ਨਜਾਇਜ਼ ਸਬੰਧਾਂ ਕਾਰਨ ਮਰਵਾ ਦਿੱਤਾ ਆਪਣਾ ਹੀ ਪਤੀ

downloadਇਟਾਵਾ ਜ਼ਿਲ੍ਹੇ ਵਿੱਚ ਇਕ ਕਸਬਾ ਹੈ- ਅਜੀਤਮਲ। ਇਸ ਕਸਬੇ ਵਿੱਚ ਜਗਦੀਸ਼ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਲੜਕੀਆਂ ਆਸ਼ਾ, ਨਿਸ਼ਾ ਅਤੇ ਪੁੱਤਰ ਅਰੁਣ ਸੀ। ਆਸ਼ਾ ਦਾ ਵਿਆਹ ਹੋ ਚੁੱਕਾ ਸੀ।
ਨਿਸ਼ਾ ਬੇਹੱਦ ਹਸੀਨ ਸੀ ਤਾਂ ਉਸਦੇ ਸੁਪਨੇ ਵੀ ਬਹੁਤ ਵੱਡੇ ਸਨ। ਉਸਨੂੰ ਨਵੇਂ ਫ਼ੈਸ਼ਨ ਦੇ ਕੱਪੜੇ ਪਾਉਣ ਦਾ ਸ਼ੌਂਕ ਸੀ, ਤਾਂ ਉਸਦੀ ਸੋਚ ਇਹ ਵੀ ਸੀ ਕਿ ਉਸਨੂੰ ਖੂਬ ਕਮਾਊ ਅਤੇ ਹੈਂਡਸਮ ਪਤੀ ਮਿਲੇ।
ਨਿਸ਼ਾ ਨੇ 18ਵੇਂ ਬਸੰਤ ਨੂੰ ਪਾਸ ਕੀਤਾ ਤਾਂ ਜਗਦੀਸ਼ ਨੇ ਉਸਦਾ ਵਿਆਹ ਵਿਧੁਨਾ ਤਹਿਸੀਲ ਦੇ ਕਸਬਾ ਮੁਟੇਰਾ ਨਿਵਾਸੀ ਰਘੁਨਾਥ ਦੇ ਪੁੱਤਰ ਰਾਜਕੁਮਾਰ ਦੇ ਨਾਲ ਕਰ ਦਿੱਤਾ ਸੀ। ਰਾਜਕੁਮਾਰ ਔਸਤ ਕੱਦ-ਕਾਠ ਅਤੇ ਸਰਲ ਸੁਭਾਅ ਦਾ ਵਿਅਕਤੀ ਸੀ। ਪਿਤਾ ਰਘੁਨਾਥ ਦੀ ਬਾਜ਼ਾਰ ਵਿੱਚ ਜਨਰਲ ਸਟੋਰ ਦੀ ਦੁਕਾਨ ਸੀ। ਰਾਜਕੁਮਾਰ ਵੀ ਪਿਤਾ ਦਾ ਹੱਥ ਵੰਡਾਉਣ ਦੇ ਲਈ ਦੁਕਾਨ ਤੇ ਬੈਠਦਾ ਸੀ।
ਰਾਜਕੁਮਾਰ ਨੂੰ ਸੁੰਦਰ ਪਤਨੀ ਮਿਲ ਗਈ ਸੀ, ਉਹ ਤਾਂ ਖੁਸ਼ ਸੀ ਪਰ ਨਿਸ਼ਾ ਦੇ ਸੁਪਨਾ ਢਹਿ ਗਏ ਸਨ। ਇਸ ਦਰਮਅਿਾਨ ਨਿਸ਼ਾ ਸੈਕਸ ਪੱਖੋਂ ਵੀ ਸੰਤੁਸ਼ਟ ਨਾ ਹੋ ਸਕੀ। ਰਾਜਕੁਮਾਰ ਆਪਣੇ ਪਿਤਾ ਦੇ ਕੋਲ ਹੀ ਬੈਠਦਾ ਸੀ। ਨਿਸ਼ਾ ਉਸ ਨਾਲ ਲੜਨ ਲੱਗ ਪਈ। ਉਹ ਅਕਸਰ ਪਤੀ ਨੂੰ ਤਾਅਨੇ ਦਿੰਦੀ ਕਿ ਤੂੰ ਕਿਸੇ ਕੰਮ ਦਾ ਨਹੀਂ। ਜਦੋਂ ਤੂੰ ਆਪਣੀ ਪਤਨੀ ਨੂੰ ਇਕ ਵੀ ਸੁਖ ਨਹੀਂ ਦੇ ਸਕਦੇ ਤਾਂ ਵਿਆਹ ਹੀ ਕਿਉਂ ਕੀਤਾ।
