ਮਾਸਕੋ- ਰੂਸ ਨੇ ਸੀਰੀਆ ‘ਚ ਅੱਤਵਾਦੀਆਂ ਖਿਲਾਫ ਮੁਹਿੰਮ ‘ਚ ਲੱਗੇ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਲਈ ਜਹਾਜ਼ ਭੇਦੀ ਮਿਸਾਈਲਾਂ ਭੇਜੀਆਂ ਹਨ। ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਅਪੀਲ ‘ਤੇ ਰੂਸ ਸਤੰਬਰ ਮਹੀਨੇ ਤੋਂ ਸੀਰੀਆ ‘ਚ ਆਈ. ਐੱਸ. ਟਿਕਾਣਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਫੌਜੀ ਅਧਿਕਾਰੀ ਜਨਰਲ ਵਿਕਤਰ ਬੋਂਦਾਰੇਵ ਨੇ ਇਕ ਇੰਟਰਵਿਊ ‘ਚ ਕਿਹਾ ਕਿ ਜਹਾਜ਼ ਭੇਦੀ ਮਿਸਾਈਲਾਂ ਭੇਜੀਆਂ ਗਈਆਂ ਹਨ ਤਾਂ ਕਿ ਰੂਸੀ ਲੜਾਕੂ ਜਹਾਜ਼ਾਂ ਦੀ ਸੰਭਾਵਿਤ ਹਮਲੇ ਜਾਂ ਅਗਵਾ ਹੋਣ ਤੋਂ ਸੁਰੱਖਿਆ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਐਮਰਜੈਂਸੀ ਸਥਿਤੀ ਹੋ ਸਕਦੀ ਹੈ ਜਿਵੇਂ ਜਹਾਜ਼ ਨੂੰ ਅਗਵਾ ਜਾਂ ਫਿਰ ਇਨ੍ਹਾਂ ‘ਤੇ ਹਮਲੇ ਕੀਤੇ ਜਾ ਸਕਦੇ ਹਨ। ਬੋਂਦਾਰੋਵ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਤਰ੍ਹਾਂ ਦੀਆਂ ਮਿਸਾਈਲਾਂ ਭੇਜੀਆਂ ਗਈਆਂ ਹਨ।