ਭਾਰਤ ਨੇ ਮੋਹਾਲੀ ਟੈਸਟ 108 ਦੌੜਾਂ ਨਾਲ ਜਿੱਤਿਆ

21ਮੋਹਾਲੀ, 7 ਨਵੰਬਰ : ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ 108 ਦੌੜਾਂ ਨਾਲ ਫਤਿਹ ਕਰ ਲਿਆ। ਟੀਮ ਇੰਡੀਆ ਵੱਲੋਂ ਦਿੱਤੇ ਗਏ 218 ਦੌੜਾ ਦੇ ਛੋਟੇ ਜਿਹੇ ਟੀਚੇ ਨੂੰ ਹਾਸਲ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਕੇਵਲ 109 ਦੌੜਾਂ ‘ਤੇ ਹੀ ਢੇਰ ਹੋ ਗਈ। ਰਵਿੰਦਰ ਜਡੇਜਾ ਨੇ 5 ਅਤੇ ਆਰ. ਅਸ਼ਵਿਨ ਨੇ 3 ਵਿਕਟਾਂ ਹਾਸਲ ਕਰਕੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਟੀਮ ਇੰਡੀਆ ਨੇ ਚਾਰ ਟੈਸਟ ਮੈਚਾਂ ਦੀ ਲੜੀ ਵਿਚ 1-0 ਨਾਲ ਲੀਡ ਹਾਸਲ ਕਰ ਲਈ। ਰਵਿੰਦਰ ਜਡੇਜਾ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
ਇਸ ਤੋਂ ਪਹਿਲਾਂ ਪਹਿਲੀ ਪਾਰੀ ਵਿਚ 17 ਦੌੜਾਂ ਦੀ ਮਾਮੂਲੀ ਅਗੇਤ ਹਾਸਲ ਕਰਨ ਤੋਂ ਬਾਅਦ ਟੀਮ ਇੰਡੀਆ ਦੂਸਰੀ ਪਾਰੀ ਵਿਚ ਕੇਵਲ 200 ਦੌੜਾਂ ‘ਤੇ ਹੀ ਸਿਮਟ ਗਈ। ਮੁਰਲੀ ਵਿਜੇ ਨੇ 47, ਪੁਜਾਰਾ ਨੇ 77 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਕੋਹਲੀ 25, ਅਜੰਕਿਆ ਰਹਾਨੇ 2, ਰਿਦੀਮਾਨ ਸਾਹਾ 20, ਰਵਿੰਦਰ ਜਡੇਜਾ 8 ਅਤੇ ਅਮਿਤ ਮਿਸ਼ਰਾ 3 ਦੌੜਾਂ ਦਾ ਯੋਗਦਾਨ ਹੀ ਪਾ ਸਕੇ। ਦੱਖਣੀ ਅਫਰੀਕਾ ਵੱਲੋਂ ਦੂਸਰੀ ਪਾਰੀ ਵਿਚ ਸਭ ਤੋਂ ਵੱਧ 63 ਦੌੜਾਂ ਏ.ਬੀ. ਡਿਵੀਲੀਅਰਸ ਨੇ ਬਣਾਈਆਂ। ਇਸ ਤੋਂ ਇਲਾਵਾ ਹਾਸ਼ਮ ਅਮਲਾ ਨੇ 43, ਡੀਨ ਐਲਗਰ ਨੇ 37 ਦੌੜਾਂ ਦਾ ਯੋਗਦਾਨ ਦਿੱਤਾ। ਜ਼ਿਕਰਯੋਗ ਹੈ ਕਿ ਦੂਸਰਾ ਟੈਸਟ ਮੈਚ ਬੰਗਲੌਰ ਵਿਚ 14 ਨਵੰਬਰ ਨੂੰ ਖੇਡਿਆ ਜਾਵੇਗਾ।

LEAVE A REPLY