ਪਾਕਿ ਫੈਕਟਰੀ ਇਮਾਰਤ ਢਹਿਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 39 ਹੋਈ

5ਇਸਲਾਮਾਬਾਦ- ਪਾਕਿਸਤਾਨ ‘ਚ ਚਾਰ ਮੰਜਿਲਾਂ ਇਕ ਫੈਕਟਰੀ ਦੀ ਇਮਾਰਤ ਢਹਿਣ ਦਾ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ ਜਦਕਿ ਇਕ ਵਿਅਕਤੀ ਨੂੰ 50 ਘੰਟੇ ਤੋਂ ਜ਼ਿਆਦਾ ਦੇਰ ਤੱਕ ਮਲਬੇ ‘ਚ ਦੱਬੇ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਜਿਉਂਦੇ ਬਾਹਰ ਕੱਢਿਆ ਗਿਆ ਹੈ। ਲਾਹੌਰ ਦੇ ਸੁੰਦਰ ਇੰਡਸਟਰੀਅਲ ਅਸਟੇਟ ਖੇਤਰ ‘ਚ ਰਾਜਪੂਤ ਪੋਲੀਏਸਟਰ ਪੋਲੀਥੀਨ ਬੈਗ ਫੈਕਟਰੀ ਇਮਾਰਤ ਬੁੱਧਵਾਰ ਨੂੰ ਵਿਸਤਾਰ ਕੰਮ ਦੌਰਾਨ ਢਹਿ ਗਈ ਸੀ। ਦਰਜਨਾਂ ਦੀ ਗਿਣਤੀ ‘ਚ ਬਚਾਅਕਰਮਚਾਰੀ, ਨਾਗਰਿਕ ਅਤੇ ਸੈਨਾ ਦੇ ਲੋਕ ਉਥੇ ਰਾਹਤ ਕੰਮਾਂ ‘ਚ ਜੁੱਟੇ ਹੋਏ ਹਨ। ਪਾਕਿ ਦੇ ਬਚਾਅ ਕਰਮਚਾਰੀ ਨੇ ਇਕ ਨੌਜਵਾਨ ਨੂੰ ਮਲਬੇ ‘ਚ 50 ਘੰਟੇ ਤੋਂ ਵੀ ਜ਼ਿਆਦਾ ਦੇਰ ਤੱਕ ਦੱਬੇ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਜਿਉਂਦੇ ਕੱਢਿਆ ਹੈ। ਸਥਾਨਕ ਟੀਵੀ 18 ਸਾਲਾ ਇਕ ਨੌਜਵਾਨ ਦੇ ਜਿਉਂਦੇ ਬਾਹਰ ਆਉਣ ਦੀ ਖਬਰ ਦਿਖਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਸਿਰਫ ਇਕ ਪੈਰ ‘ਚ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਹ ਕਾਫੀ ਕਮਜ਼ੋਰ ਹੋ ਗਿਆ ਹੈ। ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

LEAVE A REPLY