ਪਤਨੀ ਦੇ ਤਾਅਨਿਆਂ ਤੋਂ ਤੰਗ ਆ ਕੇ ਰਾਜਕੁਮਾਰ ਨੇ ਸੋਚਿਆ, ਦੁਕਾਨ ਤਾਂ ਪਿਤਾ ਚਲਾਉਂਦੇ ਹੀ ਹਨ, ਉਹ ਕਿਉਂ ਨਾ ਸ਼ਹਿਰ ਜਾ ਕੇ ਕੋਈ ਨੌਕਰੀ ਕਰ ਲਵੇ। ਇਸ ਨਾਲ ਉਸਦੀ ਆਮਦਨ ਵੱਧ ਜਾਵੇਗੀ। ਉਸ ਦੀ ਆਮਦਨ ਵੱਧ ਵੀ ਗਈ, ਕਿਉਂਕਿ ਉਸਨੂੰ ਇਕ ਫ਼ੈਕਟਰੀ ਵਿੱਚ ਕੰਮ ਮਿਲ ਗਿਆ। ਰਾਜਕੁਮਾਰ ਨੌਕਰੀ ਕਰਨ ਲੱਗਿਆ ਤਾਂ ਉਹ ਨਿਸ਼ਾ ਨੂੰ ਵੀ ਚਾਰ ਪੈਸੇ ਦੇਣ ਲੱਗਿਆ। ਨਾਲ ਹੀ ਉਸਦੇ ਹੋਰ ਖਰਚੇ ਵੀ ਪੂਰੇ ਕਰਦਾ। ਹੁਣ ਨਿਸ਼ਾ ਖੁਸ਼ ਰਹਿਣ ਲੱਗੀ ਅਤੇ ਰਾਜਕੁਮਾਰ ਨੂੰ ਵੀ ਸੰਤੁਸ਼ਟੀ ਸੀ ਕਿ ਉਹ ਖੁਸ਼ ਹੈ।
ਨਿਸ਼ਾ ਦੇ ਪੜੌਸ ਵਿੱਚ ਹੀ ਗੋਵਿੰਦ ਰਹਿੰਦਾ ਸੀ। ਰਿਸ਼ਤੇ ਵਿੱਚ ਉਹ ਨਿਸ਼ਾ ਦਾ ਚਚੇਰਾ ਦਿਓਰ ਸੀ। 25 ਸਾਲਾ ਗੋਵਿੰਦ ਸਰੀਰ ਤੋਂ ਰਿਸ਼ਟ ਪੁਸ਼ਟ ਸੀ। ਉਸਦਾ ਨਿਸ਼ਾ ਦੇ ਘਰ ਬੇਰੋਕ-ਟੋਕ ਆਉਣਾ ਜਾਣਾ ਸੀ। ਹੱਸਮੁਖ ਅਤੇ ਚੰਚਲ ਸੁਭਾਅ ਦੀ ਨਿਸ਼ਾ ਚਚੇਰੇ ਦਿਓਰ ਗੋਵਿੰਦ ਨਾਲ ਕਾਫ਼ੀ ਰਚ-ਮਿਚ ਗਈ। ਦਿਓਰ-ਭਾਬੀ ਹੋਣ ਦੇ ਕਾਰਨ ਮਜਾਕ ਵੀ ਚਲਦਾ ਸੀ। ਗੋਵਿੰਦ ਨਿਸ਼ਾ ਦੀਆਂ ਨਜ਼ਰਾਂ ਵਿੱਚ ਚੜ੍ਹਿਆ ਤਾਂ ਉਹ ਉਸ ਨਾਲ ਖੁੱਲ੍ਹ ਕੇ ਮਜ਼ਾਕ ਕਰਨ ਲੱਗੀ।
ਨਿਸ਼ਾ ਦਾ ਖੁੱਲ੍ਹਾ ਮਜ਼ਾਕ ਅਤੇ ਉਸਦੀਆਂ ਅੱਖਾਂ ਵਿੱਚ ਝਲਕਦਾ ਵਾਸਨਾ ਦਾ ਸੱਦਾ ਗੋਵਿੰਦਰ ਨੂੰ ਇਹ ਤਾਂ ਸਮਝ ਚੁੱਕਾ ਸੀ ਕਿ ਭਾਬੀ ਉਸ ਤੋਂ ਕੁਝ ਚਾਹੁੰਦੀ ਹੈ, ਪਰ ਆਪਣੇ ਵੱਲੋਂ ਪਹਿਲ ਕਰਨ ਦੀ ਉਸਦੀ ਹਿੰਮਤ ਨਹੀਂ ਹੋ ਰਹੀ ਸੀ।
