ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣਾ ਚਾਹੁੰਦੀ ਹਾਂ : ਹੇਮਾ ਮਾਲਿਨੀ

hm_lo_pix_jpg_crਮੁੰਬਈ-ਮਸ਼ਹੂਰ ਅਦਾਕਾਰਾ, ਰਾਜਨੇਤਾ ਹੇਮਾ ਮਾਲਿਨੀ ਨੇ ਮੁੰਬਈ ਅਤੇ ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣ ਦੀ ਇੱਛਾ ਪ੍ਰਗਟਾਈ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਮੇਰਾ ਇਸ ਸਾਲ ਦੇ ਅਖੀਰ ਤੱਕ ਮੁੰਬਈ ਵਿਚ ਇਕ ਡਾਂਸ ਸੰਸਥਾਨ ਖੋਲ੍ਹਣ ਦਾ ਟੀਚਾ ਹੈ। ਲੋਕਾਂ ਅੰਦਰ ਸ਼ਾਸਤਰੀ ਡਾਂਸ ਨੂੰ ਲੈ ਕੇ ਰੁਚੀ ਹੈ। ਸਾਡੇ ਕੋਲ ਟ੍ਰੇਂਡ ਟ੍ਰੇਨਰ ਹੋਣਗੇ ਜੋ ਮੇਰੇ ਤਹਿਤ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਮੁੰਬਈ ਅਤੇ ਮਥੁਰਾ ਵਿਚ ਸੰਸਥਾਨ ਖੋਲ੍ਹਾਂਗੇ। ਮਥੁਰਾ ਵਿਚ ਲੋਕਾਂ ਦੀ ਡਾਂਸ ਵਿਚ ਕਾਫੀ ਰੁਚੀ ਹੈ।

LEAVE A REPLY