ਕੂੜੇ ਤੋਂ ਬਿਜਲੀ ਪੈਦਾ ਕਰਨ ਦੀ ਤਿਆਰੀ, ਕੰਪਨੀ ਨੇ ਡੰਪਿੰਗ ਏਰੀਏ ਦਾ ਲਿਆ ਜਾਇਜ਼ਾ

3ਰਾਂਚੀ— ਰਾਜਧਾਨੀ ‘ਚ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਦੀ ਤਿਆਰੀ ਤੇਜ਼ ਹੋ ਗਈ ਹੈ। ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਜਾਪਾਨ ਦੀ ਕੰਪਨੀ ਹਿਟਾਚੀ ਅਤੇ ਈੇਸੇਲ ਇੰਫਰਾ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਸ਼ਹਿਰ ਦੀ ਸਾਫ-ਸਫਾਈ ਦਾ ਕੰਮ ਈਸੇਲ ਇੰਫਰਾ ਨੂੰ ਕਰਨਾ ਹੈ। ਐਤਵਾਰ ਨੂੰ ਨਗਰ ਕਮਿਸ਼ਨਰ ਪ੍ਰਸ਼ਾਤ ਕੁਮਾਰ ਨਾਲ ਈਸੇਲ ਇੰਫਰਾ ਦੇ ਅਧਿਕਾਰੀਆਂ ਨੇ ਝਿਰੀ ਸਥਿਤ ਨਿਗਮ ਦੇ ਡੰਪਿੰਗ ਏਰੀਏ ਦਾ ਨਿਰੀਖਣ ਕੀਤਾ।
ਇਸ ਦੌਰਾਨ ਕੰਪਨੀ ਦੇ ਪ੍ਰਤੀਨਿਧੀਆਂ ਨੇ ਜ਼ਮੀਨ ਦੀ ਪੂਰੀ ਜਾਣਕਾਰੀ ਲਈ ਅਤੇ ਉਥੇ ਕੀਤੇ ਗਏ ਕੰਮ ਅਤੇ ਕੂੜੇ ਦੇ ਪੱਧਰ ਦਾ ਅਨੁਮਾਨ ਲਗਾਇਆ। ਮੌਕੇ ‘ਤੇ ਨਗਰ ਕਮਿਸ਼ਨਰ ਨੇ ਕਿਹਾ ਕਿ ਉਹ ਕੂੜੇ ਦੇ ਨਿਪਟਾਰੇ ਲਈ ਨਿਗਮ ਦਾ ਸਹਿਯੋਗ ਕਰਨਗੇ।

LEAVE A REPLY