ਮੈਗੀ ਦੇ ਕਟਲੈਟਸ

images
ਸਮੱਗਰੀ
200 ਗ੍ਰਾਮ ਮੈਗੀ, ਅੱਧਾ ਕੱਪ ਕੱਟੀਆਂ ਹੋਈਆਂ ਸਬਜ਼ੀਆਂ (ਗਾਜ਼ਰ, ਬੰਦਗੋਭੀ, ਸ਼ਿਮਲਾ ਮਿਰਚ), 3 ਉਬਲੇ ਹੋਏ ਆਲੂ, 2 ਪਿਆਜ਼ ਬਰੀਕ ਕੱਟੇ ਹੋਏ, 2 ਚਮਚ ਕੱਟੀ ਹੋਈ ਪਾਲਕ, 2 ਚਮਚ ਲਸਣ ਦਾ ਪੇਸਟ, 1 ਚਮਚ ਬਰੀਕ ਕੱਟਿਆ ਹੋਇਆ ਧਨੀਆਂ, 1 ਪੈਕਟ ਮੈਗੀ ਮਸਾਲਾ, 1/4 ਚਮਚ ਹਲਦੀ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਚਾਟ ਮਸਾਲਾ, ਅੱਧਾ ਚਮਚ ਆਮਚੂਰ, ਲੂਣ ਸੁਆਦ ਅਨੁਸਾਰ, ਤਲਣ ਲਈ ਤੇਲ।
ਵਿਧੀ
ਮੈਗੀ ‘ਚ ਇਕ ਚਮਚ ਤੇਲ ਪਾ ਕੇ ਉਸ ਨੂੰ ਪਾਣੀ ‘ਚ ਬਿਨਾਂ ਮਸਾਲਾ ਪਾਏ ਉਬਾਲੋ। ਆਲੂ ਨੂੰ ਕੱਦੂਕਸ਼ ਕਰ ਕੇ ਉਸ ‘ਚ ਪਿਆਜ਼, ਲਸਣ ਦਾ ਪੇਸਟ, ਹਰੀ ਮਿਰਚ, ਮੈਗੀ ਮਸਾਲਾ ਅਤੇ ਸਾਰੇ ਸੁੱਕੇ ਮਸਾਲੇ ਪਾਓ। ਹੁਣ ਇਸ ‘ਚ ਉਬਲੀ ਹੋਈ ਮੈਗੀ ਅਤੇ ਬਰੀਕ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਮਿਲਾ ਦਿਓ (ਮੈਗੀ ਨੂੰ ਮੈਸ਼ ਨਾ ਕਰੋ) ਅਤੇ ਇਸ ਨੂੰ ਹਲਕੇ ਹੱਥਾਂ ਮਿਸ਼ਰਣ ‘ਚ ਮਿਲਾਓ। ਹੁਣ ਇਸ ਮਿਸ਼ਰਣ ਦੇ ਕਟਲੇਟ ਬਣਾ ਦਿਓ ਅਤੇ ਕਟਲੇਟ ਜ਼ਿਆਦਾ ਮੋਟੇ ਨਹੀਂ ਹੋਣੇ ਚਾਹੀਦੇ। ਕੜਾਹੀ ‘ਚ ਤੇਲ ਗਰਮ ਕਰਕੇ ਕਟਲੇਟ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰਾ ਹੋਣ ਤਕ ਤਲੋ। ਗਰਮ-ਗਰਮ ਕਟਲੇਟ ਟਮੈਟੋ ਸੋਸ ਨਾਲ ਪੇਸ਼ ਕਰੋ।

LEAVE A REPLY