ਬਠਿੰਡਾ ‘ਚ ਅਕਾਲੀ ਦਲ ਦੀ ਸਦਭਾਵਨਾ ਰੈਲੀ

5ਕਾਂਗਰਸ ਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਹਿਲੂ:ਬਾਦਲ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਠਿੰਡਾ ਵਿਚ ਵਿਸ਼ਾਲ ਰੈਲੀ ਕੀਤੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਲਾ ਸਮਾਂ ਕੌਣ ਲੈ ਕੇ ਆਇਆ ਸੀ, ਇਸ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ। ਕਾਂਗਰਸੀ ਤੇ ਖਾਲਿਸਤਾਨੀ ਇਕੱਠੇ ਹੋ ਗਏ ਹਨ। ਸਰਬੱਤ ਖਾਲਸਾ ਵਿਚ ਵੀ ਇਹ ਦੋਵੇਂ ਇਕੱਠੇ ਸਨ। ਸਿਮਰਨਜੀਤ ਮਾਨ ਨੇ ਵੀ ਇਹ ਗੱਲ ਮੰਨੀ ਹੈ। ਬਾਦਲ ਨੇ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਵਾਲੇ ਆਪਣੀ ਰੋਜ਼ੀ ਰੋਟੀ ਲਈ ਅਜਿਹਾ ਕੁਝ ਕਰ ਰਹੇ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਰੈਲੀ ਪੰਜਾਬ ਦੀ ਏਕਤਾ ਤੇ ਭਾਈਚਾਰੇ ਸਾਂਝ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸ਼ਹਾਦਤ ਦੀ ਧਰਤੀ ਹੈ ਤੇ ਪੰਜਾਬ ਦੇ ਕਾਲੇ ਦੌਰ ਵਿਚ ਬਹੁਤ ਲੋਕਾਂ ਨੇ ਸ਼ਹਾਦਤ ਦਾ ਜਾਮ ਪੀਤਾ। ਬਾਦਲ ਨੇ ਕਿਹਾ ਕਿ ਓਸ ਦੌਰ ਵਿਚ ਹੀ ਹਰਚੰਦ ਸਿੰਘ ਲੋਂਗੋਵਾਲ ਸ਼ਹੀਦ ਹੋ ਗਏ। ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ‘ਤੇ ਵੀ ਹਮਲਾ ਹੋਇਆ ਸੀ। ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਮੀਡੀਆ ਨੂੂੰ ਵੀ ‘ਗਰਮ ਗੱਲਾਂ’ ਨਾ ਲਿਖ਼ਣ ਦੀ ਅਪੀਲ ਕੀਤੀ। ਉਨ੍ਹਾਂ ਕੈਪਟਨ, ਬਾਜਵਾ ਤੇ ਹੋਰ ਵਿਰੋਧੀਆਂ ਨੂੰ ਅਪੀਲ ਕੀਤੀ ਕਿ ਉਹ ਬਲਦੀ ‘ਤੇ ਤੇਲ ਪਾ ਕੇ ਭਾਂਬੜ ਨਾ ਮਚਾਉਣ ਕਿਉਂਕਿ ਜਦੋਂ ਇਹ ਭਾਂਬੜ ਬਲੇਗਾ ਤੇ ਤੁਸੀਂ ਵੀ ਇਸਦਾ ਸ਼ਿਕਾਰ ਹੋਵੋਗੇ।

LEAVE A REPLY