ਇਸਦਾ ਮੌਕਾ ਵੀ ਉਸਨੂੰ ਮਿਲ ਗਿਆ। ਅਸਲ ਵਿੱਚ ਮੌਕਾ ਨਿਸ਼ਾ ਨੇ ਹੀ ਮੁਹੱਈਆ ਕਰਵਾਇਆ ਸੀ, ੳਹ ਵੀ ਬੇਹੱਦ ਚਲਾਕੀ ਨਾਲ। ਨਿਸ਼ਾ ਦਾ ਛੋਟਾ-ਮੋਟਾ ਕੰਮ ਗੋਵਿੰਦ ਕਰ ਦਿੰਦਾ ਸੀ। ਉਸ ਦੁਪਹਿਰ ਨਿਸ਼ਾ ਦਾ ਉਸਨੂੰ ਫ਼ੋਨ ਆਇਆ ਕਿ ਉਸਨੂੰ ਦੁਕਾਨ ਤੋਂ ਕੁਝ ਮੰਗਵਾਉਣਾ ਹ ੈ, ਉਹ ਪੈਸੇ ਲੈਣ ਆ ਜਾਵੇ। ਗੋਵਿੰਦ ਜਦੋਂ ਨਿਸ਼ਾ ਦੇ ਘਰ ਪਹੁੰਚਿਆ ਤਾਂ ਉਹ ਕਿਚਨ ਵਿੱਚ ਸੀ। ਘਰ ਵਿੱਚ ਹੋਰ ਕੋਈ ਨਹੀਂ ਸੀ। ਰਘੁਨਾਥ ਦੁਕਾਨ ‘ਤੇ ਸੀ, ਰਾਜਕੁਮਾਰ ਨੌਕਰੀ ਤੇ। ਸੱਸ ਕਿਤੇ ਰਿਸ਼ਤੇਦਾਰੀ ਵਿੱਚ ਗਈ ਸੀ। ਗੋਵਿੰਦ ਨੇ ਪੁੱਛਿਆ, ਭਾਬੀ ਕੀ ਲਿਆਉਣਾ ਹੈ ਦੱਸੋ।
ਦੋ ਸ਼ੈਂਪੂ ਪਾਊਚ ਅਤੇ ਇਕ ਸਾਬਣ ਲਿਆ ਦਿਓ। ਉਹ ਲੈ ਆਇਆ ਤਾਂ ਨਿਸ਼ਾ ਨੇ ਦਰਵਾਜ਼ਾ ਬੰਦ ਕਰਵਾ ਦਿੱਤਾ। ਗੋਵਿੰਦ ਨੇ ਹੱਥ ਹੇਠਾਂ ਖਿਸਕਾਇਆ ਤਾਂ ਨਿਸ਼ਾ ਪਹਿਲਾਂ ਹੀ ਤਿਆਰ ਹੋ ਗਈ। ਉਸ ਦਿਨ ਦੋਵਾਂ ਦੀ ਪ੍ਰੇਮ ਕਹਾਣੀ ਸਿਰੇ ਚੜ੍ਹ ਗਈ ਅਤੇ ਫ਼ਿਰ ਇਹ ਰੋਜ਼ ਦਾ ਕੰਮ ਹੋ ਗਿਆ। ਗੋਵਿੰਦ ਨੂੰ ਪਹਿਲੀ ਵਾਰ ਔਰਤ ਦੀ ਸੰਗਤ ਮਿਲੀ ਸੀ। ਨਿਸ਼ਾ ਤੋਂ ਇਕ ਨਸ਼ੀਲਾ ਸੁਖ ਪਾ ਕੇ ਉਹ ਫ਼ੁੱਲਿਆ ਨਹੀਂ ਸਮਾ ਰਿਹਾ ਸੀ। ਨਿਸ਼ਾ ਵੀ ਸੈਕਸ ਦਾ ਸਾਥੀ ਪਾ ਕੇ ਖੁਸ਼ ਸੀ। ਬੱਸ ਉਸ ਦਿਨ ਤੋਂ ਦੋਵਾਂ ਦੀ ਰਾਸ ਲੀਲਾ ਆਰੰਭ ਹੋ ਗਈ।
ਕਹਿੰਦੇ ਹਨ ਕਿ ਇਹ ਨਜਾਇਜ਼ ਖੇਡ ਜ਼ਿਆਦਾ ਦਿਨ ਤੱਕ ਲੁਕੀ ਨਹੀਂ ਰਹਿ ਸਕਦੀ। ਅਜਿਹਾ ਹੀ ਨਿਸ਼ਾ ਅਤੇ ਗੋਵਿੰਦ ਦੇ ਨਾਲ ਵੀ ਹੋਇਆ। ਇਕ ਰਾਤ ਪੜੌਸਣ ਰਾਮਕਲੀ ਨੇ ਚਾਂਦਨੀ ਰਾਤ ਵਿੱਚ ਵਿਹੜੇ ਵਿੱਚ ਰੰਗਰਲੀਆਂ ਮਨਾ ਰਹੇ ਗੋਵਿੰਦ ਅਤੇ ਨਿਸ਼ਾ ਨੂੰ ਰੰਗੇ ਹੱਥੀਂ ਪਕੜ ਲਿਆ। ਫ਼ਿਰ ਤਾਂ ਦਿਓ-ਭਾਬੀ ਦੀ ਪਾਪ ਲੀਲਾ ਦੀ ਚਰਚਾ ਪੂਰੇ ਪਿੰਡ ਵਿੱਚ ਹੋਣ ਲੱਗੀ।
