ਮੁੰਬਈ-ਮੈਗਾ ਸਟਾਰ ਨੂੰ ਮਿਲਣ ਲਈ ਦੱਖਣੀ ਅਫਰੀਕਾ ਤੋਂ ਆਈ ਵ੍ਹੀਲਚੇਅਰ ‘ਤੇ ਰਹਿਣ ਵਾਲੀ ਮਹਿਲਾ ਪ੍ਰਸ਼ੰਸਕ ਨੂੰ ਨਾ ਮਿਲ ਸਕਣ ਕਾਰਨ ਅਮਿਤਾਭ ਬੱਚਨ ਬਹੁਤ ਦੁਖੀ ਹਨ। ਅਮਿਤਾਭ ਹਰ ਐਤਵਾਰ ਨੂੰ ਮੁੰਬਈ ਸਥਿਤ ਆਪਣੇ ਘਰ ਜਲਸਾ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਮਿਲਦੇ ਹਨ। ਅਮਿਤਾਭ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁਖ ਹੈ ਕਿ ਮੈਂ ਆਪਣੀ ਪ੍ਰਸ਼ੰਸਕ ਨੂੰ ਨਾ ਮਿਲ ਸਕਿਆ ਪਰ ਮੈਂ ਕਿਸੇ ਹੋਰ ਸਮੇਂ ਉਸ ਨਾਲ ਮਿਲਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।