ਚੀਨ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

2wਬੀਜਿੰਗ- ਚੀਨ ਦੇ ਸ਼ਾਂਸ਼ੀ ਸੂਬੇ ਦੀ ਰਾਜਧਾਨੀ ‘ਚ ਵੀਰਵਾਰ ਨੂੰ ਸਵੇਰੇ ਇਕ ਅਪਾਰਟਮੈਂਟ ‘ਚ ਇਕ ਥਾਂ ‘ਤੇ ਅੱਗ ਲੱਗਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਲੋਕ ਜ਼ਖਮੀ ਹੋ ਗਏ। ਇਕ ਨਿਊਜ਼ ਏਜੰਸੀ ਮੁਤਾਬਕ ਪੁਲਸ ਦਾ ਮੰਨਣਾ ਹੈ ਕਿ ਜਾਣਬੁਝ ਕੇ ਅੱਗ ਲਗਾਈ ਗਈ ਸੀ। ਅੱਗ ਨੇ 30 ਵਰਗ ਮੀਟਰ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ। ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਇਮਾਰਤ ਇਕ ਫਰਨੀਚਰ ਫਰਮ ਦਾ ਸੌਣ ਵਾਲਾ ਕਮਰਾ ਹੈ, ਜਿੱਥੇ ਬੁੱਧਵਾਰ ਰਾਤ ਵਰਕਰਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਸ਼ੀ ਨਾਂ ਦੇ ਇਕ ਵਿਅਕਤੀ ਨੇ ਬਦਲਾ ਲੈਣ ਲਈ ਅੱਗ ਲਗਾਉਣ ਦੀ ਧਮਕੀ ਦਿੱਤੀ ਸੀ। ਇਸ ਦੌਰਾਨ ਹਸਪਤਾਲ ‘ਚ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ।

LEAVE A REPLY