਨ ਮਾੜੇ ਅਨਸਰਾਂ ਦੀ ਪਹਿਚਾਣ ਨਹੀਂ ਹੋ ਸਕਦੀ ਅਤੇ ਹਰ ਵੇਲੇ ਕਿਸੇ ਵੱਡੀ ਵਾਰਦਾਤ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਲਈ ਮੂੰਹ ਢੱਕ ਕੇ ਹਰ ਦੋ ਪਹੀਆ ਵਾਹਨ ਚਲਾਉਣ ਵਾਲਿਆਂ ‘ਤੇ ਪ੍ਰਸਾਸ਼ਨ ਵੱਲੋਂ ਸਿਕੰਜਾ ਕਸਿਆ ਜਾਵੇ।
ਵਫ਼ਦ ਨੇ ਇਹ ਵੀ ਕਿਹਾ ਕਿ ਮੂੰਹ ਢੱਕ ਕੇ ਰੱਖਣ ਦਾ ਗਰਮੀ-ਸਰਦੀ ਦੇ ਮੌਸਮ ਨਾਲ ਕੋਈ ਸਬੰਧ ਨਹੀਂ । ਪਹਿਲਾਂ ਤਾਂ ਜ਼ਿਆਦਾਤਰ ਲੋਕ ਇਹ ਸਮਝਦੇ ਸਨ ਕਿ ਇਸ ਨੇ ਆਪਣਾ ਮੂੰਹ ਗਰਮੀ-ਸਰਦੀ ਦੇ ਬਚਾਅ ਤੋਂ ਢੱਕਿਹਾ ਹੈ ਪਰ ਹੁਣ ਮੂੰਹ ਢੱਕ ਕੇ ਰੱਖਣਾ ਇੱਕ ਰਿਵਾਜ਼-ਫੈਸ਼ਨ ਬਣ ਗਿਆ ਹੈ । ਭਾਰਤ ਦੇ ਲੋਕ ਵੀ ਹੁਣ ਹਰ ਵੇਲੇ ਅਰਬ ਦੇਸ਼ਾਂ ਦੇ ਲੋਕਾਂ ਵਾਂਗ ਭਾਵੇਂ ਪੈਦਲ ਤੁਰਦੇ ਹਨ ਜਾਂ ਦੋ ਪਹੀਆ ਵਾਹਨ ਚਲਾਉਂਦੇ ਹੋਣ ਉਨ੍ਹਾਂ ਦਾ ਮੂੰਹ ਢੱਕਿਆ ਹੀ ਹੁੰਦਾ ਹੈ । ਭਾਰਤ ਵਿੱਚ ਬੱਸਾਂ, ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਮੁੰਡੇ-ਕੁੜੀਆਂ ਦੇ ਮੂੰਹ ਢੱਕੇ ਹੁੰਦੇ ਹਨ । ਮੂੰਹ ਢੱਕਣ ਦੀ ਆੜ ‘ਚ ਸਮਾਜ ਵਿਰੋਧੀ ਅਨਸਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕਿ ਇਹ ਮੂੰਹ ਢੱਕਣ ਵਾਲਾ ਮਾਮਲਾ ਕੀ ਹੈ?

LEAVE A REPLY