ਲਾਲੂ ਨੇ ਕੀਤਾ ਮੋਦੀ ‘ਤੇ ਪਲਟਵਾਰ ਕਿਹਾ, ‘ਲੈਣੀ ਚਾਹੀਦੀ ਹੈ ਦੁਬਾਰਾ ਸਹੁੰ’

4ਪਟਨਾ :  ਆਪਣੇ ਪੁੱਤਰ ਅਤੇ ਪਹਿਲੀ ਵਾਰ ਵਿਧਾਇਕ ਬਣੇ ਤੇਜ ਪ੍ਰਤਾਪ ਯਾਦਵ ਦੇ ਮੰਤਰੀ ਅਹੁਦੇ ਦੀ ਸਹੁੰ ਦੌਰਾਨ ਇਕ ਸ਼ਬਦ ਦੀ ਗਲਤ ਵਰਤੋਂ ਨੂੰ ਲੈ ਕੇ ਉੱਠੇ ਵਿਵਾਦ ਦੇ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਨਰਿੰਦਰ ਮੋਦੀ ਦੇ ਸਹੁੰ ਚੁੱਕਣ ‘ਚ ਇਕ ਸ਼ਬਦ ਦੀ ਸਹੀ ਵਰਤੋਂ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਦੁਬਾਰਾ ਸਹੁੰ ਲੈਣੀ ਚਾਹੀਦਾ ਹੈ। ਲਾਲੂ ਯਾਦਵ ਨੇ ਮਾਈਕ੍ਰੋਬਲਾਗਿੰਗ ਸਾਈਟ ‘ਤੇ ਲਿਖਿਆ, ”ਦੇਸ਼ ਨੂੰ ਤੋੜਨ ਦਾ ਇਨ੍ਹਾਂ ਏਜੰਡਾ ਹੈ ਹੀ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਦੀ ਪ੍ਰਭੂਤਾ ਅਤੇ ਅਖੰਡਤਾ ਬਰਕਰਾਰ ਰੱਖਣ ਦੀ ਸਹੁੰ ਤਾਂ ਲਈ ਹੀ ਨਹੀਂ ਸੀ। ਅਗਲੇ ਟਵੀਟ ‘ਚ ਉਨ੍ਹਾਂ ਨੇ ਲਿਖਿਆ, ‘ਜੇਕਰ ਉਨ੍ਹਾਂ ਨੇ ‘ਬਰਕਰਾਰ’ ਹੀ ਨਹੀਂ ਬੋਲਿਆ ਤਾਂ ਉਨ੍ਹਾਂ ਦੀ ਸਹੁੰ ਬੇਕਾਰ ਹੈ। ਪੀਐੱਮ ਨੂੰ ਦੁਬਾਰਾ ਸਹੁੰ ਚੁੱਕਣੀ ਚਾਹੀਦੀ ਹੈ। ‘ਬਰਕਰਾਰ’ ਦਾ ਹਿੰਦੀ ‘ਚ ਕੋਈ ਸਹੀ ਅਰਥ ਹੀ ਨਹੀਂ ਹੈ।”
ਇਸ ਤੋਂ ਪਹਿਲਾਂ ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੀ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਵੀ ਆਪਣੇ ਵੱਡੇ ਭਰਾ ਦਾ ਟਵਿੱਟਰ ਜ਼ਰੀਏ ਬਚਾਅ ਕਰਦੇ ਹੋਏ ਕਿਹਾ ਸੀ ਕਿ ਨਿੰਦਾ ਕਰਨ ਵਾਲੇ ਪੱਖਪਾਤ ਲੋਕ ਹਮੇਸ਼ਾ ਸੱਚ ਤੋਂ ਮੂੰਹ ਮੋੜਦੇ ਰਹਿਣਗੇ। ਜ਼ਿਕਰਯੋਗ ਹੈ ਕਿ ਬਿਹਾਰ ਦੇ ਮਹੁਆ ਵਿਧਾਨ ਸਭਾ ਖੇਤਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਰਾਜਦ ਮੁਖੀ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਸਮੇਤ ਸਹੁੰ ਚੁੱਕ ਰਹੇ ਤਿੰਨ ਵਿਧਾਇਕਾਂ ਨੂੰ ਰਾਜਪਾਲ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੀਆਂ ਗਲਤੀਆਂ ਦੇ ਲਈ ਨਾ ਸਿਰਫ ਟੋਕਿਆ ਹੀ ਨਹੀਂ ਸਗੋਂ ਤੇਜ ਪ੍ਰਤਾਪ ਨੂੰ ਦੁਬਾਰਾ ਸਹੁੰ ਵੀ ਦਿਵਾਈ ਸੀ। ਤੇਜ ਪ੍ਰਤਾਪ ਨੇ ‘ਅਪੇਸ਼ਿਤ’ ਦੇ ਸਥਾਨ ‘ਤੇ ‘ਉਪੇਸ਼ਿਤ’ ਦਾ ਉਚਾਰਣ ਕਰ ਗਏ ਸਨ, ਜਿਸ ਦੇ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ ਅਤੇ ਫਿਰ ਦੁਬਾਰਾ ਸਹੁੰ ਪੱਤਰ ਪੜਿਆ ਸੀ।

LEAVE A REPLY