ਸਪਾ ਦੇ ਨਾਲ ਬਸਪਾ ਦਾ ਗਠਜੋੜ ਨਹੀਂ: ਮਾਇਆਵਤੀ

JPEG Pro

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਸਾਲ 2017 ‘ਚ ਹੋਣ ਵਾਲੀ ਵਿਧਾਨ ਸਭਾ ਚੌਣਾਂ ‘ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਗਠਜੋੜ ਨਹੀਂ ਕਰੇਗੀ। ਬਸਪਾ ਮੁਖੀ ਮਾਇਆਵਤੀ ਨੇ ਇਸ ਪੜਾਅ ‘ਤੇ ਅਜਿਹੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਿਹਾਰ ਵਰਗੇ ਮਹਾਗਠਜੋੜ ਬਣਾਉਣ ਦੀਆਂ ਸੰਭਾਵਨਾਵਾਂ ਦਾ ਐਲਾਨ ਕਰਕੇ ਅਜਿਹੀਆਂ ਅਟਕਲਾਂ ਨੂੰ ਹਵਾ ਦਿੱਤੀ ਸੀ। ਮਹਾ ਗਠਜੋੜ ‘ਚ ਸਪਾ ਤੋਂ ਇਲਾਵਾ ਬਸਪਾ ਵੀ ਇਕ ਘਟਕ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਉਸ ਪਾਰਟੀ ਜਾਂ ਪਾਰਟੀਆਂ ਦੇ ਨਾਲ ਗਠਜੋੜ ਕਰਨ ਦੀ ਇਛੁੱਕ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਅਹੁਦੇ ਦਾ ਹੋਰ ਕੋਈ ਦਾਅਵੇਦਾਰ ਨਾ ਹੋਵੇ। ਅਜਿਹੀ ਹਾਲਤ ‘ਚ ਭਾਜਪਾ ਅਤੇ ਸਪਾ ਚੋਣਾਂ ‘ਚ ਬਸਪਾ ਦਾ ਗਠਜੋੜ ਨਹੀਂ ਬਣੇ ਸਕੇਗਾ।

LEAVE A REPLY