ਸਿੱਖ ਚੈਨਲ ਵੱਖਵਾਦੀ, ਗੈਰਕਾਨੂੰਨੀ ਅੰਦੋਲਨ ਦੀ ਹਮਾਇਤ ਨਹੀਂ ਕਰਦਾ : ਜਸਵਿੰਦਰ, ਅਮਰਜੀਤ

3ਚੰਡੀਗੜ੍ਹ : ਇੰਗਲੈਂਡ ਦੇ ਸਿੱਖ ਚੈਨਲ ਦੇ ਨੁਮਾਇੰਦਿਆਂ ਅੱਜ ਸਪਸ਼ਟ ਕੀਤਾ ਕਿ ਚੈਨਲ ਕਿਸੇ ਵੀ ਵੱਖਵਾਦੀ, ਗੈਰ ਕਾਨੂੰਨੀ ਅੰਦੋਲਨ ਦੀ ਹਮਾਇਤ ਨਹੀਂ ਕਰਦਾ ਅਤੇ ਨਾ ਹੀ ਕਿਸੇ ਕਿਸਮ ਦੀ ਮਾਲੀ ਮਦਦ ਕਰਦਾ ਹੈ।
ਸਿੱਖ ਚੈਨਲ ਵੱਲੋਂ ਭਾਰਤ ਅਤੇ ਪੰਜਾਬ ਵਿਚ ਉਨ੍ਹਾਂ ਦੇ ਨੁਮਾਇੰਦੇ ਜਸਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਮਲਕੀਅਤ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਚੈਨਲ ਸਿੱਖ ਗੁਰੂਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਦਿੰਦਿਆਂ ਸਿੱਖਾਂ ਨੂੰ ਇਕੱਠੇ ਲਿਆਉਣ ਲਈ ਵਚਨਬੱਧ ਹੈ। ਇਥੇ ਇਹ ਵਰਣਨਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੀ ਸਿੱਖ ਚੈਨਲ ਨੇ ਪੂਰੇ ਸੰਸਾਰ ਨੂੰ ਲਾਈਲ ਦਿਖਾਇਆ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀਂ ਜਦੋਂ ਇੰਗਲੈਂਡ ਗਏ ਸੀ ਤਾਂ ਉਨ੍ਹਾਂ ਇੰਗਲੈਂਡ ਸਰਕਾਰ ਕੋਲ ਇਹ ਮੁੱਦਾ ਉਠਾਇਆ ਸੀ ਕਿ ਉਥੋਂ ਕੁਝ ਸੰਸਥਾਵਾਂ ਭਾਰਤ ਵਿਰੋਧੀ ਕਾਰਵਾਈਆਂ ਕਰ ਰਹੇ ਹਨ। ਉਨ੍ਹਾਂ ਨੇ ਸਿੱਖ ਚੈਨਲ ਖਿਲਾਫ਼ ਵੀ ਦੋਸ਼ ਲਾਇਆ ਸੀ।

LEAVE A REPLY