ਸਪਤਾਹਿਕ ਭਵਿੱਖ

ਮੇਖ਼
ਇਸ ਹਫਤੇ ਤੁਹਾਨੂੰ ਘਰੇਲੂ ਅਤੇ ਵਪਾਰਕ ਜੀਵਨ ਵਿਚ ਪਹਿਲਾਂ ਤੋਂ ਵੱਧ ਸਮਾਂ ਦੇਣਾ ਪੈ ਸਕਦਾ ਹੈ। ਕਠਿਨਾਈਆਂ ਅਤੇ ਮੁਸੀਬਤਾਂ ‘ਤੇ ਪੱਕੇ ਇਰਾਦੇ ਨਾਲ ਜਿੱਤ ਪਾ ਲਵੋਗੇ। ਪਿਆਰ ਸਬੰਧਾਂ ਵੱਧ ਹੋਰ ਧਿਆਨ ਦਿਓ। ਨੌਕਰੀ ਵਿਚ ਤਣਾਓ ਰਹਿ ਸਕਦਾ ਹੈ। ਪਰਿਵਾਰ ਨਾਲ ਖੁਸ਼ੀ ਮਹਿਸੂਸ ਕਰੋਗੇ ਅਤੇ ਖਰੀਦਦਾਰੀ ਦਾ ਯੋਗ ਬਣ ਰਿਹਾ ਹੈ।
ਬ੍ਰਿਖ
ਇਸ ਹਫਤੇ ਕੰਮ ਲਈ ਬਹੁਤ ਮਿਹਨਤ ਕਰਨੀ ਪੈ ਸਕਦੀ ਹੈ। ਮਿਹਨਤ ਦੇ ਬਾਵਜੂਦ ਕੰਮ ਵਿਚ ਸਫਲਤਾ ਥੋੜ੍ਹੀ ਦੇਰ ਬਾਅਦ
ਮਿਲ ਸਕਦੀ ਹੈ। ਹਿੰਮਤ ਨਾ ਹਾਰੋ। ਪਿਤਾ ਵਲੋਂ ਤੁਹਾਨੂੰ ਕੰਮ ਵਾਸਤੇ ਮਦਦ ਮਿਲ ਸਕਦੀ ਹੈ। ਦਫਤਰ ਵਿਚ ਤੁਹਾਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਜਿਸ ਨੂੰ ਨਿਭਾਉਣ ਲਈ ਲਗਨ ਨਾਲ ਕੰਮ ਕਰੋ।
ਮਿਥੁਨ
ਇਸ ਹਫਤੇ ਸ਼ੇਅਰ ਬਾਜ਼ਾਰ ਵਿਚ ਫਾਇਦਾ ਹੋ ਸਕਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਫਸਿਆ ਹੋਇਆ ਸ਼ੇਅਰਾਂ ਵਿਚ ਪੈਸਾ ਇਸ
ਹਫਤੇ ਨਿਕਲ ਸਕਦਾ ਹੈ। ਜ਼ਮੀਨ ਦਾ ਸੌਦਾ ਕਰਨ ਤੋਂ ਪਹਿਲਾਂ ਸਾਰੇ ਕਾਗਜ਼ਾਂ ਨੂੰ ਧਿਆਨ ਨਾਲ ਵੇਖ ਲਵੋ ਨਹੀਂ ਤਾਂ ਬਾਅਦ ਵਿਚ ਮੁਸ਼ਕਲ ਹੋ ਸਕਦੀ ਹੈ। ਕੋਈ ਵੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਵੋ।
ਕਰਕ
ਮੁਸੀਬਤਾਂ ਨਾਲ ਲੜਨ ਵਾਸਤੇ ਪੱਕੇ ਇਰਾਦੇ ਅਤੇ ਹਿੰਮਤ ਦੀ ਲੋੜ ਹੈ। ਤੁਸੀਂ ਖੁਦ ਇਕੱਲੇ ਮਹਿਸੂਸ ਕਰੋਗੇ ਪਰ ਸਾਰਾ
ਪਰਿਵਾਰ ਤੁਹਾਡੇ ਨਾਲ ਹੈ। ਮਨ ‘ਚੋਂ ਇਸ ਡਰ ਨੂੰ ਕੱਢਣ ਦੀ ਲੋੜ ਹੈ। ਸਰਕਾਰੀ ਨੌਕਰੀ ਦੀ ਚੰਗੀ ਖਬਰ ਮਿਲ ਸਕਦੀ ਹੈ। ਵੱਡੇ ਬੱਚੇ ਦੀ ਸਿਹਤ ਨੂੰ ਲੈ ਕੇ ਮਨ ਅਸ਼ਾਂਤ ਰਹਿ ਸਕਦਾ ਹੈ। ਹੌਸਲਾ ਨਾ ਛੱਡੋ।

