ਉੱਤਰ ਪੱਛਮੀ ਚੀਨ ‘ਚ 5.2 ਤੀਬਰਤਾ ਦੇ ਭੂਚਾਲ ਦੇ ਝਟਕੇ

2ਬੀਜਿੰਗ- ਉੱਤਰ ਪੱਛਮੀ ਚੀਨ ਦੇ ਸ਼ਿੰਘਾਈ ਪ੍ਰਾਂਤ ‘ਚ ਸੋਮਵਾਰ ਨੂੰ 5.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤਾ ਗਿਆ ਹੈ। ਚੀਨ ਦੀ ਭੂਚਾਲ ਵੇਧਸ਼ਾਲਾ ਮੁਤਾਬਕ ਕਿੰਘਾਈ ਦੇ ਹੇਬੇਈ ਤਿੱਬਤੀ ਸਵਾਯੱਤਸ਼ਾਸੀ ਪ੍ਰਿਫੇਰਚਰ ਦੇ ਛਿਲੀਆਨ ਕਾਊਂਟੀ ‘ਚ ਸਵੇਰੇ ਪੰਜ ਵੱਜ ਕੇ 2 ਮਿੰਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਜਨਸੰਪਰਕ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਏਰਿਕ ਕਸਬੇ ‘ਚ ਸਥਿਤ ਸੀ। ਛਿਲੀਆਨ ਕਾਊਂਟੀ ‘ਚ ਰਹਿਣ ਵਾਲੇ ਬਹੁਤ ਸਾਰੇ ਲੋਕ ਭੂਚਾਲ ਦਾ ਝਟਕਾ ਮਹਿਸੂਸ ਕਰਨ ਤੋਂ ਬਾਅਦ ਖੁੱਲ੍ਹੇ ਮੈਦਾਨ ‘ਚ ਚੱਲੇ ਗਏ ਸਨ। ਏਜੰਸੀ ਮੁਤਾਬਕ ਭੂਚਾਲ ਤੋਂ ਬਾਅਦ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਇਕ ਟੀਮ ਭੇਜੀ ਗਈ ਹੈ।

LEAVE A REPLY