ਬਠਿੰਡਾ ‘ਚ ਸੁਖਬੀਰ ਬਾਦਲ ਦੇ ਪ੍ਰੋਗਰਾਮ ‘ਚ ਹੋਇਆ ਹਾਦਸਾ, ਵਾਲ-ਵਾਲ ਬਚੇ

badal-mainਬਠਿੰਡਾ : ਮਾਨਸਾ ਫਰੀਦਕੋਟ ਦੇ ਵਰਕਰਾਂ ਨਾਲ ਮੀਟਿੰਗ ਕਰਨ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਵਿਚ ਹਾਦਸਾ ਹੋ ਗਿਆ। ਦਰਅਸਲ ਸੁਖਬੀਰ ਬਾਦਲ ਬਠਿੰਡਾ ਦੇ ਜੀਤ ਪੈਲਸ ਵਿਚ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਪੈਲੇਸ ਦੇ ਗੇਟ ‘ਤੇ ਵਰਕਰਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਸ਼ੀਸ਼ਾ ਟੁੱਟ ਗਿਆ ਜਿਸ ਵਿਚ ਪੁਲਸ ਦਾ ਇਕ ਐਸ.ਪੀ. ਜ਼ਖਮੀ ਹੋ ਗਿਆ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਾਲ-ਵਾਲ ਬਚ ਗਏ।
ਦੂਜੇ ਪਾਸੇ ਬਠਿੰਡਾ ਪਹੁੰਚੇ ਉਪ ਮੁੱਖ ਮੰਤਰੀ ਦਾ ਆਈ.ਟੀ.ਟੀ. ਅਧਿਆਪਕ ਵਲੋਂ ਵਿਰੋਧ ਕੀਤਾ ਗਿਆ ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।

LEAVE A REPLY