ਟੈਕਸਾਸ— ਪਰਵਾਸੀ ਮਜ਼ਦੂਰਾਂ ਨੂੰ ਮਿਸ਼ੀਗਨ ਤੋਂ ਟੈਕਸਾਸ ਲੈ ਜਾ ਰਹੀ ਇਕ ਬੱਸ ਦਾ ਅਰਕੰਸਾਸ ਵਿਚ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ। ਹਾਲਾਂਕਿ ਹਾਦਸੇ ਵਿਚ ਡਰਾਈਵਰ ਦੀ ਜਾਨ ਬਚ ਗਈ ਹੈ।
ਬੱਸ ਕੱਲ੍ਹ ਦੇਰ ਰਾਤ ਇਕ ਵਜੇ ਨਾਰਥ ਲਿਟਲ ਰਾਕ ਦੇ ਇੰਟਰਸਟੇਟ 40 ਵਿਚ ਹਾਦਸੇ ਦਾ ਸ਼ਿਕਾਰ ਹੋਈ। ਹਾਦਸੇ ਦੇ ਸਮੇਂ ਹਲਕਾ-ਹਲਕਾ ਮੀਂਹ ਪੈ ਰਿਹਾ ਸੀ ਅਤੇ ਭਾਰੀ ਤੂਫਾਨ ਤੋਂ ਬਾਅਦ ਧੁੰਦ ਛਾਈ ਸੀ ਪਰ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਇਹ ਹਾਦਸਾ ਮੌਸਮ ਖਰਾਬ ਹੋਣ ਦੇ ਕਾਰਨ ਹੋਇਆ ਹੈ ਜਾਂ ਫਿਰ ਨਹੀਂ।
ਇਕ ਅਧਿਕਾਰੀ ਏਰਿਕ ਬੀਸ ਨੇ ਦੱਸਿਆ ਕਿ ਰਾਸ਼ਟਰੀ ਟਰਾਂਸਪੋਰਟ ਸੁਰੱਖਿਆ ਬੋਰਡ ਸ਼ੁਰੂਆਤੀ ਜਾਂਚ ਵਿਚ ਇਸ ਗੱਲ ‘ਤੇ ਧਿਆਨ ਕੇਂਦਰਤ ਕਰ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਥਕਾਵਟ ਦੇ ਕਾਰਨ ਤਾਂ ਨਹੀਂ ਹੋਇਆ। ਜਾਂਚਕਰਤਾ ਘਟਨਾ ਸਥਾਨ ‘ਤੇ ਪਹੁੰਚਣ ਤੋਂ ਬਾਅਦ ਹੋਰ ਪਹਿਲੂਆਂ ‘ਤੇ ਵੀ ਧਿਆਨ ਕੇਰਤ ਕਰ ਸਕਦੇ ਹਨ।