ਚੰਡੀਗੜ੍ਹ ਦੀ ਕੁੜੀ ਬਣੀ ਮਿਸ ਇੰਡੀਆ ਅਰਥ, ਸਮਾਜ ਦੀ ਸੇਵਾ ਲਈ ਕਰਦੀ ਹੈ ਇਹ ਕੰਮ

7ਚੰਡੀਗੜ੍ਹ- ਗੁੜਗਾਓਂ ਦੇ ਇਕ ਹੋਟਲ ‘ਚ ਹੋਏ ਇਵੈਂਟ ‘ਚ ਸਿਟੀ ਬਿਊਟੀਫੁੱਲ ਦੀ ਏਤਲ ਖੋਸਲਾ ਨੇ ਸਿਮ ਇੰਡੀਆ ਅਰਥ ਦਾ ਖਿਤਾਬ ਜਿੱਤਿਆ ਹੈ। 20 ਸਾਲ ਦੀ ਏਤਲ ਹੁਣ ਪੰਜ ਦਸੰਬਰ ਨੂੰ ਆਸਟਰੀਆ ਸਥਿਤ ਵਿਯਾਨਾ ‘ਚ ਹੋਣ ਵਾਲੇ ਮਿਸ ਅਰਥ-2015 ‘ਚ ਭਾਰਤ ਦੀ ਅਗਵਾਈ ਕਰੇਗੀ। ਮੁੱਖ ਟਾਈਟਲ ਨੂੰ ਜਿੱਤਣ ਤੋਂ ਇਲਾਵਾ ਏਤਲ ਖੋਸਲਾ ਨੇ ਮਿਸ ਇੰਟਰਨੈੱਟ ਅਤੇ ਮਿਸ ਇਕੋ-ਬਿਊਟੀ ਸਭ ਟਾਈਟਲਸ ਨੂੰ ਵੀ ਜਿੱਤਿਆ ਹੈ। ਸੋਸ਼ਲ ਵਰਕਰ ਅਤੇ ਟੈਲੇਂਟੇਡ ਡਾਂਸਰ ਏਤਲ ਨੇ ਪਿਛਲੇ ਦਿਨਾਂ ਦਿ ਪਲਾਸ਼ ਮਿਸ ਇੰਡੀਆ-2015 ਦਾ ਟਾਈਟਲ ਵੀ ਜਿੱਤਿਆ ਹੈ।
ਏਤਲ ਨੇ 500 ਦਰਖਤ ਲਗਾਉਣ ਦੀ ਮੁਹਿੰਮ ‘ਚ ਉਸ ਨੂੰ ਐਨਜੀਓ ਅਤੇ ਉਸਦਾ ਸਕੂਲ ਸੈਂਟ ਸਟੀਫੰਸ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੀ ਮਦਦ ਨਾਲ ਉਹ ਸ਼ਹਿਰ ‘ਚ ਦਰਖਤ ਲਗਾਉਣ ਨਿਕਲੀ ਹੈ। ਉਸ ਨੇ ਸੈਕਟਰ 45,33 ਦੇ ਗਵਰਨਮੈਂਟ ਸਕੂਲ ਨੂੰ ਆਪਣੇ ਨਾਲ ਜੋੜਿਆ ਹੈ। ਜਿਥੇ ਏਤਲ ਬੱਚਿਆਂ ਨੂੰ ਦਰਖਤ ਲਗਾਉਣ ਲਏ ਅਵੇਅਰ ਕਰ ਰਹੀ ਹੈ। ਬੱਚਿਆਂ ਦੇ ਦਰਖਤਾਂ ਦੀ ਮਹੱਤਤਾ ਦੱਸਦੇ ਹੋਏ ਏਤਲ ਨੇ ਅਤੇ ਜਗਤਪੁਰਾ ਦੇ ਕੋਲ 100 ਦਰਖਤ ਲਗਾਏ ਹਨ।

LEAVE A REPLY