ਝਾੜਖੰਡ ਦੇ ਮੁੱਖ ਮੰਤਰੀ ਵੱਲੋਂ ਵੈਂਕਈਆ ਨਾਇਡੂ ਨਾਲ ਸ਼ਹਿਰੀ ਵਿਕਾਸ ਦੇ ਮੁੱਦੇ ‘ਤੇ ਚਰਚਾ

3ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਸ਼ੂਰੂ ਕੀਤੇ ਨਵੇਂ ਸ਼ਹਿਰੀ ਮਿਸ਼ਨ ਦੇ ਤਹਿਤ ਰਾਜ ਵਿਚ ਸ਼ਹਿਰੀ ਵਿਕਾਸ  ਸੰਬੰਧੀ ਮਾਮਲਿਆਂ ਉਤੇ ਚਰਚਾ ਲਈ ਝਾੜਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਅੱਜ ਕੇਂਦਰੀ ਸ਼ਹਿਰੀ ਵਿਕਾਸ ,ਮਕਾਨ ਉਸਾਰੀ ਗਰੀਬੀ ਨਿਵਾਰਮ ਬਾਰੇ ਮੰਤਰੀ ਸ੍ਰੀ ਐਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਜਮਸ਼ੇਦਪੁਰ ਅਤੇ ਮਾਨਗੋ ਨੂੰ ਸ਼ਹਿਰੀ ਕਾਇਆਕਲਪ ਮਿਸ਼ਨ ਵਿਚ ਸਾਮਲ ਕਰਨ ਦਾ ਪ੍ਰਸਤਾਵ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਦੋਨੋਂ ਅਧਿਸੂਚਿਤ ਸ਼ਹਿਰੀ ਖੇਤਰ ਹਨ। ਸ੍ਰੀ ਦਾਸ ਨੇ ਰਾਂਚੀ ਨੂੰ ਸਮਾਰਾਟ ਸਿਟੀ ਬਣਾਉਣ ਦੀ ਤਿਆਰੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਸ੍ਰੀ ਨਾਇਡੂ ਨੂੰ ਜਾਣਕਾਰੀ ਦਿੱਤੀ।

LEAVE A REPLY