ਚੰਡੀਗੜ੍ਹ : ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰਸਿੰਘ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬਠਿੰਡਾ ‘ਚ ਰੈਲੀ ਕਰਨ ਦੀ ਚੁਣੌਤੀ ਕਬੂਲ ਲਈ ਹੈ। ਉਨ੍ਹਾਂ ਨੇ ਡਿਪਟੀ ਮੁੱਖ ਮੰਤਰੀ ‘ਤੇ ਵਰ੍ਹਦਿਆਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਤੁਸੀਂ ਤੇ ਤੁਹਾਡੇ ਪਿਤਾ ਮੇਰੀ ਚੁਣੌਤੀ ਕਬਲੂਣ ਦੀ ਸਥਿਤੀ ‘ਚ ਹੋ ਅਤੇ ਆਪਣੀ ਲੋਕਪ੍ਰਿਅਤਾ ਦੇਖਣ ਲਈ ਬਾਹਰ ਲੋਕਾਂ ‘ਚ ਆਓਗੇ।
ਉਨ੍ਹਾਂ ਨੇ ਕਿਹਾ ਕਿ ਬਠਿੰਡਾ ‘ਚ ਰੈਲੀ ਕਰਕੇ ਬਾਦਲਾਂ ਨੇ ਨਿਰਾਸ਼ਾਪੂਰਵਕ ਆਪਣਾ ਖੋਹਿਆ ਭਰੋਸਾ ਮੁੜ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਪੂਰੀ ਤਰ੍ਹਾਂ ਇਸ ‘ਚ ਫੇਲ੍ਹ ਹੋਏ ਹਨ। ਉਨ੍ਹਾਂ ਨੇ ਬਾਦਲਾਂ ਨੂੰ ਕਿਹਾ ਕਿ ਤੁਸੀਂ ਕੁਝ ਵਾਰ ਕੁਝ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ, ਪਰ ਹਰ ਵਾਰ ਸਾਰਿਆਂ ਲੋਕਾਂ ਨੂੰ ਨਹੀਂ। ਇਨ੍ਹਾਂ ਦੇ ਝੂਠ ਦਾ ਗੁਬਾਰਾ ਫੁੱਟ ਚੁੱਕਾ ਹੈ ਅਤੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਹ ਦੀਵਾਰ ‘ਤੇ ਲਿੱਖਿਆ ਜਾ ਚੁੱਕਾ ਹੈ, ਜਿਸਨੂੰ ਮਿਟਾਇਆ ਨਹੀਂ ਜਾ ਸਕਦਾ।
ਸਾਬਕਾ ਮੁੱਖ ਮੰਤਰੀ ਨੇ ਦੋਵੇਂ ਪਿਓ ਪੁੱਤ ਨੂੰ ਆਪਣੇ ਕੱਟਰਪੰਥੀ ਤੇ ਜ਼ਹਿਰੀਲੇ ਕਾਂਗਰਸ ਵਿਰੋਧੀ ਏਜੰਡੇ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ ਹੈ, ਜਿਸਦਾ ਕੋਈ ਅਧਾਰ ਜਾਂ ਕਾਰਨ ਨਹੀਂ ਹੈ ਅਤੇ ਇਹ ਸਿਰਫ ਮਹੌਲ ਖਰਾਬ ਕਰ ਰਿਹਾ ਹੈ। ਉਨ੍ਹਾਂ ਨੇ ਸੁਖਬੀਰ ਤੇ ਵੱਡੇ ਬਾਦਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਨਾ ਭੁੱਲੋ ਕਿ ਅਸੀਂ ਤੇਜ਼ੀ ਨਾਲ ਤੇ ਕਰਾਰਾ ਜਵਾਬ ਦੇ ਸਕਦੇ ਹਾਂ। ਜਿਹੜੇ ਖੁਦ ਕੱਚ ਦੇ ਮਹਿਲਾਂ ‘ਚ ਰਹਿੰਦੇ ਹਨ, ਦੂਜਿਆਂ ‘ਤੇ ਪੱਥਰ ਨਹੀਂ ਮਾਰਦੇ।
ਉਨ੍ਹਾਂ ਨੇ ਸੁਖਬੀਰ ਨੂੰ ਕਿਹਾ ਕਿ ਹਾਂ ਅਸੀਂ ਉਸੇ ਸਥਾਨ ‘ਤੇ ਰੈਲੀ ਕਰਾਂਗੇ ਅਤੇ ਇਹ ਤੁਹਾਡੇ ਨਾਲੋਂ ਵੱਡੀ ਹੋਵੇਗੀ, ਜਿਸ ‘ਚ ਲੋਕ ਖੁਦ ਆਉਣਗੇ ਅਤੇ ਉਨ੍ਹਾਂ ਨੂੰ ਹਰਿਆਣਾ ਤੇ ਰਾਜਸਥਾਨ ਤੋਂ ਨਹੀਂ ਮੰਗਵਾਇਆ ਜਾਵੇਗਾ ਅਤੇ ਬੇਸ਼ੱਕ ਇਸ ਨੂੰ ਸਟੇਟ ਸਪਾਂਸਰਸ਼ਿਪ ਨਹੀਂ ਮਿਲੇਗੀ ਅਤੇ ਨਾ ਹੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੱਲ੍ਹ ਦੀ ਬਠਿੰਡਾ ਰੈਲੀ ਨੇ ਬਾਦਲਾਂ ‘ਚ ਭਰੋਸੇ ਦੀ ਘਾਟ ਦਾ ਖੁਲਾਸਾ ਕਰ ਦਿੱਤਾ ਹੈ। ਜੇ ਇਸ ਰੈਲੀ ‘ਚੋਂ ਕੁਝ ਸਾਹਮਣੇ ਆਇਆ ਹੈ, ਤਾਂ ਤੁਹਾਡੇ ‘ਚ ਭਰੋਸੇ ਦੀ ਘਾਟ, ਜਿਸਨੂੰ ਤੁਸੀਂ ਨਿਰਾਸ਼ਾਪੂਰਕ ਮੁੜ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਵਾਰ ਵਾਰ ਫੇਲ੍ਹ ਸਾਬਤ ਹੋਏ ਹੋ। ਤੁਸੀਂ ਵੀ ਦਿਲੋਂ ਜਾਣਦੇ ਹੋ ਕਿ ਜ਼ਿਆਦਾਤਰ ਲੋਕਾਂ ਨੂੰ ਤਾਂ ਸਿਰਫ ਮਜ਼ਬੂਰਨ ਬੈਠਣਾ ਪਿਆ ਸੀ।