ਮੋਦੀ ‘ਤੇ ਬਣਾਈ ਸੈਂਸਰ ਬੋਰਡ ਦੇ ਚੇਅਰਮੈਨ ਨੇ ਵੀਡੀਓ, ਸਲਮਾਨ ਦੀ ਫ਼ਿਲਮ ਨਾਲ ਜੋੜੀ

flimy duniyaਜੇਕਰ ਤੁਸੀਂ ਇਸ ਹਫ਼ਤੇ ਰਿਲੀਜ਼ ਹੋਈ ਸਲਮਾਨ ਖਾਨ ਤੇ ਸੋਨਮ ਕਪੂਰ ਸਟਾਰਰ ਫ਼ਿਲਮ ‘ਪ੍ਰੇਮ ਰਤਨ ਧਨ ਪਾਓ’ ਦੇਖੀ ਹੈ ਤਾਂ ਤੁਸੀਂ ਇਸ ਵੀਡੀਓ ਤੋਂ ਵਾਕਿਫ਼ ਹੋਵੋਗੇ। ਇਹ ਵੀਡੀਓ ਯੂਟਿਊਬ ‘ਤੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਵਲੋਂ ਅਪਲੋਡ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਵੀਡੀਓ ਪ੍ਰੋਡਿਊਸ ਵੀ ਪਹਿਲਾਜ ਨੇ ਹੀ ਕੀਤੀ ਹੈ। ਵੀਡੀਓ ਦਾ ਟਾਈਟਲ ‘ਮੇਰਾ ਦੇਸ਼ ਹੈ ਮਹਾਨ, ਮੇਰਾ ਦੇਸ਼ ਹੈ ਜਵਾਨ’ ਦਿੱਤਾ ਗਿਆ ਹੈ, ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਕੰਮ ਬਦਲੇ ਸਨਮਾਨ ਦੇਣ ਲਈ ਬਣਾਈ ਗਈ ਹੈ।
ਇਹ ਵੀਡੀਓ ਥੀਏਟਰਾਂ ‘ਚ ਸਲਮਾਨ ਖਾਨ ਦੀ ਫ਼ਿਲਮ ‘ਪ੍ਰੇਮ ਰਤਨ ਧਨ ਪਾਓ’ ਦੇ ਇੰਟਰਵਲ ਦੌਰਾਨ ਦਿਖਾਈ ਜਾ ਰਹੀ ਹੈ। 6:43 ਮਿੰਟ ਦੀ ਇਹ ਵੀਡੀਓ 10 ਨਵੰਬਰ ਨੂੰ ਯੂਟਿਊਬ ‘ਤੇ ਅਪਲੋਡ ਕੀਤੀ ਗਈ, ਜਿਸ ਨੂੰ ਛੋਟਾ ਕਰ ਕੇ ਥੀਏਟਰਾਂ ‘ਚ ਫ਼ਿਲਮ ਦੇ ਇੰਟਰਵਲ ਦੌਰਾਨ ਦਿਖਾਇਆ ਜਾ ਰਿਹਾ ਹੈ। ਗੱਲਬਾਤ ਦੌਰਾਨ ਸੈਂਸਰ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਉਹ ਫ਼ਿਲਮ ਇੰਡਸਟਰੀ ਤੋਂ ਹਨ ਤੇ ਉਨ੍ਹਾਂ ਦੇ ਰਾਜਸ਼੍ਰੀ ਪ੍ਰੋਡਕਸ਼ਨਜ਼ ਨਾਲ ਚੰਗੇ ਸਬੰਧ ਹਨ, ਜਿਨ੍ਹਾਂ ਨੇ ‘ਪ੍ਰੇਮ ਰਤਨ ਧਨ ਪਾਓ’ ਫ਼ਿਲਮ ਬਣਾਈ ਹੈ। ਵੀਡੀਓ ‘ਚ ਹਿੰਦੂ, ਮੁਸਲਿਮ ਤੇ ਈਸਾਈ ਭਾਈਚਾਰੇ ਦੇ ਤਿੰਨ ਵਿਅਕਤੀ ਨਜ਼ਰ ਆ ਰਹੇ ਹਨ, ਜਿਹੜੇ ਮੋਦੀ ਵਲੋਂ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ਦਾ ਵਰਣਨ ਕਰ ਰਹੇ ਹਨ। ਇਸ ‘ਚ ਪਾਵਰ ਆਫ਼ ਯੋਗਾ, ਡਿਜੀਟਲ ਇੰਡੀਆ ਤੋਂ ਇਲਾਵਾ ਮੋਦੀ ਦੀਆਂ ਵਿਸ਼ਵ ਦੇ ਲੀਡਰਾਂ ਨਾਲ ਤਸਵੀਰਾਂ ਵੀ ਸ਼ਾਮਲ ਹਨ।

LEAVE A REPLY