ਫਰਾਂਸ ਕਰੇਗਾ ਆਈ.ਐਸ ਖਿਲਾਫ਼ ਹਮਲੇ ਹੋਰ ਤੇਜ਼

ssdਪੈਰਿਸ : ਬੀਤੇ ਦਿਨੀਂ ਪੈਰਿਸ ਵਿਚ ਹੋਏ ਆਈ.ਐਸ ਦੇ ਹਮਲੇ ਵਿਚ 130 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਫਰਾਂਸ ਨੇ ਸੀਰੀਆ ਵਿਚ ਹਮਲੇ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। 13 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫਰਾਂਸ ਵੱਲੋਂ ਸੀਰੀਆ ਵਿਚ ਆਈ.ਐਸ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਲਗਾਤਾਰ ਜਾਰੀ ਹਨ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਅੱਤਵਾਦੀ ਇੰਨੀ ਤਬਾਹੀ ਮਚਾ ਸਕਦੇ ਹਨ ਤਾਂ ਫਰਾਂਸ ਨੂੰ ਇਕਜੁਟ ਹੋ ਕੇ ਉਸ ਖਿਲਾਫ਼ ਲੜਣਾ ਪਵੇਗਾ। ਉਨ੍ਹਾਂ ਕਿਹਾ ਕਿ ਫਰਾਂਸ ਹਮਲੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤੇਜ਼ ਕਰ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਹਮਲੇ ਤੋਂ ਬਾਅਦ ਫਰਾਂਸ ਨੇ ਅੱਤਵਾਦੀਆਂ ਖਿਲਾਫ਼ ਇੰਨੀ ਤੇਜ਼ੀ ਨਾਲ ਕਾਰਵਾਈ ਕੀਤੀ ਕਿ ਹਮਲੇ ਤੋਂ ਪੰਜ ਦਿਨ ਬਾਅਦ ਹੀ ਹਮਲੇ ਦੇ ਮਾਸਟਰ ਮਾਈਂਡ ਅਬਦੁਲ ਹਮੀਰ ਨੇ ਆਤਮ ਹੱਤਿਆ ਕਰ ਲਈ। ਫਰਾਂਸ ਦੇ ਸੈਨਿਕਾਂ ਵੱਲੋਂ ਦੇਸ਼ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪਾਮਾਰੀ ਕੀਤੀ ਗਈ ਅਤੇ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੂਸਰੇ ਪਾਸੇ ਖ਼ਬਰ ਹੈ ਕਿ ਸੀਰੀਆ ਵਿਚ ਆਈ.ਐਸ ਦੇ ਟਿਕਾਣਿਆਂ ਉਤੇ ਅਮਰੀਕਾ ਅਤੇ ਰੂਸ ਵੱਲੋਂ ਹਵਾਈ ਹਮਲੇ ਜਾਰੀ ਹਨ। ਅਮਰੀਕਾ ਪਹਿਲਾਂ ਵੀ ਸੀਰੀਆ ਵਿਚ ਆਈ.ਐਸ ਉਤੇ ਹਮਲੇ ਕਰਦਾ ਰਿਹਾ ਹੈ, ਹੁਣ ਰੂਸ ਅਤੇ ਫਰਾਂਸ ਵੀ ਇਸ ਲੜਾਈ ਵਿਚ ਉਸ ਦੇ ਸਹਿਯੋਗੀ ਬਣ ਗਏ ਹਨ। ਖ਼ਬਰਾਂ ਅਨੁਸਾਰ ਫਰਾਂਸ ਨੇ ਸੀਰੀਆ ਵਿਚ ਜਿਥੇ ਕਈ ਆਈ.ਐਸ ਟਿਕਾਣਿਆਂ ਉਤੇ ਹਮਲੇ ਕੀਤੇ, ਉਥੇ ਉਸ ਨੇ ਸੀਰੀਆ ਵਿਚ ਤੇਲ ਦੇ ਖੂਹਾਂ ਅਤੇ ਤੇਲ ਦੇ ਟੈਂਕਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਤੇਲ ਤੋਂ ਆਈ.ਐਸ ਨੂੰ ਕਾਫੀ ਆਮਦਨੀ ਹੁੰਦੀ ਹੈ।

LEAVE A REPLY