ਮਿਆਂਮਾਰ ‘ਚ ਵਾਪਰਿਆ ਕੁਦਰਤ ਦਾ ਕਹਿਰ, 90 ਲੋਕਾਂ ਦੀ ਮੌਤ, ਕਈ ਲਾਪਤਾ

5ਯੰਗੂਨ : ਉੱਤਰੀ ਮਿਆਂਮਾਰ ਵਿਚ ਪੰਨਾ ਦੀ ਇਕ ਖਾਨ ਦੇ ਨੇੜੇ ਢਿੱਗਾਂ ਡਿੱਗਣ ਨਾਲ 60 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਹਨ। ਇਕ ਸਥਾਨਕ ਭਾਈਚਾਰੇ ਦੇ ਨੇਤਾ ਅਤੇ ਕਾਰੋਬਾਰੀ ਲਮਾਈ ਗੁਮ ਜਾ ਨੇ ਦੱਸਿਆ ਕਿ ਲਾਪਤਾ ਲੋਕਾਂ ਵਿਚ ਜ਼ਿਆਦਾਤਰ ਲੋਕ ਪਿੰਡ ਵਾਸੀ ਹਨ।
ਇਹ ਘਟਨਾ ਕੱਲ੍ਹ ਦੁਪਿਹਰ ਕਾਚਿਨ ਸੂਬੇ ਵਿਚ ਵਾਪਰੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 50 ਤੋਂ 60 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਅਤੇ ਅਜੇ 100 ਤੋਂ ਜ਼ਿਆਦਾ ਲੋਕ ਲਾਪਤਾ ਹਨ। ਇਹ ਘਟਨਾ ਜਿਸ ਥਾਂ ਵਾਪਰੀ, ਉੱਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਗੁਣਵੱਤਾ ਵਾਲੇ ਪੰਨੇ ਪਾਏ ਜਾਂਦੇ ਹਨ, ਜਿਸ ਦੇ ਕਾਰੋਬਾਰ ਵਿਚ ਮਿਆਂਮਾਰ ਵਿਚ ਹਰ ਸਾਲ ਅਰਬਾਂ ਡਾਲਰ ਦੀ ਰਾਸ਼ੀ ਆਉਂਦੀ ਹੈ। ਹਾਲਾਂਕਿ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਰਾਸ਼ੀ ਮਿਆਂਮਾਰ ਦੇ ਸਾਬਕਾ ਫੌਜੀ ਸ਼ਾਸਕਾਂ ਨਾਲ ਜੁੜੇ ਲੋਕਾਂ ਅਤੇ ਕੰਪਨੀਆਂ ਨੂੰ ਜਾਂਦੀ ਹੈ।

LEAVE A REPLY