ਰਾਜਕੁਮਾਰ ਪਤਨੀ ਤੇ ਅਟੁੱਟ ਵਿਸ਼ਵਾਸ ਕਰਦਾ ਸੀ। ਜਦੋਂ ਉਸਨੂੰ ਨਿਸ਼ਾ ਅਤੇ ਗੋਵਿੰਦ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗਿਆ, ਉਸਨੇ ਇਸ ਬਾਰੇ ਨਿਸ਼ਾ ਤੋਂ ਸਵਾਲ ਜਵਾਬ ਕੀਤਾ ਤਾਂ ਨਿਸ਼ਾ ਬੋਲੀ, ਜਿਹਨਾਂ ਦੇ ਪਤੀ ਨੌਕਰੀ ਕਰਨ ਜਾਂਦੇ ਹਨ, ਉਹਨਾਂ ਦੀਆਂ ਔਰਤਾਂ ਇਸੇ ਤਰ੍ਹਾਂ ਬਦਨਾਮ ਹੋ ਜਾਂਦੀਆਂ ਹਨ। ਗੋਵਿੰਦ ਘਰੇ ਆਉਂਦਾ ਹੈ ਮੈਂ ਉਸ ਨਾਲ ਹੱਸ-ਬੋਲ ਲੈਂਦੀ ਹਾਂ। ਬੱਸ ਇਸ ਤੋਂ ਜ਼ਿਆਦਾ ਕੁਝ ਨਹੀਂ। ਤੁਸੀਂ ਲੋਕਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੋ।
ਰਾਜਕੁਮਾਰ ਨੂੰ ਵੀ ਲੱਗਿਆ ਕਿ ਲੋਕ ਹੀ ਗਲਤ ਹੋ ਸਕਦ ਹਨ। ਬਿਨਾਂ ਸਬੂਤ ਦੇ ਉਸਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਉਸਨੇ ਪਤਨੀ ਦੀ ਗੱਲ ਮੰਨ ਲਈ। ਬਾਵਜੂਦ ਇਸਦੇ ਉਸਦੇ ਮਨ ਵਿੱਚ ਸ਼ੰਕੇ ਦਾ ਬੀਜ ਤਾਂ ਪਣਪ ਹੀ ਚੁੱਕਾ ਸੀ। ਅੰਤ ਉਹ ਨਿਸ਼ਾ ਤੇ ਨਜ਼ਰ ਰੱਖਣ ਲੱਗਿਆ। ਬਿਨਾਂ ਦੱਸੇ ਹੀ ਛੁੱਟੀ ਤੇ ਘਰ ਆਉਣ ਲੱਗਿਆ। ਇਕ ਦਿਨ ਉਸਨੇ ਨਿਸ਼ਾ ਦਾ ਅਸਲੀ ਚਰਿੱਤਰ ਦੇਖ ਹੀ ਲਿਆ। ਉਦੋਂ ਉਸਨੇ ਪਤਨੀ ਦੀ ਖੂਬ ਕੁੱਟਮਾਰ ਕੀਤੀ ਅਤੇ ਚਚੇਰੇ ਭਰਾ ਨੂੰ ਚਿਤਾਵਨੀ ਦੇ ਦਿੰਤੀ ਕਿ ਅੱਗੇ ਤੋਂ ਕਦੀ ਉਸਦੇ ਘਰ ਦੇ ਆਸ ਪਾਸ ਨਹੀਂ ਦਿਖਾਈ ਦੇਣਾ ਚਾਹੀਦਾ।
