ਨਵੀਂ ਦਿੱਲੀ : ਅਦਾਕਾਰ ਆਮਿਰ ਖਾਨ ਦੇ ਅਸਹਿਣਸ਼ੀਲਤਾ ਬਾਰੇ ਦਿੱਤੇ ਬਿਆਨ ਦਾ ਅਰਵਿੰਦ ਕੇਜਰੀਵਾਲ ਨੇ ਸਮਰਥਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ “ਆਮਿਰ ਖਾਨ ਵੱਲੋਂ ਬੋਲਿਆ ਗਿਆ ਹਰੇਕ ਸ਼ਬਦ ਸੱਚ ਹੈ। ਮੈਂ ਇਸ ਮੁੱਦੇ ‘ਤੇ ਬੋਲਣ ਲਈ ਉਨ੍ਹਾਂ ਦੀ ਪ੍ਰਸੰਸਾ ਕਰਦਾ ਹਾਂ।
ਭਾਜਪਾ ‘ਤੇ ਹਮਲਾ ਕਰਦਿਆਂ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਨਸੀਹਤ ਵੀ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦਾ ਭਾਵ ਜਗਾਉਣ ਲਈ ਮੋਦੀ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਦਰਅਸਲ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਖਿਲਾਫ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਕਈ ਘਟਨਾਵਾਂ ਨੇ ਉਨ੍ਹਾਂ ਨੂੰ ਫਿਕਰਮੰਦ ਕੀਤਾ ਹੈ। ਆਮਿਰ ਨੇ ਕਿਹਾ ਕਿ ਉਨ੍ਹਾਂ ਪਤਨੀ ਕਿਰਨ ਰਾਓ ਨੇ ਦੇਸ਼ ਛੱਡਣ ਦਾ ਸੁਝਾਅ ਵੀ ਦਿੱਤਾ।