ਇਹ ਸਦੀ ਏਸ਼ੀਆ ਦੀ ਹੈ : ਪ੍ਰਧਾਨ ਮੰਤਰੀ

6ਮਲੇਸ਼ੀਆ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 21ਵੀਂ ਸਦੀ ਏਸ਼ੀਆ ਦੀ ਹੈ। ਉਨ੍ਹਾਂ ਨੇ ਅੱਜ ਇਥੇ ਆਸਿਆਨ ਕਾਰੋਬਾਰ ਅਤੇ ਨਿਵੇਸ਼ ਸ਼ਿਖਰ ਸੰਮੇਲਨ ਵਿਚ ਬੋਲਦਿਆਂ ਆਖਿਆ ਕਿ ਮੈਂ ਅਜਿਹਾ ਏਸ਼ੀਆਈ ਦੇਸ਼ਾਂ ਦੇ ਟ੍ਰੈਕ ਰਿਕਾਰਡ ਨੂੰ ਦੇਖ ਕੇ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕੱਠੇ ਮਿਲ ਕੇ ਆਸਿਆਨ ਦੇ ਦਸ ਮੈਂਬਰ ਇਕ ਆਰਥਿਕ ਪਾਵਰ ਹਾਊਸ ਬਣਾਉਂਦੇ ਹਨ। ਆਸਿਆਨ ਦੁਨੀਆ ਦੇ ਸਭ ਤੋਂ ਵੱਡੇ ਆਰਥਿਕ ਖੇਤਰਾਂ ਵਿਚੋਂ ਇਕ ਬਣ ਕੇ ਉਭਰਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਆਸਿਆਨ ਦੇ ਚਮਤਕਾਰ ਦਾ ਵਿਸ਼ਲੇਸ਼ਣ ਕਰਦਾ ਹਾਂ ਤਾਂ ਮੈਂ ਪਾਉਂਦਾ ਹਾਂ ਕਿ ਇਸ ਦੇ ਛੋਟੇ ਅਤੇ ਚੀਨ ਵਰਗੇ ਵੱਡੇ ਦੇਸ਼ ਦੋਨਾਂ ਨੇ ਇਕੋ ਜਿਹਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਵਿਕਾਸ ਆਬਾਦੀ ਦੇ ਆਕਾਰ ‘ਤੇ ਨਹੀਂ ਬਲਕਿ ਜਜ਼ਬੇ ‘ਤੇ ਨਿਰਭਰ ਕਰਦਾ ਹਾਂ।
ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ ਮੇਰੀ ਸਰਕਾਰ ਨੇ 18 ਮਹੀਨੇ ਪਹਿਲਾਂ ਕੰਮਕਾਜ ਸੰਭਾਲਿਆ ਸੀ। ਉਸ ਸਮੇਂ ਭਾਰਤੀ ਅਰਥ ਵਿਵਸਥਾ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪ੍ਰਮੁੱਖ ਆਰਥਿਕ ਸੰਕੇਤਕਾਂ ਦੇ ਨਜ਼ਰੀਏ ਨਾਲ ਦੇਖੀਏ ਤਾਂ ਪਿਛਲੇ ਸਮੇਂ ਦੀ ਤੁਲਨਾ ਵਿਚ ਸਾਡੇ ਕੰਮਕਾਜ ਸੰਭਾਲਣ ਦੇ 18 ਮਹੀਨਿਆਂ ਵਿਚ ਭਾਰਤੀ ਅਰਥ ਵਿਵਸਥਾ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। ਇਸ ਦੌਰਾਨ ਜੀ.ਡੀ.ਪੀ ਵਾਧੇ ਦੀ ਦਰ ਵਧੀ ਹੈ ਅਤੇ ਮਹਿੰਗਾਈ ਘੱਟ ਹੋਈ ਹੈ, ਵਿਦੇਸ਼ੀ ਨਿਵੇਸ਼ ਵਧਿਆ ਹੈ ਅਤੇ ਚਾਲੂ ਖਾਤੇ ਦਾ ਘਾਟਾ ਘੱਟ ਹੋਇਆ ਹੈ ਅਤੇ ਇਸ ਤੋਂ ਇਲਾਵਾ ਕਰ ਮਾਲੀਆ ਵਧਿਆ ਹੈ ਅਤੇ ਵਿਆਜ ਦਰ ਘੱਟ ਹੋਈ ਹੈ, ਰੁਪਏ ਦੀ ਕੀਮਤ ਸਥਿਰ ਹੋਈ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਦੇਸ਼ ਦੇ ਬਾਹਰ ਅਤੇ ਦੇਸ਼ ਦੇ ਅੰਦਰ ਲੋਕਾਂ ਦਾ ਵਿਸ਼ਵਾਸ ਵਧਿਆ ਹੈ। ਆਈ.