ਹੇਮਾ ਮਾਲਿਨੀ ਨੇ ਕਿਹਾ, ‘ਸ਼ਾਹਰੁਖ ਖਾਨ ‘ਤੇ ਉਨ੍ਹਾਂ ਨੂੰ ਮਾਣ ਹੈ’

hm_lo_pix_jpg_crਮੁੰਬਈ- ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦੇ ਪੱਖਪਾਤ ਵਾਲੇ ਬਿਆਨ ‘ਤੇ ਸਿਆਸੀ ਲੀਡਰਾਂ ਵਲੋਂ ਕਈ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਤੇ ਇਸ ਵਾਰ ਇਸ ਵਿਵਾਦ ‘ਤੇ ਡਰੀਮ ਗਰਲ ਹੇਮਾ ਮਾਲਿਨੀ ਨੇ ਸ਼ਾਹਰੁਖ ਖਾਨ ਦੇ ਬਿਆਨ ਦਾ ਪੱਖ ਰੱਖਦਿਆਂ ਕਈ ਗੱਲਾਂ ਆਖੀਆਂ ਹਨ। ਹੇਮਾ ਨੇ ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਕਿਹਾ, ‘ਮੈਂ ਉਸ ਵਿਸ਼ੇ ‘ਤੇ ਤਾਂ ਗੱਲ ਨਹੀਂ ਕਰਦੀ ਪਰ ਸ਼ਾਹਰੁਖ ਨੇ ਇਹ ਨਹੀਂ ਕਿਹਾ ਕਿ ਉਹ ਐਵਾਰਡ ਵਾਪਸ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।’
ਹੇਮਾ ਨੇ ਅੱਗੇ ਕਿਹਾ ਕਿ ਉਹ ਦੇਸ਼ ਦੇ ਅਭਿਨੇਤਾ ਹਨ, ਉਨ੍ਹਾਂ ਨੇ ਬਹੁਤ ਚੰਗਾ ਨਾਂ ਕਮਾਇਆ ਹੈ, ਕਰੋੜਾਂ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ।ਉਨ੍ਹਾਂ ਨੂੰ ਸ਼ਾਹਰੁਖ ‘ਤੇ ਮਾਣ ਹੈ। ਹੇਮਾ ਮਾਲਿਨੀ ਨੇ ਅੱਗੇ ਇਹ ਵੀ ਕਿਹਾ ਕਿ ਬਾਲੀਵੁੱਡ ਨੂੰ ਉਂਝ ਵੀ ਪਹਿਲਾਂ ਟਾਰਗੇਟ ਬਣਾਇਆ ਜਾਂਦਾ ਹੈ ਕਿਉਂਕਿ ਇਸ ਨਾਲ ਛੇਤੀ ਪਲਬੀਸਿਟੀ ਮਿਲ ਜਾਂਦੀ ਹੈ।

LEAVE A REPLY