ਵੈਲਿੰਗਟਨ : ਨਿਊਜ਼ੀਲੈਂਡ ਵਿਚ ਇਕ ਹੈਲੀਕਾਪਟਰ ਕ੍ਰੈਸ ਹੋਣ ਕਾਰਨ ਉਸ ਵਿਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕਾਂ ਵਿਚ ਚਾਰ ਬਰਤਾਨੀਆ ਅਤੇ ਦੋ ਆਸਟ੍ਰੇਲੀਆ ਨਾਲ ਸਬੰਧਤ ਹਨ। ਇਸ ਹਾਦਸੇ ਵਿਚ ਜਹਾਜ਼ ਦਾ ਪਾਇਲਟ ਵੀ ਮਾਰਿਆ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਦੱਖਣੀ ਆਇਸਲੈਂਡ ਵਿਖੇ ਫੌਕਸ ਗ੍ਰੇਸੀਅਰ ਵਿਖੇ ਵਾਪਰਿਆ। ਪੁਲਿਸ ਅਨੁਸਾਰ ਹਾਦਸੇ ਦਾ ਕਾਰਨ ਖਰਾਬ ਮੌਸਮ ਨੂੰ ਮੰਨਿਆ ਜਾ ਰਿਹਾ ਹੈ।