ਐਮ.ਐਫ ਅਤੇ ਵਿਸ਼ਵ ਬੈਂਕ ਨੇ ਇਸ ਸਾਲ ਅਤੇ ਇਸ ਤੋਂ ਬਾਅਦ ਵੀ ਸਾਡੀ ਅਰਥ ਵਿਵਸਥਾ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਖੇਤੀ ਲੋਕਾਂ ਦੀ ਜੀਵਿਕਾ ਦਾ ਪ੍ਰਮੁੱਖ ਸਾਧਨ ਹੈ। ਅਸੀਂ ਇਸ ਵਿਚ ਸੁਧਾਰ ਲਈ ਸਰਲ ਪਰ ਮਜਬੂਤ ਕਦਮ ਚੁੱਕੇ ਹਨ। ਸਬਸਿਡੀ ਵਾਲੇ ਫਰਟੀਲਾਈਜ਼ਰ ਦਾ ਇਸਤੇਮਾਲ ਰਾਸਾਇਣ ਦੇ ਉਤਪਾਦਨ ਵਿਚ ਕਰਨ ਦੀ ਪ੍ਰਵਿਰਤੀ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫਰਟੀਲਾਈਜ਼ਰ ਵਿਚ ਨੀਮ ਕੋਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਇਸ ਤਰ੍ਹਾਂ ਰਾਸਾਇਣ ਬਣਾਉਣ ਵਿਚ ਇਸ ਦਾ ਇਸਤੇਮਾਲ ਨਹੀਂ ਹੋ ਸਕਦਾ। ਇਸ ਨਾਲ ਖੇਤੀ ਖੇਤਰ ਵਿਚ ਦਿੱਤੀ ਜਾਣ ਵਾਲੀ ਸਾਡੀ ਅਰਬਾਂ ਰੁਪਏ ਦੀ ਸਬਸਿਡੀ ਬਚ ਗਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰਿਆਂ ਲਈ ਆਵਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਦੁਨੀਆ ਦੇ ਸਭ ਤੋਂ ਅਹਿਮ ਪ੍ਰੋਗਰਾਮਾਂ ਵਿਚੋਂ ਇਕ ਹੈ। ਇਸ ਦੇ ਤਹਿਤ 2 ਕਰੋੜ ਸ਼ਹਿਰੀ ਅਤੇ 2.95 ਕਰੋੜ ਪੇਂਡੂ ਖੇਤਰਾਂ ਵਿਚ ਮਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਵੀ ਵੱਡੇ ਪੱਧਰ ‘ਤੇ ਵਧੇਗਾ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਸੈਕਟਰ ਵਿਚ ਅਸੀਂ ਕਾਫੀ ਸੁਧਾਰ ਕੀਤਾ ਹੈ। ਸਾਲ 2014-15 ਵਿਚ ਸਾਡੇ ਪ੍ਰਮੁੱਖ ਬੰਦਰਗਾਹਾਂ ਵਿਚ ਸਾਮਾਨਾਂ ਦੀ ਆਵਾਜਾਈ ਵਿਚ 4.65 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਉਸ ਨਾਲ ਆਮਦਨ ਵਿਚ 11.2 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2013-14 ਵਿਚ ਰੋਜ਼ਾਨਾ ਨੌ ਕਿਲੋਮੀਟਰ ਸੜਕ ਬਣ ਰਹੀ ਸੀ, ਪਰ ਹੁਣ ਹਰ ਦਿਨ 23 ਕਿਲੋਮੀਟਰ ਸੜਕ ਦਾ ਨਿਰਮਾਣ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜਨ ਧਨ ਯੋਜਨਾ ਦੀ ਸ਼ੁਰੂ ਕੀਤੀ ਹੈ, ਜਿਸ ਅਧੀਨ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਅਸੀਂ 19 ਕਰੋੜ ਨਵੇਂ ਬੈਂਕ ਖਾਤੇ ਖੋਲੇ। ਸਮਾਜਿਕ ਸੁਰੱਖਿਆ ਦੇ ਮੋਰਚੇ ਬੀਮਾ ਅਤੇ ਪੈਂਨਸ਼ਨ ਲਈ ਨਵੇਂ ਆਕਰਸ਼ਕ ਸਕੀਮਾਂ ਲਾਂਚ ਕੀਤੀਆਂ। ਇਸ ਤੋਂ ਇਲਾਵਾ ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਬਿਜਲੀ ਸੈਕਟਰ ਵਿਚ ਵਿਆਪਕ ਸੁਧਾਰ ਲਈ ਵੱਡੇ ਕਦਮ ਚੁੱਕੇ ਹਨ, ਜਿਸ ਨਾਲ ਬੈਂਕਾਂ ਨੂੰ ਕਾਫੀ ਲਾਭ ਹੋਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਨਿਵੇਸ਼ ਬਾਰੇ ਦੱਸਦਿਆਂ ਕਿਹਾ ਕਿ ਅਸੀਂ 65 ਸਾਲ ਦੀ ਪਰੰਪਰਾ ਨੂੰ ਤੋੜਦਿਆਂ ਆਪਣੇ ਦੇਸ਼ ਦੇ ਰਾਜਾਂ ਨੂੰ ਵਿਦੇਸ਼ ਨੀਤੀ ਨਾਲ ਜੋੜਣ ਦੀ ਸ਼ੁਰੂਆਤ ਕੀਤੀ ਹੈ। ਅਸੀਂ ਮੇਕ ਇਨ ਇੰਡੀਆ ਪ੍ਰੋਗਰਾਮ ਸ਼ੁਰੂ ਕੀਤਾ। ਅਸੀਂ ਗੁੰਝਲਦਾਰ ਪ੍ਰਕਿਰਿਆ ਨੂੰ ਹਟਾ ਰਹੇ ਹਾਂ ਅਤੇ ਇਕ ਹੀ ਜਗ੍ਹਾਂ ਆਨਲਾਈਨ ਪਲੇਟਫਾਰਮ ‘ਤੇ ਇਨ੍ਹਾਂ ਨੂੰ ਮੁਹੱਈਆ ਕਰਾ ਰਹੇ ਹਾਂ। ਅਸੀਂ ਪੁੰਜੀ ਨਿਵੇਸ਼ ਲਈ ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ ਦਾ ਗਠਨ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਨਿਜੀ ਨਿਵੇਸ਼ ਪ੍ਰਤੀ ਮਾਹੌਲ ਬਿਹਤਰ ਹੋਇਆ ਹੈ ਅਤੇ ਵਿਦੇਸ਼ੀ ਨਿਵੇਸ਼ 40 ਫੀਸਦੀ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਬੀਮਾ, ਰੱਖਿਆ ਅਤੇ ਰੇਲਵੇ ਵਰਗੇ ਪ੍ਰਮੁੱਖ ਖੇਤਰਾਂ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਸੀਮਾ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਬਾਰੇ ਇਥੇ ਮੌਜੂਦ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਇਥੇ ਪਹੁੰਚੇ ਹੋਏ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਨਿਜੀ ਤੌਰ ‘ਤੇ ਸੱਦਾ ਦਿੰਦਾ ਹਾਂ। ਜਦੋਂ ਤੁਸੀਂ ਭਾਰਤ ਆਓਗੇ ਤਾਂ ਮੈਂ ਤੁਹਾਨੂੰ ਪੂਰਾ ਸਹਿਯੋਗ ਕਰਾਂਗਾ।

LEAVE A REPLY