ਤੁਰਕੀ ਨੇ ਸੀਰੀਆ ਦੀ ਸਰਹੱਦ ‘ਤੇ ਫੌਜ ਦੇ ਜਹਾਜ਼ ਨੂੰ ਡੇਗਿਆ

4ਅੰਕਾਰਾ- ਤੁਰਕੀ ਨੇ ਅੱਜ ਸੀਰੀਆ ਦੀ ਸਰਹੱਦ ‘ਤੇ ਫੌਜ ਦੇ ਇਕ ਜਹਾਜ਼ ਨੂੰ ਡੇਗ ਦਿੱਤਾ। ਫੌਜ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਸਥਾਨਕ ਮੀਡੀਆ ਨੂੰ ਇਹ ਖਬਰ ਦਿੱਤੀ ਹੈ। ਇਥੋਂ ਦੇ ਟੀ. ਵੀ. ਚੈਨਲਾਂ ਮੁਤਾਬਕ ਜਦੋਂ ਜਹਾਜ਼ ਹਵਾ ‘ਚ ਸੀ ਤਾਂ ਉਸ ‘ਚ ਧਮਾਕਾ ਹੋ ਗਿਆ ਅਤੇ ਜਹਾਜ਼ ਸੀਰੀਆਈ ਸਰਹੱਦ ਦੇ ਹਿੱਸੇ ‘ਚ ਤੁਰਕਮੇਨ ਪਰਬਤ ‘ਤੇ ਜਾ ਡਿੱਗਿਆ ਜਿਸ ਨੂੰ ਅੱਗ ਲੱਗੀ ਹੋਈ ਸੀ। ਤੁਰਕੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਹਾਜ਼ ਕਿਸ ਦੇਸ਼ ਦਾ ਸੀ।

LEAVE A REPLY