ਕੇਂਦਰ ਵੱਲੋਂ ਤਾਮਿਲਨਾਡੂ ਨੂੰ ਹੜ੍ਹ-ਰਾਹਤ ਵਜੋਂ 939 ਕਰੋੜ ਰੁਪਏ ਮਨਜ਼ੂਰ

6ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਵਿਚ ਹੜ੍ਹਾਂ ਕਾਰਣ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਤੁਰੰਤ 939.63 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਇਹ ਰਕਮ ਤਾਮਿਲ ਨਾਡੂ ਸਰਕਾਰ ਦੀ ਬੇਨਤੀ ਦੇ ਜਵਾਬ ਵਿੱਚ ਜਾਰੀ ਕੀਤੀ ਗਈ ਹੈ। ਇਸ ਦੌਰਾਨ ਤਾਮਿਲ ਨਾਡੂ ‘ਚ ਹੜ੍ਹਾਂ ਕਾਰਣ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਵੀ ਭੇਜੀ ਗਈ ਹੈ ਅਤੇ ਉਸ ਟੀਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਤਾਮਿਲ ਨਾਡੂ ਦੇ ਇੱਕ ਵਿਸ਼ੇਸ਼ ਨੁਮਾਇੰਦੇ ਸ੍ਰੀ ਐਸ.ਟੀ.ਕੇ. ਜਕਾਇਨ ਦੀ ਅਗਵਾਈ ਹੇਠਲੇ ਇੱਕ ਵਫ਼ਦ ਰਾਹੀਂ ਆਪਣੀ ਇੱਕ ਚਿੱਠੀ ਪ੍ਰਧਾਨ ਮੰਤਰੀ ਦੇ ਦਫ਼ਤਰ ‘ਚ ਭੇਜੀ ਸੀ, ਜਿਸ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਰਜ ਸੀ। ਤਾਮਿਲ ਨਾਡੂ ਸਰਕਾਰ ਨੇ ਕੇਂਦਰ ਤੋਂ ਤੁਰੰਤ ਵਿੱਤੀ ਸਹਾਇਤਾ ਮੰਗੀ ਸੀ ਅਤੇ ਇਹ ਵੀ ਕਿਹਾ ਸੀ ਕਿ ਹੜ੍ਹਾਂ ਕਾਰਣ ਹੋਏ ਨੁਕਸਾਨ ਦਾ ਮੌਕੇ ਉਤੇ ਜਾਇਜ਼ਾ ਲੈਣ ਲਈ ਤੁਰੰਤ ਇੱਕ ਕੇਂਦਰੀ ਟੀਮ ਭੇਜੀ ਜਾਵੇ।

LEAVE A REPLY