ਪੈਟਰੋਲੀਅਮ ਮੰਤਰੀ ਵੱਲੋਂ ਬਾਇਓ ਊਰਜਾ ਨੀਤੀਆਂ ਨੂੰ ਇਕਮੁੱਠ ਕਰਨ ਦੀ ਲੋੜ ‘ਤੇ ਜ਼ੋਰ

2ਨਵੀਂ ਦਿੱਲੀ  : ਪੈਟਰੋਲੀਅਮ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਨੇ ਦਿਹਾਤੀ ਖੇਤੀਬਾੜੀ ਆਰਥਿਕਤਾ ਦੇ ਨਾਲ ਨਾਲ  ਬਾਇਓ ਊਰਜਾ ਨੂੰ ਇਕਮੁੱਠ  ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਨਵੀਂ ਦਿੱਲੀ ਵਿਚ ਸੀ ਆÂਂੀ ਆਈ ਵੱਲੋਂ ਕਰਵਾਏ ਗਏ ਬਾਇਓ ਊਰਜਾ ਸਿਖਰ ਸੰਮੇਲਨ 2015 ਦੇ ਉਦਘਾਟਨ ਮੋਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਚਾਰ ਵਟਾਂਦਰੇ ਨਾਲ 2016-17 ਵਿਚ ਇਕ ਪ੍ਰਭਾਵਸ਼ਾਲੀ ਬਾਇਓ ਈਂਧਨ ਨੀਤੀ ਬਣਾਉਣ ਵਿਚ ਮਦਦ ਮਿਲੇਗੀ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਐਥੇਨ ਅਤੇ ਬਾਇਓ ਡੀਜ਼ਲ ਵਰਗੇ ਨਵਿਆਉਣਯੋਗ ਸ੍ਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਦਲ ਨਾਲ ਜਿੱਥੇ ਦੇਸ਼ ਦੀ ਕੱਚੇ ਤੇਲ ਦੀ ਦਰਾਮਦ ਤੇ ਨਿਰਭਰਤਾ  ਘਟਦੀ ਹੈ, ਉਥੇ ਵਿਦੇਸ਼ੀ ਮੁਦਰਾ ਦੀ ਬਚਤ ਅਤੇ ਵਾਤਾਵਰਨ ਦੇ ਵਧਦੇ ਮੁਦਿਆਂ ਨਾਲ ਨਜਿੱਠਣ ਤੋਂ ਇਲਾਵਾ  ਕਿਸਾਨਾਂ ਦੀ ਕਮਾਈ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ ।

LEAVE A REPLY