ਪੋਟੋਰੀਲੀਅਮ ਮੰਤਰੀ ਵੱਲੋਂ ਆਈਏਅਫ ਦੇ ਸੈਕਟਰੀ ਜਨਰਲ ਨਾਲ ਮੁਲਾਕਾਤ

5ਨਵੀਂ ਦਿੱਲੀ : ਪੋਟੋਰੀਲੀਅਮ ਅਤੇ ਕੁਦਰਤੀ  ਗੈਸ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਅੰਤਰਰਾਸ਼ਟਰੀ  ਊਰਜਾ ਫੋਰਮ ਦੇ ਸੈਕਟਰੀ ਜਨਰਲ ਡਾ: ਏਲਦੋ ਫਲੋਰੇਸ -ਕਯੂਰੋਗਾ ਨਾਲ ਏਸ਼ੀਆਈ ਦੇਸ਼ਾ ਦੇ ਊਰਜਾ ਮੰਤਰੀ ਦੇ ਛੇਂਵੇ ਗੋਲਮੇਜ ਸੰਮੇਲਨ ਨਾਲ ਮੁਲਾਕਾਤ ਕੀਤੀ। ਸੰਮੇਲਨ ਦੋਹਾ ਤੇ ਸ਼ੈਰੇਟਨ ਦੋਹਾ ਰਿਜਾਰਟ ਅਤੇ ਕਨਵੈਨਸ਼ਨ ਹੋਟਲ ਵਿਚ ਹੋਇਆ । ਇਸ ਮੁਲਾਕਾਤ ਦੇ ਦੋਰਾਨ ਸ੍ਰੀ ਪ੍ਰਧਾਨ ਅਤੇ ਡਾ: ਏਲਦੋ  ਫੋਲੋਰੇਸ-ਕਯੂਰੋਗਾ ਨੇ ਅੰਤਰਰਾਸ਼ਟਰੀ ਤੇਲ ਅਤੇ ਗੈਸ਼ ਬਜਾਰ ਬਾਰੇ  ਆਪਣੇ ਵਿਚਾਰ ਸਾਂਝੇ  ਕੀਤੇ ਭਾਰਤ ਅਤੇ ਆਈਈਐਫ ਵਿਚ ਸਹਿਯੋਗ ਮਜਬੂਤ ਕਰਨ ਦੇ  ਉਪਰਾਲਿਆਂ ਬਾਕੇ  ਗੱਲਬਾਤ ਕੀਤੀ।
ਇਸ ਦੋਰਾਨ ਏਲਦੋ ਫਲੋਰੇਸ -ਕਯੂਰੋਗਾ ਨੇ ਆਈÂਂੀਐਫ ਵਿਚ ਭਾਰਤ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਨੇ ਭਾਰਤ ਨੂੰ ਆਈਈਐਫ ਦੇ ਕਾਰਜਕਾਰੀ ਬੋਰਡ ਵਿਚ ਜਿਆਦਾ ਜਿੰਮੇਵਾਰੀ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਰਤੀ ਊਰਜਾ ਕੰਪਨੀਆਂ ਨੂੰ ਆਈਈਐਫ ਦੀ ਸਨਅਤੀ ਸਲਾਹਕਾਰ ਕਮੇਟੀ ਵਿਚ ਸਰਗਰਮ ਭੂਮਿਕਾ  ਨਿਭਾਨੀ ਚਾਹੀਦੀ ਹੈ। ਇਸ ਬੈਠਕ ਵਿਚ ਸ੍ਰੀ ਪ੍ਰਧਾਨ ਨੇ ਆਈਈਐਫ ਦੀ ਇਸ ਅਪੀਲ ਨੂੰ ਮੰਨਿਆ, ਜਿਸ ਵਿਚ 2016ਵਿਚ ਆਈਈਐਫ ਆਈਜੀਯੂ ਦੇ ਮੰਤਰੀ ਪੱਧਰ  ਦੀ ਬੈਠਕ ਦੀ ਮੇਜ਼ਬਾਨੀ ਭਾਰਤ ਨੇ  ਕਰਨੀ ਹੈ। ਆਈਈਐਫ ਅੰਤਰਰਾਸ਼ਟਰੀ ਊਰਜਾ ਸੰਗਠਨ ਹੈ। ਦੁਨੀਆ ਭਰ ਦੇ 74 ਦੇਸ਼ ਇਸ ਦੇ ਮੈਂਬਰ ਹੈ। ਇਹ ਸੰਗਠਨ ਊਰਜਾ ਸਰੋਤਾ ਨੂੰ ਵੇਚਣ ਅਤੇ ਖਰੀਦਣ ਵਾਲੇ ਦੇਸ਼ਾਂ ਦੇ ਵਿਚ ਆਪਸੀ  ਊਰਜਾ ਹਿਤਾਂ ਉਤੇ ਤਾਲਮੇਲ ਅਤੇ ਜਾਗਰੂਕਤਾ ਵਧਾਉਣ ਦਾ ਕੰਮ ਕਰਦਾ ਹੈ।

LEAVE A REPLY