ਇਸ ਚਿਤਾਵਨੀ ਦਾ ਅਸਰ ਨਾ ਤਾਂ ਨਿਸ਼ਾ ਤੇ ਪਿਆ ਅਤੇ ਨਾ ਹੀ ਗੋਵਿੰਦ ‘ਤੇ। ਦੋਵੇਂ ਇਕ-ਦੂਜੇ ਦੇ ਦੀਵਾਨੇ ਹੋ ਗਏ ਸਨ। ਇੰਨਾ ਜ਼ਰੂਰ ਹੋਇਆ ਕਿ ਹੁਣ ਉਹ ਮਿਲਣ ਵਿੱਚ ਚੌਕਸੀ ਵਰਤਣ ਲੱਗੇ। ਜਦੋਂ ਸਭ ਸੌਂ ਜਾਂਦੇ, ਤਾਂ ਨਿਸ਼ਾ ਗੋਵਿੰਦ ਨੂੰ ਮਿਸਡ ਕਾਲ ਦੇ ਕੇ ਬੁਲਾ ਲੈਂਦੀ। ਫ਼ਿਰ ਦੋਵੇਂ ਰਾਤ ਰੰਗੀਨ ਕਰਦੇ। ਸਵੇਰ ਹੋਣ ਤੋਂ ਪਹਿਲਾਂ ਗੋਵਿੰਦ ਆਪਦੇ ਘਰ ਚਲਿਆ ਜਾਂਦਾ। ਕਿਸੇ ਨੂੰ ਕੁਝ ਪਤਾ ਨਾ ਲੱਗਦਾ।
ਇਕ ਦਿਨ ਰਘੁਨਾਥ ਦੀ ਅੱਖ ਜਲਦੀ ਖੁੱਲ੍ਹ ਗਈ। ਉਹ ਬਾਹਰ ਨਿਕਲਿਆ ਤਾਂ ਸਵੇਰੇ ਦੇ ਹਲਕੇ ਹਨੇਰੇ ਵਿੱਚ ਉਸਨੂੰ ਗੋਵਿੰਦ ਆਪਣੇ ਘਰ ਤੋਂ ਨਿਕਲਦਾ ਦਿੱਸਿਆ। ਰਘੁਨਾਥ ਸਮਝ ਗਿਆ ਕਿ ਦਿਓ-ਭਾਬੀ ਦੀ ਆਸ਼ਕੀ ਹਟੀ ਨਹੀਂ ਹੈ। ਰਘੁਨਾਥ ਨੇ ਤੁਰੰਤ ਰਾਜਕੁਮਾਰ ਨੂੰ ਦੱਸਿਆ ਤਾਂ ਰਾਜਕੁਮਾਰ ਘਰੇ ਆ ਗਿਆ। ਉਸਨੇ ਪਤਨੀ ਦੀ ਖੂਬ ਕੁੱਟਮਾਰ ਕੀਤੀ। ਨਿਸ਼ਾ ਦੀ ਚਰਿੱਤਰਹੀਣਤਾ ਤੋਂ ਤੰਗ ਆ ਕੇ ਉਸਨੇ ਹੁਣ ਨੌਕਰੀ ਛੰਡ ਕੇ ਘਰ ਹੀ ਰਹਿਣ ਦਾ ਫ਼ੈਸਲਾ ਕਰ ਲਿਆ।
ਰਾਜਕੁਮਾਰ ਘਰੇ ਹੀ ਰਹਿਣ ਲੱਗਿਆ ਤਾਂ ਦਿਓ-ਭਾਬੀ ਦਾ ਮਿਲਣ ਬੰਦ ਹੋ ਗਿਆ। ਪਤਨੀ ਦੀ ਚਰਿੱਤਰਹੀਣਤਾ ਤੋਂ ਦੁਖੀ ਰਾਜਕੁਮਾਰ ਹੁਣ ਰੋਜ਼ ਸ਼ਰਾਬ ਪੀਣ ਲੱਗਿਆ। ਉਹ ਪੀ ਕੇ ਆਉਂਦਾ ਅਤੇ ਪਤਨੀ ਨੂੰ ਤਾਅਨੇ ਦੇ ਕੇ ਉਸਦੀ ਕੁੱਟਮਾਰ ਕਰਦਾ। ਉਧਰ ਭਾਬੀ ਦੀ ਨਸ਼ੀਲੀ ਦੇਹ ਦੇ ਵਿਯੋਗ ਵਿੱਚ ਗੋਵਿੰਦ ਉਸਨੂੰ ਮਿਲਣ ਘਰ ਦੇ ਆਸ ਪਾਸ ਦਿੱਸ ਜਾਂਦਾ, ਉਹ ਉਸ ਨਾਲ ਭਿੜ ਜਾਂਦਾ। ਫ਼ਿਰ ਦੋਵੇਂ ਰੱਜ ਕੇ ਲੜਦੇ। ਘਰੇ ਆ ਕੇ ਰਾਜਕੁਮਾਰ ਸਾਰਾ ਗੁੱਸਾ ਨਿਸ਼ਾ ਤੇ ਕੱਟਦਾ। ਉਹ ਉਸਦੀ ਕੁੱਟਮਾਰ ਕਰਦਾ।
