ਮੋਦੀ-ਸ਼ਰੀਫ਼ ਚਾਹੁਣ ਤਾਂ ਹੋ ਸਕਦੀ ਹੈ ਦੁਵੱਲੀ ਲੜੀ: ਸਚਿਨ


ਨਿਊਯਾਰਕ: ਭਾਰਤ- ਪਾਕਿਸਤਾਨ ਸੰਬੰਧਾਂ ‘ਚ ਸੁਧਾਰ ਦੀ ਜ਼ਰੂਰਤ ਦੀ ਵਕਾਲਤ ਕਰਦੇ ਹੋਏ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕਿਹਾ ਕਿ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਜੇਕਰ ਨੂੰ ਲੱਗਦਾ ਹੈ ਕਿ ਦੁਵੱਲੀ ਕ੍ਰਿਕਟ ਲੜੀ ਅੱਗੇ ਵਧਣ ਦਾ ‘ਆਦਰਸ਼ ਤਰੀਕਾ’ ਹੈ ਤਾਂ ਇਹ ਹੋਣੀ ਚਾਹੀਦੀ ਹੈ।
ਸਚਿਨ ਨੇ ਕਿਹਾ ਕਿ ਗੇਂਦ ਦੋਵਾਂ ਸਰਕਾਰਾਂ ਦੇ ਪਾਲੇ ‘ਚ ਹੈ ਜਿਨ੍ਹਾਂ ਨੇ ਦੁਵੱਲੇ ਕ੍ਰਿਕਟ ਸੰਬੰਧ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕਰਨਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਦਸੰਬਰ ‘ਚ ਯੂ. ਏ. ਈ ‘ਚ ਪ੍ਰਸਤਾਵਿਤ ਲੜੀ ਬਾਰੇ ਪੁੱਛਣ ‘ਤੇ ਸਚਿਨ ਨੇ ਪੱਤਰਕਾਰਾਂ ਨੂੰ ਕਿਹਾ,” ਕੁਝ ਮੁੱਦੇ ਹਨ ਜਿਨ੍ਹਾਂ ‘ਤੇ ਦੋਵਾਂ ਸਰਕਾਰਾਂ ਨੂੰ ਫ਼ੈਸਲਾ ਕਰਨ ਦੀ ਲੋੜ ਹੈ।”
ਉਨ੍ਹਾਂ ਕਿਹਾ,” ਨਾਲ ਹੀ ਮੈਨੂੰ ਲੱਗਦਾ ਹੈ ਕਿ ਸੰਬੰਧਾਂ ‘ਚ ਸੁਧਾਰ ਦੀ ਜ਼ਰੂਰਤ ਹੈ। ਜੇਕਰ ਸਰਕਾਰਾਂ ਨੂੰ ਲੱਗਦਾ ਹੈ ਕਿ ਇਹ ਕ੍ਰਿਕਟ ਜ਼ਰੀਏ ਅੱਗੇ ਵਧਾਏ ਜਾ ਸਕਦੇ ਹਨ ਅਤੇ ਬੋਰਡ ਨੂੰ ਵੀ ਅਜਿਹਾ ਲੱਗਦਾ ਹੈ ਤਾਂ ਮੈਨੂੰ ਅਜਿਹਾ ਕੋਈ ਕਾਰਨ ਨਹੀਂ ਲੱਗਦਾ ਕਿ ਅਸੀਂ ਨਾ ਖੇਡੀਏ।”

LEAVE A REPLY