ਸਿੰਘ

ਇਸ ਹਫਤੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਦਾ ਹਲ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਪਰ ਤੁਹਾਡੇ ਗੁੱਸੇ ਕਾਰਨ ਪਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਇਸ ‘ਤੇ ਕਾਬੂ ਪਾਓ। ਪਰਿਵਾਰ ਨਾਲ ਖਰੀਦਦਾਰੀ ਕਰਨ ਲਈ ਬਾਹਰ ਜਾ ਸਕਦੇ ਹੋ। ਭਰਾ ਨਾਲੋਂ ਵੱਖ ਹੋਣ ਦੀ ਨੌਬਤ ਆ ਸਕਦੀ ਹੈ। ਬੱਚੇ ਦਾ ਰਿਸ਼ਤਾ ਪੱਕਾ ਹੋ ਸਕਦਾ ਤੇ ਵਿਆਹ ਦਾ ਯੋਗ ਜਲਦੀ ਬਣ ਸਕਦਾ।

ਕੰਨਿਆ
ਇਸ ਹਫਤੇ ਵਪਾਰ ਵਿਚ ਤੇਜ਼ੀ ਰਹਿ ਸਕਦੀ ਹੈ ਅਤੇ ਇਕ ਵੱਡਾ ਨਵਾਂ ਆਰਡਰ ਮਿਲ ਸਕਦਾ ਹੈ। ਜਿਸ ਨਾਲ ਮਨ ਖੁਸ਼ ਹੋਵੇਗਾ ਪਰ ਪੈਸੇ ਦੀ ਤੰਗੀ ਬਣੀ ਰਹਿ ਸਕਦੀ ਹੈ। ਇਸ ਲਈ ਨਵੀਂ ਖਰੀਦਦਾਰੀ ਤੋਂ ਬਚੋ ਅਤੇ ਜੇ ਕੋਈ ਨਵਾਂ ਵਾਹਨ ਲੈਣ ਦੀ ਸੋਚ ਰਹੇ ਹੋ ਤਾਂ ਉਸ ਨੂੰ ਅੱਗੇ ਪਾ ਦਿਓ। ਬੱਚੇ ਨੂੰ ਕਿਸੇ ਥਾਂ ਤੋਂ ਨੌਕਰੀ ਲਈ ਇੰਟਰਵਿਊ ਦੀ ਕਾਲ ਆ ਸਕਦੀ ਹੈ।
ਤੁਲਾ
ਕਿਸੇ ਪੁਰਾਣੀ ਗਲਤੀ ਨੂੰ ਯਾਦ ਕਰਕੇ ਪਰੇਸ਼ਾਨ ਰਹਿ ਸਕਦੇ ਹੋ। ਅੱਗੇ ਵਧਣ ਲਈ ਇਸ ਨੂੰ ਭੁੱਲਣਾ ਹੋਵੇਗਾ। ਪਰਿਵਾਰ ਵਾਲੇ ਵੀ
ਤੁਹਾਡੇ ਨਾਲ ਪੂਰਾ ਸਾਥ ਦੇਣਗੇ। ਪ੍ਰੇਮ ਸਬੰਧਾਂ ਵਿਚ ਆਈ ਹੋਈ ਖਟਾਸ ਇਸ ਹਫਤੇ ਦੂਰ ਹੋ ਸਕਦੀ ਹੈ। ਲੋਕਾਂ ਦੀਆਂ ਗੱਲਾਂ ਵਿਚ ਨਾ ਆਵੋ ਸਗੋਂ ਇਕ ਦੂਜੇ ‘ਤੇ ਵਿਸ਼ਵਾਸ ਰੱਖੋ। ਵਪਾਰ ਵਿਚ ਅਜੇ ਮੰਦਾ ਰਹਿ ਸਕਦਾ ਹੈ।
ਬ੍ਰਿਸ਼ਚਕ
ਕਿਸੇ ਪੁਰਾਣੀ ਗਲਤੀ ਨੂੰ ਯਾਦ ਕਰਕੇ ਪਰੇਸ਼ਾਨ ਰਹਿ ਸਕਦੇ ਹੋ। ਅੱਗੇ ਵਧਣ ਲਈ ਇਸ ਨੂੰ ਭੁੱਲਣਾ ਹੋਵੇਗਾ। ਪਰਿਵਾਰ ਵਾਲੇ ਵੀ ਤੁਹਾਡੇ ਨਾਲ ਪੂਰਾ ਸਾਥ ਦੇਣਗੇ। ਪ੍ਰੇਮ ਸਬੰਧਾਂ ਵਿਚ ਆਈ ਹੋਈ ਖਟਾਸ ਇਸ ਹਫਤੇ ਦੂਰ ਹੋ ਸਕਦੀ ਹੈ। ਲੋਕਾਂ ਦੀਆਂ ਗੱਲਾਂ ਵਿਚ ਨਾ ਆਵੋ ਸਗੋਂ ਇਕ ਦੂਜੇ ‘ਤੇ ਵਿਸ਼ਵਾਸ ਰੱਖੋ। ਵਪਾਰ ਵਿਚ ਅਜੇ ਮੰਦਾ ਰਹਿ ਸਕਦਾ ਹੈ।
ਧਨੂੰ
ਕਿਸੇ ਵੀ ਕੰਮ ਨੂੰ ਜਲਦਬਾਜ਼ੀ ਵਿਚ ਕਰਨ ਤੋਂ ਬਚੋ ਨਹੀਂ ਤਾਂ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਘਰ ਵਿਚ ਬਿਜਲੀ ਦੀਆਂ ਚੀਜ਼ਾਂ ਕਾਫੀ ਪਰੇਸ਼ਾਨ ਕਰ ਸਕਦੀਆਂ ਹਨ। ਵੱਡੇ ਬੱਚੇ ਦੀ ਬਦਲੀ ਕਿਸੇ ਦੂਰ ਦੀ ਥਾਂ ‘ਤੇ ਹੋ ਸਕਦੀ ਹੈ। ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਲੋੜ ਹੈ। ਵਿਦੇਸ਼ ਯਾਤਰਾ ਵਾਸਤੇ ਅਜੇ ਯੋਗ ਨਹੀਂ ਹੈ।
ਮਕਰ

