ਕਾਠਮੰਡੂ— ਨੇਪਾਲ ਕੈਬਨਿਟ ਨੇ ਇਕ ਵਿਸ਼ੇਸ਼ ਪ੍ਰਸਤਾਵ ਪਾਸ ਕਰਕੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਸਰਹੱਦ ਖੋਲ੍ਹੇ ਤਾਂ ਜੇ ਦਵਾਈਆਂ ਅਤੇ ਤੇਲ ਵਰਗੇ ਜ਼ਰੂਰੀ ਸਾਮਾਨ ਨੇਪਾਲ ਪਹੁੰਚ ਸਕਣ। ਕੈਬਨਿਟ ਦੀ ਇਸ ਬੈਠ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕੀਤੀ। ਨੇਪਾਲ ਇਸ ਸਮੇਂ ਜ਼ਰੂਰੀ ਸਾਮੱਗਰੀ ਦੇ ਗੰਭੀਰ ਸੰਕਟ ‘ਚੋਂ ਗੁਜ਼ਰ ਰਿਹਾ ਹੈ।
ਕੈਬਨਿਟ ਨੇ ਭਾਰਤ ਸਰਕਾਰ ਨੂੰ ਅਪੀਲ ਕੀਤਾ ਹੈ ਕਿ ਉਹ ਦੋਸਤੀ ਦਾ ਰਸਤਾ ਅਪਣਾਉਂਦੇ ਹੋਏ ਦੋ-ਪੱਖੀ ਰਿਸ਼ਤਿਆਂ ਨੂੰ ਸੁਧਾਰਣ ‘ਚ ਮਦਦ ਕਰੇ। ਭਾਰਤ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਨਾਕੇਬੰਦੀ ਨਹੀਂ ਕਰ ਰਿਹਾ ਹੈ। ਭਰਤ ਤੋਂ ਨੇਪਾਲ ਜਾ ਰਹੇ ਟਰੱਕ ਅੰਦੋਲਨ ਕਾਰਨ ਭੀਰਤ ਸਰਹੱਦ ‘ਚੋਂ ਨੇਪਾਲ ਨਹੀਂ ਜਾ ਪਾ ਰਹੇ ਹਨ। ਨੇਪਾਲ ਨੂੰ ਸੰਕਟ ਲਈ ਚੀਨ ਤੋਂ ਮਦਦ ਲੈਣੀ ਪੈ ਰਹੀ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਨੇਪਾਲ ‘ਤੇ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ ਲਗਾਏ ਸਨ। ਨੇਪਾਲ ਨੇ ਜਵਾਬ ‘ਚ ਕਿਹਾ ਕਿ ਭਾਰਤ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਪ੍ਰਧਾਨ ਮੰਤਰੀ ਓਲੀ ਨੇ ਕਿਹਾ ਸੀ ਕਿ ਭਾਰਤ ਨੇ ਜ਼ਰੂਰੀ ਸਾਮਾਨ ਦੀ ਨਾਕਾਬੰਦੀ ਕਰਕੇ ਗੈਰ-ਮਨੁੱਖੀ ਕੰਮ ਕੀਤਾ ਹੈ ਜੋ ਜੰਗ ਤੋਂ ਜ਼ਿਆਦਾ ਖਤਰਨਾਕ ਹੈ।
ਗਲਤਫਹਿਮੀ ਨਾਲ ਤਣਾਅ
ਨੇਪਾਲ ‘ਚ ਭਾਰਤ ਦੇ ਰਾਜਦੂਤ ਰਣਜੀਤ ਰਾਏ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ‘ਚ ਤਣਾਅ ਦਾ ਮੁੱਖ ਕਾਰਨ ਗਲਤਫਹਿਮੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਗਲਤਫਹਿਮੀ ਦੂਰ ਹੋਵੇਗੀ, ਸਭ ਕੁਝ ਠੀਕ ਹੋ ਜਾਵੇਗਾ।