ਚੰਡੀਗੜ੍ਹ- ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਤੋਂ ਬਾਅਦ ਜਨਤਾ ਦਾ ਭਰੋਸਾ ਫਿਰ ਤੋਂ ਹਾਸਲ ਕਰਨ ਲਈ ਅਤੇ ਜਨਤਾ ਨੂੰ ਖੁਸ਼ ਬਾਦਲ ਸਰਕਾਰ ਕੀ ਨਹੀਂ ਕਰ ਰਹੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਨਤਾ ਤੋਂ ਕੁਝ ਦਿਨਾਂ ਪਹਿਲਾਂ ਮੁਆਫੀ ਮੰਗੀ ਸੀ, ਜਿਸ ਤੋਂ ਬਾਅਦ ਅੱਜ ਯਾਨੀ ਕਿ ਵੀਰਵਾਰ ਨੂੰ ਕੈਬਨਿਟ ‘ਚ ਕਈ ਐਲਾਨ ਕਰ ਕੇ ਜਨਤਾ ਨੂੰ ਖੁਸ਼ ਕਰਨ ਲਈ ਤੋਹਫਾ ਦਿੱਤਾ ਗਿਆ।
ਜਨਤਾ ਨੂੰ ਖੁਸ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਕੁਝ ਨਵੇਂ ਐਲਾਨ ਕੀਤੇ ਹਨ।
-ਬਾਦਲ ਸਰਕਾਰ ਵਲੋਂ ਬਜ਼ੁਰਗਾਂ ਨੂੰ ਤੋਹਫਾ ਦਿੱਤਾ ਜਾ ਰਿਹਾ ਹੈ। ਬਜ਼ੁਰਗਾਂ ਨੂੰ ਮਿਲਣ ਵਾਲੀ ਪੈਨਸ਼ਨ ਹੁਣ 250 ਦੀ ਥਾਂ 500 ਰੁਪਏ ਮਿਲੇਗੀ।
-ਪੰਜਾਬ ਕੈਬਨਿਟ ਨੇ ਨੌਜਵਾਨ ਵਰਗ ਲਈ ਇਕ ਲੱਖ 14,000 ਨੌਕਰੀਆਂ ਨੂੰ ਦੀ ਮਨਜ਼ੂਰੀ ਦਿੱਤੀ ਹੈ।
– ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤੀਰਥ ਯਾਤਰਾ ਸਕੀਮ ਲਾਂਚ ਕੀਤੀ ਹੈ।
– ਕਿਸਾਨਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ 50,000 ਦਾ ਬੀਮਾ
– ਨੰਬਰਦਾਰਾਂ ਦਾ ਭੱਤਾ 1000 ਤੋਂ ਵਧਾ ਕੇ 1500 ਰੁਪਏ ਕੀਤਾ
– ਬਹਿਬਲ ਕਲਾਂ ਗੋਲੀਕਾਂਡ ‘ਚ ਮਰੇ ਨੌਜਵਾਨਾਂ ਦੇ ਪਰਿਵਾਰ ਦੇ 1-1 ਮੈਂਬਰ ਨੂੰ ਨੌਕਰੀ
– ਤੀਰਥ ਯਾਤਰੀਆਂ ਲਈ ਮੁਫਤ ਟ੍ਰੇਨ ਸੇਵਾ
– ਗੰਨਾ ਕਿਸਾਨਾਂ ਨੂੰ ਪ੍ਰਤੀ ਕੁਇੰਟਲ 50 ਰੁਪਏ ਦੀ ਸਬਸਿਡੀ