ਇਸ ਹਫਤੇ ਵਪਾਰ ਵਿਚ ਜਿਹੜੇ ਕੰਮ ਪੈਸੇ ਕਰਕੇ ਰੁਕੇ ਹੋਏ ਸਨ ਉਸ ਇਸ ਹਫਤੇ ਵੱਡੇ ਭਰਾ ਦੀ ਮਦਦ ਨਾਲ ਪੂਰੇ ਹੋ ਸਕਦੇ ਹਨ। ਪਿਤਾ ਜੀ ਦੀ ਦਿੱਤੀ ਸਲਾਹ ਵੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਹਫਤੇ ਕਿਸੇ ਨਵੇਂ ਕੰਮ ਨੂੰ ਕਰਨ ਲਈ ਕੀਤੀ ਜਾ ਰਹੀ ਮਿਹਨਤ ਸਫਲ ਹੋ ਸਕਦੀ ਹੈ ਅਤੇ ਨਵੇਂ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ।
ਕੁੰਭ

ਇਸ ਹਫਤੇ ਤੁਹਾਡਾ ਕੰਮ ਅਤੇ ਵਪਾਰ ਤੇਜ਼ੀ ਨਾਲ ਚੱਲ ਸਕਦਾ ਹੈ ਅਤੇ ਕਾਫੀ ਦੇਰ ਦੇ ਫਸਿਆ ਪੈਸਾ ਵੀ ਮਿਲ ਸਕਦਾ ਹੈ। ਇਸ
ਤੋਂ ਸਬਕ ਲੈਂਦੇ ਹੋਏ ਅੱਗੇ ਤੋਂ ਜ਼ਿਆਦਾ ਉਧਾਰ ਕਰਕੇ ਪੈਸਾ ਨਾ ਫਸਾਓ। ਪਤਨੀ ਦੀ ਸਿਹਤ ਢਿੱਲੀ ਰਹਿ ਸਕਦੀ ਹੈ। ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਟਕਰਾਓ ਹੋ ਸਕਦਾ ਹੈ। ਦੋਸਤਾਂ ਨਾਲ ਕਿਤੇ ਘੁੰਮਣ ਦਾ ਪ੍ਰੋਗਰਾਮ ਬਣ ਸਕਦਾ ਹੈ।

ਮੀਨ
ਮਨ ਵਿਚ ਉਲਟੀ ਸੋਚ ਦੇ ਵਿਚਾਰ ਆ ਸਕਦੇ ਹਨ। ਆਪਣੇ ‘ਤੇ ਵਿਸ਼ਵਾਸ ਨਾ ਕਰ ਕੇ ਦੂਜਿਆਂ ਦੀ ਸਲਾਹ ਨਾਲ ਚੱਲਦਿਆਂ ਨੁਕਸਾਨ ਵੀ ਕਰਾ ਚੁੱਕੇ ਹੋ। ਇਸ ਸੋਚ ਤੋਂ ਛੁਟਕਾਰਾ ਪਾਓ। ਨੌਕਰੀ ਵਿਚ ਚੰਗੇ ਮੌਕੇ ਮਿਲ ਸਕਦੇ ਹਨ। ਗੁੱਸੇ ਵਿਚ ਆ ਕੇ ਕਿਸੇ ਨਾਲ ਲੜਾਈ ਹੋ ਸਕਦੀ ਹੈ ਇਸ ਤੋਂ ਬਚੋ। ਛੋਟੇ ਭਰਾ ਵਲੋਂ ਮਦਦ ਮਿਲ ਸਕਦੀ ਹੈ।

LEAVE A REPLY