ਚੀਨ ਵਿਚ ਬਰਫ਼ੀਲੇ ਤੂਫਾਨ ਨੇ ਮਚਾਇਆ ਕਹਿਰ

7ਬੀਜਿੰਗ : ਚੀਨ ਵਿਚ ਬਰਫ਼ੀਲੇ ਤੂਫਾਨ ਨੇ ਕਹਿਰ ਮਚਾ ਦਿੱਤਾ ਹੈ। ਉਤਰੀ ਚੀਨ ਦੇ ਇਕ ਵੱਡੇ ਖੇਤਰ ਵਿਚ ਆਏ ਬਰਫ਼ੀਲੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਨਾ ਕੇਵਲ ਬੁਲੇਟ ਟ੍ਰੇਨਾਂ ਦੀ ਰਫ਼ਤਾਰ ਰੁਕ ਗਈ ਹੈ, ਬਲਕਿ ਸੜਕੀ ਆਵਾਜਾਈ ਉਤੇ ਵੀ ਬੁਰਾ ਅਸਰ ਹੋਇਆ ਹੈ। ਬਰਫ਼ਾਬਾਰੀ ਦੇ ਚਲਦਿਆਂ ਰਾਜਧਾਨੀ ਬੀਜਿੰਗ ਤੋਂ ਲੰਘਣ ਵਾਲੇ 6 ਰਾਜਮਾਰਗਾਂ ਨੂੰ ਬੰਦ ਕਰਨਾ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਾਜ਼ਾ ਬਰਫ਼ਬਾਰੀ ਕਾਰਨ ਬੀਜਿੰਗ ਹਵਾਈ ਅੱਡੇ ‘ਤੇ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਮੁਸਾਫਿਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸੜਕਾਂ ‘ਤੇ ਜਮੀ ਬਰਫ਼ ਨੂੰ ਹਟਾਉਣ ਦਾ ਕੰਮ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ। ਦੂਸਰੇ ਪਾਸੇ ਬਰਫ਼ਬਾਰੀ ਤੋਂ ਬਾਅਦ ਇਲਾਕੇ ਵਿਚ ਠੰਢ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਚੁੱਕੀ ਹੈ।

LEAVE A REPLY