ਨੀਤੀਸ਼ ਕੁਮਾਰ ਪੰਜਵੀਂ ਵਾਰ ਬਣੇ ਬਿਹਾਰ ਦੇ ਮੁੱਖ ਮੰਤਰੀ

nitish_kumarਪਟਨਾ : ਨੀਤੀਸ਼ ਕੁਮਾਰ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪੰਜਵੀਂ ਵਾਰੀ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। ਇਸ ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਪਟਨਾ ਦੇ ਗਾਂਧੀ ਮੈਦਾਨ ‘ਤੇ ਹੋਏ ਸਹੁੰ ਚੁੱਕ ਸਮਾਗਮ ਵਿਚ ਕਈ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਜਨਤਾ ਪਹੁੰਚੀ ਹੋਈ ਸੀ।
ਇਸ ਮੌਕੇ ਨੀਤੀਸ਼ ਕੁਮਾਰ ਸਮੇਤ 28 ਮੰਤਰੀਆਂ ਨੇ ਸਹੁੰ ਚੁੱਕੀ, ਜਿਨ੍ਹਾਂ ਵਿਚ ਜੇ.ਡੀ.ਯੂ ਦੇ ਸੰਤੋਸ਼ ਕੁਮਾਰ, ਜੇ.ਡੀ.ਯੂ ਦੀ ਕੁਮਾਰੀ ਮੰਜੂ ਵਰਮਾ, ਰਾਜਾ ਪਾਕਰ ਤੋਂ ਵਿਧਾਇਕ ਸ਼ਿਵਚੰਦ ਰਾਮ, ਕ੍ਰਿਸ਼ਨ ਨੰਦਨ ਵਰਮਾ, ਕਾਂਗਰਸ ਦੇ ਅਬਦੁੱਲ ਅਲੀਲ ਮਸਤਾਨ, ਕਾਂਗਰਸ ਦੇ ਅਵਧੇਸ਼ ਸਿੰਘ, ਬਿਜੇਂਦਰ ਪ੍ਰਸਾਦ ਯਾਦਵ, ਚੰਦ੍ਰਿਕਾ ਰਾਏ, ਜੈ ਕੁਮਾਰ ਸਿੰਘ, ਆਲੋਕ ਕੁਮਾਰ ਮਹਿਤਾ, ਵਿਜੇਂਦਰ ਯਾਦਵ ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਦੇ ਦੋਨਾਂ ਬੇਟਿਆਂ ਤੇਜਸਵੀ ਯਾਦਵ ਅਤੇ ਤੇਜ ਪ੍ਰਤਾਪ ਸ਼ਾਮਿਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਵੈਂਕਯਾ ਨਾਇਡੂ, ਵੀਰਭੱਦਰ ਸਿੰਘ, ਸ਼ੀਲਾ ਦੀਕਸ਼ਿਤ ਆਦਿ ਆਗੂ ਪਹੁੰਚੇ ਹੋਏ ਸਨ।

ਜਦੋਂ ਤੇਜ ਪ੍ਰਤਾਪ ਨੇ ਦੂਸਰੀ ਵਾਰੀ ਚੁੱਕੀ ਸਹੁੰ
ਪਟਨਾ : ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੇ ਅੱਜ ਨੀਤੀਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ਵਿਚ ਦੂਸਰੀ ਵਾਰੀ ਸਹੁੰ ਚੁੱਕੀ। ਪਹਿਲੀ ਵਾਰੀ ਸਹੁੰ ਚੁੱਕਦਿਆਂ ਤੇਜ ਪ੍ਰਤਾਪ ਦੀ ਜ਼ੁਬਾਨ ਤੋਂ ‘ਅਪੇਕਸ਼ਿਤ’ ਦੀ ਥਾਂ ‘ਉਪੇਕਸ਼ਿਤ’ ਨਿਕਲ ਗਿਆ। ਇਸ ਦੌਰਾਨ ਗਵਰਨਰ ਨੇ ਤੇਜ ਪ੍ਰਤਾਪ ਨੂੰ ਉਨ੍ਹਾਂ ਦੀ ਇਹ ਗਲਤੀ ਦੱਸੀ ਤਾਂ ਤੇਜ ਪ੍ਰਤਾਪ ਨੇ ਆਪਣੀ ਗਲਤੀ ਮੰਨਦਿਆਂ ਦੂਸਰੀ ਵਾਰੀ ਸਹੁੰ ਚੁੱਕੀ।

 

 

LEAVE A REPLY