ਰਾਜਕੁਮਾਰ ਦੀ ਸੋਚ ਸੀ ਕਿ ਕੁੱਟਮਾਰ ਤੋਂ ਪਤਨੀ ਸੁਧਾਰ ਜਾਵੇਗੀ। ਜਦਕਿ ਉਹ ਜਿੰਨਾ ਨਿਸ਼ਾ ਨੂੰ ਕੁੱਟਦਾ, ਉਸਦੇ ਮਨ ਵਿੱਚ ਪਤੀ ਦੇ ਖਿਲਾਫ਼ ਉਨੀ ਹੀ ਨਫ਼ਰਤ ਵਧਦੀ ਜਾਂਦੀ। ਇਕ ਦਿਨ ਨਿਸ਼ਾ ਨੇ ਚੋਰੀ ਜਿਹੇ ਗੋਵਿੰਦ ਨਾਲ ਮੁਲਾਕਾਤ ਕੀਤੀ। ਰੋਂਦੀ ਹੋਈ ਉਹ ਉਸਨੂੰ ਮਿਲੀ। ਗੋਵਿੰਦ ਨੇ ਉਸਨੂੰ ਦਿਲਾਸਾ ਦਿੱਤਾ ਕਿ ਕੋਈ ਇਲਾਜ ਕਰਦੇ ਹਾਂ।
ਕਹਿੰਦੇ ਹਨ ਔਰਤ ਦੀ ਹਸੀਨ ਦੇਹ ਵਾਸਨਾ ਜਗਾਉਣ ਦਾ ਕੰਮ ਕਰਦੀ ਹੈ ਤਾਂ ਉਸਦੇ ਹੰਝੂ ਨਫ਼ਰਤ ਭੜਕਾਉਣ ਦਾ। ਪ੍ਰੇਮਿਕਾ ਦੇ ਹੰਝੂਆਂ ਨੇ ਗੋਵਿੰਦ ਤੇ ਅਜਿਹਾ ਅਸਰ ਕੀਤਾ ਕਿ ਉਹ ਨਿਸ਼ਾ ਦੀਆਂ ਗੱਲਾਂ ਵਿੱਚ ਆ ਗਿਆ। ਦੋਵਾਂ ਨੇ ਆਪਦੇ ਪਾਪ ਨੂੰ ਜੁਰਮ ਦਾ ਜਾਮਾ ਪੁਆਉਣ ਦੀ ਯੋਜਨਾ ਬਣਾ ਲਈ।
14 ਮਾਰਚ ਦੀ ਰਾਤ ਰਾਜਕੁਮਾਰ ਸ਼ਰਾਬ ਪੀ ਕੇ ਘਰ ਆਇਆ। ਪਹਿਲਾਂ ਉਸਨੇ ਪਤਨੀ ਨੂੰ ਖੂਬ ਗਾਲੀਆਂ ਦਿੱਤੀਆਂ, ਫ਼ਿਰ ਸੌਂ ਗਿਆ। ਨਿਸ਼ਾ ਨੇ ਮੌਕਾ ਚੰਗਾ ਦੇਖ ਕੇ ਫ਼ੋਨ ਕਰ ਕੇ ਗੋਵਿੰਦ ਨੂੰ ਬੁਲਾ ਲਿਆ। ਦੱਬੇ ਪੈਰ ਰਾਤ 12 ਵਜੇ ਗੋਵਿੰਦ ਨਿਸ਼ਾ ਦੇ ਕੋਲ ਪਹੁੰਚ ਗਿਆ। ਨਿਸ਼ਾ ਨੇ ਪਤੀ ਦੇ ਪੈਰ ਜਕੜੇ ਅਤ ੇਗੋਵਿੰਦ ਨੇ ਚਾਕੂ ਨਾਂਲ ਉਸਦਾ ਕੰਮ ਤਮਾਮ ਕਰ ਦਿੱਤਾ। ਰਾਤ ਦੇ ਹ ਨੇਰੇ ਵਿੱਚ ਹੀ ਦੋਵਾਂ ਨੇ ਘਰ ਦੇ ਪਿੱਛੇ ਖੱਡਾ ਪੁੱਟ ਕੇ ਰਾਜਕੁਮਾਰ ਦੀ ਲਾਸ਼ ਦਫ਼ਨਾ ਦਿੱਤੀ। ਕਿਸੇ ਨੂੰ ਪਤਾ ਨਾ ਲੱਗੇ, ਇਸ ਕਰ ਕੇ ਦੋਵਾਂ ਨੇ ਖੱਡੇ ਦੇ ਉਪਰ ਪਰਾਲੀ ਦਾ ਢੇਰ ਲਗਾ ਦਿੱਤਾ।
