ਸੰਗਰੂਰ ‘ਚ ਕੁੜੀਆਂ ਨਾਲ ਭਰੀ ਕਾਲਜ ਬੱਸ ਹੋਈ ਹਾਦਸੇ ਦਾ ਸ਼ਿਕਾਰ, ਦਰਦ ਨਾਲ ਤੜਫਦੀਆਂ ਰਹੀਆਂ ਵਿਦਿਆਰਥਣਾਂ

1ਭਵਾਨੀਗੜ੍ਹ -ਸੰਗਰੂਰ ਦੇ ਭਵਾਨੀਗੜ੍ਹ ‘ਚ ਐਤਵਾਰ ਦੀ ਸਵੇਰ ਨੂੰ ਪਈ ਧੁੰਦ ਕਾਰਨ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਵਿਦਿਆਰਥਣਾਂ ਨਾਲ ਭਰੀ ਇਕ ਕਾਲਜ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਵਿਦਿਆਰਥਣਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਦੇ ਮਾੜੇ ਪ੍ਰਬੰਧਾਂ ਕਾਰਨ ਕੁੜੀਆਂ ਕਾਫੀ ਦੇਰ ਤੱਕ ਦਰਦ ਨਾਲ ਤੜਫਦੀਆਂ ਰਹੀਆਂ।
ਜਾਣਕਾਰੀ ਮੁਤਾਬਕ ਰਾਜਸਥਾਨ ਦੇ ਚਰੂ ਜ਼ਿਲੇ ਦੇ ਭਾਰਤੀ ਵਿਦਿਆਪੀਠ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨਾਲ ਭਰੀ ਇਕ ਬੱਸ ਐਤਵਾਰ ਨੂੰ ਜਦੋਂ ਸ਼ਿਮਲਾ ਤੋਂ ਵਿਦਿਅਕ ਟੂਰ ਲਗਾ ਕੇ ਰਾਜਸਥਾਨ ਨੂੰ ਵਾਪਸ ਪਰਤ ਰਹੀ ਸੀ ਤਾਂ ਇਸ ਬੱਸ ਦੀ ਸਥਾਨਕ ਸ਼ਹਿਰ ਤੋਂ ਅੱਗੇ ਸੰਗਰੂਰ ਰੋਡ ‘ਤੇ ਪਿੰਡ ਫੱਗੂਵਾਲਾ ਨੇੜੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆਉਂਦੇ ਇਕ ਟੈਂਪੂ ਨਾਲ ਸਿੱਧੀ ਟੱਕਰ ਹੋ ਗਈ।
ਇਸ ਬੱਸ ਵਿਚ ਸਵਾਰ 25 ਦੇ ਕਰੀਬ ਵਿਦਿਆਰਥਣਾਂ ਅਤੇ 8-10 ਸਟਾਫ ਦੇ ਮੈਂਬਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਹਸਪਤਾਲ ‘ਚ ਡਾਕਟਰਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਦਰਜ਼ਨ ਦੇ ਕਰੀਬ ਗੰਭੀਰ ਮਰੀਜਾਂ ਨੂੰ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ। ਇਸ ਕਾਰਨ ਜ਼ਖਮੀਂ ਹੋਏ ਲੋਕ ਕਾਫੀ ਦੇਰ ਤੱਕ ਤੜਫਦੇ ਰਹੇ ਅਤੇ ਲੋਕਾਂ ‘ਚ ਹਸਪਤਾਲ ਪ੍ਰਤੀ ਭਾਰੀ ਰੋਸ ਪਾਇਆ ਗਿਆ।

LEAVE A REPLY