ਨਵੀਂ ਦਿੱਲੀ, 3 ਨਵੰਬਰ :ਇੰਨੀ ਦਿਨੀ ਹਰ ਪਾਸੇ ਕ੍ਰਿਕਟ ਖਿਡਾਰੀਆਂ ਦੇ ਵਿਆਹ ਦੀ ਚਰਚਾ ਹੋ ਰਹੀ ਹੈ। ਇਸ ਤਰ੍ਹਾ ਲਗਦਾ ਹੈ ਜਿਵੇਂ ਕ੍ਰਿਕਟ ਸਟਾਰਸ ਦੇ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੋਵੇ। ਪਹਿਲਾਂ ਸੁਰੇਸ਼ ਰੈਨਾ, ਫ਼ਿਰ ਭੱਜੀ, ਫ਼ਿਰ ਰੋਹਿਤ ਸ਼ਰਮਾ ਦੇ ਵਿਆਹ ਦੀਆਂ ਖਬਰਾਂ ਤੋਂ ਬਾਅਦ ਹੁਣ ਯੁਵਰਾਜ ਸਿੰਘ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ। ਖਬਰਾਂ ਹਨ ਕਿ ਯੁਵਰਾਜ ਸਿੰਘ ਸਾਲ 2016 ‘ਚ ਫ਼ਰਵਰੀ ਦੇ ਮਹੀਨੇ ‘ਚ ਵਿਆਹ ਕਰਵਾ ਰਹੇ ਹਨ।
ਯੁਵੀ ਪਿਛਲੇ ਕਈ ਮਹੀਨਿਆਂ ਤੋਂ ਬ੍ਰਿਟਿਸ਼ ਮਾਡਲ ਅਤੇ ਅਦਾਕਾਰਾ ਹੇਜ਼ਲ ਕੀਚ ਨਾਲ ਰਿਸ਼ਤੇ ਕਾਰਣ ਚਰਚਾ ‘ਚ ਸਨ ਅਤੇ ਹੁਣ ਖਬਰਾਂ ਹਨ ਕਿ ਯੁਵੀ ਹੇਜ਼ਲ ਨਾਲ ਹੀ ਵਿਆਹ ਕਵਾਉਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਯੁਵੀ ਅਤੇ ਹੇਜ਼ਲ ਫ਼ਤੇਹਗੜ ਸਾਹਿਬ ਕੋਲ ਸਥਿਤ ਹੰਸਾਲੀਵਾਲੇ ਗੁਰਦਵਾਰਾ ਸਾਹਿਬ ‘ਚ ਵਿਆਹ ਕਰਣਗੇ। ਖਾਸ ਗੱਲ ਇਹ ਹੈ ਕਿ ਯੁਵੀ ਦੀ ਹੰਸਾਲੀ ਦੇ ਗੁਰਦਵਾਰਾ ਸਾਹਿਬ ‘ਚ ਡੂੰਗੀ ਆਸਥਾ ਹੈ ਅਤੇ ਯੁਵੀ ਸ਼ੁਰੂਆਤੀ ਦਿਨਾ ਤੋਂ ਹੀ ਇਥੇ ਮੱਥਾ ਟੇਕਣ ਪਹੁੰਚਦੇ ਰਹੇ ਹਨ। ਇੱਕ ਸਪੋਰਟਸ ਵੈਬਸਾਇਟ ਤੇ ਛਪੀ ਖਬਰ ਅਨੁਸਾਰ ਵਿਆਹ ਤੋਂ ਬਾਅਦ ਇਹ ਜੋੜਾ ਦਿੱਲੀ ‘ਚ ਰਿਸੈਪਸ਼ਨ ਪਾਰਟੀ ਕਰੇਗਾ। ਪਹਿਲਾਂ ਇਸ ਜੋੜੇ ਦੇ ਦਿਸੰਬਰ ਮਹੀਨੇ ‘ਚ ਵਿਆਹ ਕਰਵਾਉਣ ਦੀਆਂ ਖਬਰਾਂ ਸਨ ਪਰ ਹੁਣ ਖਬਰਾਂ ਹਨ ਕਿ ਯੁਵੀ ਫ਼ਰਵਰੀ ‘ਚ ਵਿਆਹ ਰਚਾਉਣਗੇ।