ਰਾਜਨਾਥ ਸਿੰਘ ਚੀਨ ਦੀ ਛੇ ਦਿਨਾ ਯਾਤਰਾ ‘ਤੇ ਰਵਾਨਾ

rajnath photo fileਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਅੱਜ ਇਕ ਵਫਦ ਚੀਨ ਦੀ ਛੇ ਦਿਨਾ ਯਾਤਰਾ ਤੇ ਰਵਾਨਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਯਾਤਰਾ ਦਾ ਇੰਤਜ਼ਾਰ ਹੈ।
ਉਨ੍ਹਾਂ ਉਮੀਦ ਜਤਾਈ ਕਿ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਮਝ ਤੇ ਵਿਸ਼ਵਾਸ ਗਹਿਰੇ  ਹੋਣਗੇ । ਇਸ ਯਾਤਰਾ ਦੌਰਾਨ ਸ਼੍ਰੀ ਰਾਜਨਾਥ ਚੀਨੀ ਪ੍ਰਧਾਨ ਮੰਤਰੀ ਸ਼੍ਰੀ ਲੀ ਕੇਕਿਆਂਗ  ਨਾਲ ਮੁਲਾਕਾਤ ਤੋਂ ਇਲਾਵਾ ਬੀਜਿੰਗ ਵਿੱਚ ਚੀਨ ਦੇ ਲੋਕ ਸੁਰੱਖਿਆ ਮੰਤਰਾਲੇ ਵਿਚ ਸਟੇਟ ਕਾਉਂਸਲਰ ਅਤੇ ਮੰਤਰੀ ਸ਼੍ਰੀ ਗੁਓ ਸ਼ੇਂਗਕੁਨ ਨਾਲ ਦੁਵੱਲੀ ਮੁਲਾਕਾਤ ਕਰਨਗੇ ।ਇਸ ਤੋਂ ਬਾਅਦ ਸਾਂਝੇ ਬਿਆਨ ਤੇ ਦਸਤਖ਼ਤ ਵੀ ਕੀਤੇ ਜਾਣਗੇ।
ਸ਼੍ਰੀ ਰਾਜਨਾਥ ਸਿੰਘ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਪੋਲਿਟ ਅਤੇ ਕਾਨੂੰਨੀ ਮਾਮਲਿਆਂ ਦੇ ਕਮਿਸ਼ਨ ਮੁਖੀ ਸ਼੍ਰੀ ਮੇਂਗ ਜਿਆਨਝੂ ਨਾਲ ਬੈਠਕ ਅਤੇ ਇੱਕ ਸਥਾਨਕ ਪੁਲਿਸ ਸਟੇਸ਼ਨ ਵਿਚ ਸਪੈਸ਼ਲ ਹਥਿਆਰ ਅਤੇ ਤਰਕੀਬ ਯੂਨਿਟ ਦਾ ਦੌਰਾ ਵੀ ਕਰਨਗੇ ।
ਸ਼੍ਰੀ ਰਾਜਨਾਥ ਸ਼ਨੀਵਾਰ ਨੂੰ ਬੀਜਿੰਗ ਤੋਂ ਸ਼ਿੰਘਾਈ ਲਈ ਰਵਾਨਾ ਹੋਣਗੇ । ਉੱਥੇ ਉਹ ਸੋਮਵਾਰ ਨੂੰ ਸਿਟੀ ਐਂਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਦੌਰਾ ਵੀ ਕਰਨਗੇ ।

LEAVE A REPLY