ਅਗਲੇ ਦਿਨ ਹਰ ਰੋਜ਼ ਵਾਂਗ 11 ਵਜੇ ਤੱਕ ਵੀ ਜਦੋਂ ਰਾਜਕੁਮਾਰ ਦੁਕਾਨ ਤੇ ਨਾ ਪਹੁੰਚਿਆ ਤਾਂ ਰਘੁਨਾਥ ਨੇ ਨੂੰਹ ਤੋਂ ਪੁੱਛਿਆ ਕਿ ਰਾਜਕੁਮਾਰ ਦੁਕਾਨ ਤੇ ਕਿਉਂ ਨਹੀਂ ਪਹੁੰਚਿਆ? ਇਸ ‘ਤੇ ਨਿਸ਼ਾ ਨੇ ਸਹੁਰੇ ਨੂੰ ਦੱਸਿਆ ਕਿ ਉਹ ਰਾਤ ਨੂੰ ਘਰ ਹੀ ਨਹੀਂ ਆਇਆ। ਦੋ ਦਿਨ ਬਾਅਦ ਹੋਲੀ ਦਾ ਤਿਉਹਾਰ ਸੀ। ਲੋਕ ਖੁਸ਼ੀਆ ਮਨਾ ਰਹੇ ਸਨ ਪਰ ਰਘੁਨਾਥ ਪ੍ਰੇਸ਼ਾਨ ਸੀ। ਉਸਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਤਿਉਹਾਰ ਦੇ ਵਕਤ ਰਾਜਕੁਮਾਰ ਕਿੱਥੇ ਚਲਿਆ ਗਿਆ। ਪਿਓ ਨੇ ਮੁੰਡੇ ਨੂੰ ਹਰ ਥਾਂ ਲੱਭਿਆ, ਪਰ ਉਹ ਕਿਤੇ ਨਾ ਮਿਲਿਆ। ਨਿਸ਼ਾ ਨੇ ਵੀ ਰੋ-ਰੋ ਕੇ ਬੁਲਾ ਹਾਲ ਕਰ ਲਿਆ ਸੀ ਕਿ ਉਸਦਾ ਪਤੀ ਕਿੱਥੇ ਚਲਿਆ ਗਿਆ।
ਰਘੁਨਾਥ ਨੂੰਹ ਦਾ ਰੋਣਾ-ਧੋਣ ਦੇਖ ਰਿਹਾ ਸੀ ਪਰ ਉਸਦਾ ਮਨ ਕਹਿ ਰਿਹਾ ਸੀ ਕਿ ਪੁੱਤਰ ਨੂੰ ਗਾਇਬ ਕਰਾਉਣ ਵਿੱਚ ਸ਼ਾਇਦ ਨੂੰਹ ਦਾ ਹੱਥ ਹੈ। ਇਸੇ ਕਾਰਨ ਉਹ ਲੜਕੇ ਦੀ ਗੁੰਮਸ਼ੁਦਗੀ ਦਰਜ ਕਰਵਾਉਣਾ ਚਾਹੁੰਦੀ ਸੀ, ਪਰ ਨਿਸ਼ਾ ਕਹਿ ਰਹੀ ਸੀ ਕਿ ਹਾਲੇ ਪੁਲਿਸ ਕੋਲ ਜਾਣ ਨਾਲ ਕੀ ਹੋਵੇਗਾ, ਕੁਝ ਦਿਨ ਹੋਰ ਦੇਖ ਲੈਂਦੇ ਹਾਂ, ਸ਼ਾਇਦ ਉਹ ਪ੍ਰੇਸ਼ਾਨ ਹੋ ਕੇ ਕਿਤੇ ਚਲਿਆ ਗਿਆ ਹੋਵੇ।
