ਬੌਡੀਗਾਰਡ ‘ਸ਼ੇਰਾ’ ਦੇ ਬੇਟੇ ਨੂੰ ਬੌਲੀਵੁੱਡ ‘ਚ ਲੌਂਚ ਕਰਨਗੇ ਸਲਮਾਨ

salman-khanਸੁਪਰਸਟਾਰ ਸਲਮਾਨ ਖਾਨ ਨੇ ਬੌਲੀਵੁੱਡ ‘ਚ ਕਈ ਸਿਤਾਰਿਆਂ ਨੂੰ ਬ੍ਰੈਕ ਦਿਵਾਇਆ ਹੈ। ਉਹ ਹਮੇਸ਼ਾ ਤੋਂ ਇੰਡਸਟਰੀ ‘ਚ ਨਵੇਂ ਉਭਰਦੇ ਟੈਲੇਂਟ ਨੂੰ ਮੌਕਾ ਦੇਣ ਲਈ ਤਿਆਰ ਰਹਿੰਦੇ ਹਨ। ਇਸ ਲਿਸਟ ‘ਚ ਹੁਣ ਇਕ ਹੋਰ ਨਾਂ ਜੁੜਣ ਵਾਲਾ ਹੈ। ਖਬਰ ਹੈ ਕਿ ਸਲਮਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਦੇ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਦੇ ਬੇਟੇ ਟਾਈਗਰ ਨੂੰ ਬਾਲੀਵੁੱਡ ‘ਚ ਲਾਂਚ ਕਰਨਗੇ।
22 ਸਾਲ ਦੇ ਟਾਈਗਰ ਆਪਣੇ ਘੱਟ ਅਤੇ ਟ੍ਰੇਨਿੰਗ ਨੂੰ ਲੈ ਕੇ ਬਹੁਤ ਹੀ ਡੈਡੀਕੇਟਿਡ ਅਤੇ ਫ਼ੋਕਸਡ ਹੈ। ਛੇਤੀ ਹੀ ਦਰਸ਼ਕਾਂ ਨੂੰ ਟਾਈਗਰ ਦੇ ਕਿਲਰ ਲੁੱਕ ਵੀ ਦੇਖਣ ਨੂੰ ਮਿਲਣਗੇ। ਦੱਸਿਆ ਜਾਂਦਾ ਹੈ ਕਿ ਟਾਈਗਰ ਦੇ ਪਿਤਾ ਸ਼ੇਰਾ ਸਲਮਾਨ ਦੇ ਕਾਫ਼ੀ ਕਰੀਬ ਹੈ। ਸਲਮਾਨ ਜਿਥੇ ਵੀ ਜਾਂਦੇ ਹੈ, ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਹਮੇਸ਼ਾ ਹੀ ਉਸ ਦੇ ਨਾਲ ਹੁੰਦਾ ਹੈ। ਪਿਛਲੇ 17 ਸਾਲ ਤੋਂ ਸਲਮਾਨ ਦੀ ਹਿਫ਼ਾਜ਼ਤ ਕਰ ਰਹੇ ਗੁਰਮੀਤ ਸਿੰਘ ਜਾਲੀ ਉਰਫ਼ ਸ਼ੇਰਾ ਅੱਜ ਉਸ ਦੇ ਨਾਲ ਇਕ ਕਰਮਚਾਰੀ ਭਰ ਨਹੀਂ ਰਹਿ ਗਏ ਹਨ। ਸਲਮਾਨ ਉਨ੍ਹਾਂ ਆਪਣੇ ਪਰਿਵਾਰ ਦੇ ਮੈਂਬਰ ਦੀ ਮੰਨਦੇ ਹਨ।

LEAVE A REPLY