ਨਵੀਂ ਦਿੱਲੀ : ਰਾਸਟਰਪਤੀ ਸ੍ਰੀ ਐਸ ਹਾਮਿਦ ਅੰਸਾਰੀ ਨੇ ਦੀਵਾਲੀ ਦੇ ਪਵਿੱਤਰ ਮੌਕੇ ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ ਵਿਚ ਉਹਨ੍ਹਾਂ ਕਿਹਾ ਹੈ ਕਿ ਦੀਵਾਲੀ ਦਾ ਪ੍ਰਕਾਸ਼ ਬੁਰਾਈ ਉਤੇ ਚੰਗਿਆਈ ਦੀ ਜਿੱਤ ਅਤੇ ਭਗਵਾਨ ਰਾਮ ਦੇ ਜੀਵਨ ਵਿਚ ਮੋਜੂਦ ਮਹਾਨ ਅਦਰਸ਼ਾਂ ਅਤੇ ਨੈਤਿਕਤਾ ਵਿਚ ਸਾਡੇ ਵਿਸ਼ਵਾਸ ਦਾ ਪ੍ਰਤੀਕ ਹੈ। Àਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਤਿਉਂਹਾਰ ਦੇਸ਼ ਵਿਚ ਸਾਂਤੀ ਖੁਸਹਾਲੀ ਅਤੇ ਆਪਸੀ ਭਾਈਚਾਰਾ ਕਾਇਮ ਰੱਖੇ।