ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਸਵ. ਸ੍ਰੀਮਤੀ ਇੰਦਰਾ ਗਾਂਧੀ ਦਾ ਜਨਮ ਦਿਵਸ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀਮਤੀ ਇੰਦਰਾ ਗਾਂਧੀ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਵਾਲਿਆਂ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਰਾਜਪਾਲ ਸਿੰਘ ਕਾਰਜਕਾਰਨੀ ਮੈਂਬਰ, ਗੁਰਵਿੰਦਰ ਸਿੰਘ ਬਾਲੀ ਮੀਡੀਆ ਕੋ-ਆਰਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜੰਗ ਬਹਾਦਰ ਸਿੰਘ ਕੋਚੇਅਰਮੈਨ ਐਸ.ਸੀ ਡਿਪਾਰਟਮੇਂਟ ਪ੍ਰਦੇਸ਼ ਕਾਂਗਰਸ, ਸ੍ਰੀ ਜੀ.ਐਸ ਰਿਆੜ, ਜਗਦੀਸ਼ ਸਿੰਘ ਭੋਲਾ ਚੇਅਰਮੈਨ ਸੁਤੰਤਰਤਾ ਸੈਲਾਨੀ ਸੈੱਲ, ਪ੍ਰਦੇਸ ਕਾਂਗਰਸ ਵੀ ਸ਼ਾਮਿਲ ਰਹੇ। ਜਿਨ੍ਹਾਂ ਨੇ ਸ੍ਰੀਮਤੀ ਗਾਂਧੀ ਵੱਲੋਂ ਅਰਥ ਵਿਵਸਥਾ ਤੇ ਫੌਜ਼ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ। ਬੁਲਾਰਿਆਂ ਨੇ ਉਨ੍ਹਾਂ ਦੀਆਂ ਪਾਕਿਸਤਾਨ ਖਿਲਾਫ ਲੜਾਈ ‘ਚ ਬੰਗਲਾਦੇਸ਼ ਦੇ ਨਿਰਮਾਣ, 1974 ‘ਚ ਪੋਖਰਨ ‘ਚ ਪਹਿਲੇ ਪ੍ਰਮਾਣੂ ਪ੍ਰੀਖਣ ਤੇ 1970 ਦੇ ਸ਼ੁਰੂਆਤੀ ਦਹਾਕੇ ‘ਚ ਹਰਿਤ ਕ੍ਰਾਂਤੀ ਲਿਆਉਣ ਹੇਠ ਸ਼ਾਨਦਾਰ ਪ੍ਰਾਪਤੀਆਂ ਨੂੰ ਯਾਦ ਕੀਤਾ, ਜਿਹੜੀਆਂ ਹਮੇਸ਼ਾ ਇਤਿਹਾਸ ਦਾ ਸੁਨਹਿਰੀ ਹਿੱਸਾ ਰਹਿਣਗੀਆਂ।