ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਲੋਕਾਂ ਨੂੰ ਧੋਖਾ ਦੇਣ ਤੋਂ ਇਲਾਵਾ, ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਤੀਰਥ ਯਾਤਰਾ ‘ਤੇ ਭੇਜਣ ਅਤੇ ਅਕਾਲੀ ਦਲ ਵੱਲੋਂ ਅਯੋਜਿਤ ਕੀਤੀ ਗਈ ਸਦਭਾਵਨਾ ਰੈਲੀ ਦੌਰਾਨ ਖੁਦ ਦੀ ਪ੍ਰਧਾਨਗੀ ਸਾਬਤ ਕੀ ਕਾਹਲ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਐਲਾਨੇ ਤੀਰਥ ਯਾਤਰਾ ਪ੍ਰੋਗਰਾਮ ਦਾ ਅਸਲੀ ਉਦੇਸ਼ ਹੀ ਬਾਦਲ ਨੂੰ ਤੀਰਥ ਯਾਤਰਾ ‘ਤੇ ਭੇਜਣਾ ਹੈ।
ਅੱਜ ਦੀ ਬਠਿੰਡਾ ਵਿਖੇ ਅਕਾਲੀ ਦਲ ਦੁਰਭਾਵਨਾ ਰੈਲੀ ‘ਤੇ ਟਿੱਪਣੀ ਕਰਦਿਆਂ ਬਾਜਵਾ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਦੋਵੇਂ ਪਿਓ ਤੇ ਪੁੱਤ ਨੇ ਇਕ ਦੂਜੇ ਤੋਂ ਉਲਟ ਕਿਹਾ ਹੈ ਤੇ ਉਹ ਵੀ ਇਕ ਦੂਜੇ ਦੀ ਮੌਜ਼ੂਦਗੀ ਦੌਰਾਨ। ਇਸ ਲੜੀ ਹੇਠ ਇਕ ਪਾਸੇ ਮੁੱਖ ਮੰਤਰੀ ਨੇ ਇਸ ਰੈਲੀ ਦੇ ਇਕ ਸਿਆਸੀ ਜਾਂ ਚੋਣ ਰੈਲੀ ਨਾ ਹੋਣ ਦਾ ਦਾਅਵਾ ਕੀਤਾ, ਜਦਕਿ ਉਨ੍ਹਾਂ ਦੇ ਬੇਟੇ ਇਸ ਨੂੰ 2017 ਦੀਆਂ ਵਿਧਾਨ ਸਭ ਚੋਣਾਂ ਦਾ ਬਿਗੁਲ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਵਿਖਾਰਾ ਕਰਕੇ ਇਹ ਕਿਸਨੂੰ ਇਹ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਡਿਪਟੀ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦਾ ਅੰਤ ਲੋਕਾਂ ਨੂੰ ਅਗਲੀ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਵੋਟ ਪਾਉਣ ਲਈ ਕਹਿੰਦਿਆਂ ਕੀਤਾ, ਤਾਂ ਜੋ ਉਹ ਪੰਜਾਬ ‘ਤੇ ਸ਼ਾਸਨ ਕਰਨ ਦੇ ਆਪਣੇ ਸੁਫਨੇ ਨੂੰ ਪੂਰਾ ਕਰ ਸਕਣ ਤੇ ਇਸਨੂੰ ਪੰਜਾਬ ਦੀ ਲੁੱਟ ‘ਚ ਬਦਲਿਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਆਗੂ ਦਾ ਅਸਲੀ ਮੁੱਦਾ ਰੈਲੀ ਲਈ ਸਿਰਫ ਲੋਕਾਂ ਨੂੰ ਲਿਆਉਣਾ ਨਹੀਂ ਸੀ, ਬਲਕਿ ਉਨ੍ਹਾਂ ‘ਚ ਜਾ ਕੇ ਪਿੰਡਾਂ ‘ਚ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਸੀ, ਜਿਸ ਤਰ੍ਹਾਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਦੋ ਦਿਨੀਂ ਬਠਿੰਡਾ ਤੇ ਫਰੀਦਕੋਟ ਜ਼ਿਲ੍ਹਿਆਂ ਦੀ ਫੇਰੀ ਦੌਰਾਨ ਕੀਤਾ ਸੀ। ਜਦਕਿ ਬਾਦਲ ਆਪਣੀ ਬਹੁਤ ਵੱਡੀ ਸੁਰੱਖਿਆ ਦੇ ਬਾਵਜੂਦ ਲੋਕਾਂ ‘ਚ ਜਾਣ ਨੂੰ ਡਰ ਰਹੇ ਹਨ।
ਬਾਜਵਾ ਨੇ ਬਾਦਲ ਦੀ ਮਖੌਲ ਉਡਾਉਂਦਿਆਂ ਕਿ ਹੁਣ ਉਹ ਸੰਪ੍ਰਦਾਇਕ ਭਾਈਚਾਰੇ ਤੇ ਏਕਤਾ ਅਤੇ ਅਖੰਡਤਾ ਦੇ ਅਸਲੀ ਚੈਂਪੀਅਨ ਬਣਦੇ ਫਿਰ ਰਹੇ ਹਨ, ਜਦਕਿ ਉਹ ਉਨ੍ਹਾਂ ਲੋਕਾਂ ‘ਚੋਂ ਇਕ ਸਨ, ਜਿਨ੍ਹਾਂ ਨੇ 1980 ਦੌਰਾਨ ਪੰਜਾਬ ਨੂੰ ਅੱਗ ਹਵਾਲੇ ਕੀਤਾ ਸੀ। ਜਦਕਿ ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਰੀਬ ਡੇਢ ਦਹਾਕੇ ਬਾਅਦ ਪੰਜਾਬ ‘ਚ ਸ਼ਾਂਤੀ ਕਾਇਮ ਕੀਤੀ ਸੀ, ਜਿਸ ਲਈ ਉਨ੍ਹ ਨੇ ਆਪਣਾ ਸੱਭ ਤੋਂ ਵੱਡਾ ਬਲਿਦਾਨ ਤੱਕ ਦੇ ਦਿੱਤਾ ਸੀ।