ਅਖੀਰ ਸਹੁਰੇ ਅਤੇ ਪਰਿਵਾਰ ਵਾਲਿਆਂ ਦੇ ਦਬਾਅ ਵਿੱਚ 17 ਮਾਰਚ ਨੂੰ ਨਿਸ਼ਾ ਪੁਲਿਸ ਸਟੇਸ਼ਨ ਪਹੁੰਚੀ। ਉਸਨੇ ਦੱਸਿਆ ਕਿ ਮੇਰਾ ਨਾਂ ਨਿਸ਼ਾ ਹੈ। ਮੈਂ ਮੁਟੇਰਾ ਕਸਬੇ ਦੀ ਰਹਿਣ ਵਾਲੀ ਹਾਂ। ਮੇਰੇ ਪਤੀ ਰਾਜਕੁਮਾਰ ਤਿੰਨ ਦਿਨਾਂ ਤੋਂ ਲਾਪਤਾ ਹਨ। ਮੈਂ ਉਸਦੀ ਹਰ ਥਾਂ ਭਾਲ ਕੀਤੀ ਪਰ ਉਹਨਾਂ ਦਾ ਕੁਝ ਪਤਾ ਨਹੀੱ ਲੱਗਿਆ। ਤੁਸੀਂ ਰਿਪੋਰਟ ਦਰਜ ਕਰ ਕੇ ਉਸਦੀ ਭਾਲ ਵਿੱਚ ਮਦਦ ਕਰੋ।
ਪੁਲਿਸ ਨੇ ਰਿਪੋਰਟ ਦਰਜ ਕੀਤੀ ਅਤੇ ਭਾਲ ਵਿੱਚ ਜੁਟ ਗਏ। ਜਾਂਚ-ਪੜਤਾਲ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਰਾਜਕੁਮਾਰ ਦੀ ਨਾ ਤਾਂ ਕਿਸੇ ਨਾਲ ਦੁਸ਼ਮਣੀ ਸੀ ਅਤੇ ਨਾ ਹੀ ਉਸਦੀ ਮਾਲੀ ਹਾਲਤ ਅਜਿਹੀ ਸੀ ਕਿ ਕੋਈ ਫ਼ਿਰੌਤੀ ਦੇ ਲਈ ਉਸਨੂੰ ਅਗਵਾ ਕਰੇ। ਤਫ਼ਤੀਸ਼ ਅੱਗੇ ਵਧੀ ਤਾਂ ਪੁਲਿਸ ਨੂੰ ਨਿਸ਼ਾ ਅਤੇ ਗੋਵਿੰਦ ਦੇ ਸਬੰਧਾਂ ਦਾ ਵੀ ਪਤਾ ਲੱਗ ਗਿਆ।
ਪੁਲਿਸ ਨੂੰ ਸ਼ੱਕ ਹੋਇਆ ਕਿ ਕਿਤੇ ਗੋਵਿੰਦ ਨੇ ਹੀ ਰਾਜਕੁਮਾਰ ਨੂੰ ਗਾਇਬ ਤਾਂ ਨਹੀਂ ਕੀਤਾ। ਪੁਲਿਸ ਨੇ ਆਪਣੇ ਮੁਖਬਰ ਲਗਾ ਦਿੱਤੇ। 29 ਮਾਰਚ ਨੂੰ ਮੁਖਬਰ ਨੇ ਦੱਸਿਆ ਅਤੇ ਸ਼ੱਕ ਦੇ ਆਧਾਰ ਤੇ ਗੋਵਿੰਦ ਅਤੇ ਨਿਸ਼ਾ ਨੂੰ ਪਕੜ ਲਿਆ। ਪੁੱਛਗਿੱਛ ਤੋਂ ਪਹਿਲਾਂ ਦੋਵੇਂ ਪੁਲਿਸ ਨੂੰ ਗੁੰਮਰਾਹ ਕਰਦੇ ਰਹੇ ਪਰ ਮਨੋਵਿਗਿਆਨਕ ਪੁੱਛਗਿੱਛ ਵਿੱਚ ਨਿਸ਼ਾ ਟੁੱਟ ਗਈ।
ਨਿਸ਼ਾ ਦੇ ਟੁੱਟਦੇ ਹੀ ਗੋਵਿੰਦ ਨੇ ਵੀ ਜੁਰਮ ਕਬੂਲ ਕਰ ਲਿਆ। ਫ਼ਿਰ ਨਿਸ਼ਾ ਅਤੇ ਗੋਵਿੰਦ ਦੀ ਨਿਸ਼ਾਨਦੇਹੀ ਤੇ ਖੱਡੇ ਵਿੱਚ ਦਫ਼ਨ ਲਾਸ਼ ਬਰਾਮਦ ਕਰ ਲਈ। ਹੱਤਿਆ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ।

LEAVE A REPLY