ਉਨ੍ਹਾਂ ਨੇ ਬਾਦਲ ਤੋਂ ਸਵਾਲ ਕੀਤਾ ਕਿ ਕਿਉਂ ਉਨ੍ਹਾਂ ਨੇ 1983 ‘ਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਕ ਲੱਖ ਅਕਾਲੀ ਮਰਜੀਵੜੇ ਬਣਾਏ ਸਨ ਅਤੇ 1984 ‘ਚ ਸੰਵਿਧਾਨ ਨੂੰ ਸਾੜਿਆ ਸੀ।ਉਨ੍ਹਾਂ ਨੇ ਕਿਹਾ ਕਿ ਬਾਦਲ ਨੇ ਮੌਕਾਪ੍ਰਸਤੀ ਅਤੇ ਹਾਲਾਤਾਂ ਮੁਤਾਬਿਕ ਆਪਣਾ ਪੱਖ ਤੇ ਬੋਲੀ ਬਦਲਣ ਲਈ ਸਿਆਸਤ ‘ਚ ਪੀ.ਐਚਡੀ ਕੀਤੀ ਹੋਈ ਹੈ। ਜਿਸ ਵਿਅਕਤੀ ਨੇ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਕੇ ਖਾਲਿਸਤਾਨ ਲਈ ਮੰਗ ਪੱਤਰ ‘ਤੇ ਦਖਤਖਤ ਕੀਤੇ ਸਨ ਤੇ ਉਸਨੂੰ ਯੂ.ਐਨ ਸੈਕਟਰੀ ਜਨਰਲ ਨੂੰ ਸੌਂਪਿਆ ਸੀ, ਹੁਣ ਉਹ ਸਦਭਾਵਨਾ ਦੀਆਂ ਗੱਲਾਂ ਕਰਦਾ ਹੈ ਤੇ ਕਾਂਗਰਸ ‘ਤੇ ਦੋਸ਼ ਲਗਾਉਂਦਾ ਹੈ। ਉਨ੍ਹਾਂ ਨੂੰ ਘੱਟੋਂ ਘੱਟ ਆਪਣੀ ਤੇ ਅਕਾਲੀ ਦਲ ਦੀ 1980 ‘ਚ ਅੱਤਵਾਦੀ ਤਾਕਤਾਂ ਨੂੰ ਸਮਰਥਨ ਦੇਣ ਲਈ ਗਲਤੀ ਮੰਨਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ, ਜੋ ਸੱਭ ਆਨ ਰਿਕਾਰਡ ਹੈ। ਕੋਈ ਵੀ ਸਮਝ ਨਹੀਂ ਪਾ ਰਿਹਾ ਹੈ ਕਿ ਬਾਦਲ ਕਿਸਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬ ਨੂੰ ਅੱਗ ਹਵਾਲੇ ਕਰਦਿਆਂ ਆਪਣੇ ਗੁਨਾਹਾਂ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਜੇ ਫਿਰ ਵੀ ਉਨ੍ਹਾਂ ਨੂੰ ਲੋੜ ਹੈ, ਉਨ੍ਹਾਂ ਦੇ ਸਾਰੇ ਖਾਲਿਸਤਾਨ ਸਮਰਥਕ ਬਿਆਨ ਸਰ੍ਹੇਆਮ ਉਨ੍ਹਾਂ ਕੋਲ ਭੇਜੇ ਜਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਬਾਦਲ ਆਪਣੀਆਂ ਅਸਫਲਤਾਵਾਂ ਛਿਪਾਉਣ ਲਈ ਕਾਂਗਰਸ ‘ਤੇ ਹਮਲੇ ਕਰ ਰਹੇ ਹਨ। ਇਸ ਲੜੀ ਹੇਠ ਉਨ੍ਹਾਂ ਨੇ 1 ਜੂਨ ਬੁਰਜ ਜਵਾਹਰ ਸਿੰਘਵਾਲਾ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗਾਇਬ ਹੋਣ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਹਾਲੇ ਤੱਕ ਤਲਾਸ਼ ਨਹੀਂ ਕੀਤੀ ਜਾ ਸਕੀ ਹੈ। ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਲੋਕਾਂ ਵਿਚਾਲੇ ਗੁੱਸਾ ਸਾਹਮਣੇ ਆਉਣ ਲੱਗਾ ਹੈ ਅਤੇ ਇਸ ਲਈ ਕਾਂਗਰਸ ਜ਼ਿੰਮੇਵਾਰ ਨਹੀਂ ਹੈ। ਇਥੋਂ ਤੱਕ ਕਿ ਹਾਲੇ ਤੱਕ ਅਜਿਹੇ ਦਰਜਨ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੇ ਬਾਦਲ ਵੱਲੋਂ ਵਾਰ ਵਾਰ ਕਾਂਗਰਸ ‘ਤੇ ਸੰਪ੍ਰਦਾਇਕ ਭਾਈਚਾਰੇ ਨੂੰ ਬਿਗਾੜਨ ਤੇ ਸਰਬਤ ਖਾਲਸਾ ਦੇ ਅਯੋਕਾਂ ਨਾਲ ਸਬੰਧ ਰੱਖਣ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਇਆ ਸੀ ਅਤੇ ਲੋਕਾਂ ਦੀ ਯਾਦਾਸ਼ਤ ਇੰਨੀ ਘੱਟ ਨਹੀਂ ਹੈ।