ਬਰੈੱਡ ਪੇਸਟਰੀ

images

ਸਮੱਗਰੀ
6 ਪੀਸ ਬਰੈੱਡ, 1 ਕੱਪ ਫ਼ੈਂਟੀ ਹੋਈ ਕਰੀਮ, 2 ਵੱਡੇ ਚਮਚ ਅਨਾਨਾਸ ਦਾ ਜੈਮ, 2 ਵੱਡੇ ਚਮਚ ਕੱਟੇ ਹੋਏ ਬਦਾਮ ਅਤੇ ਕਾਜੂ, 1 ਵੱਡਾ ਚਮਚ ਸੌਗੀ, 1 ਕੱਪ ਖੰਡ ਅਤੇ ਤਲਣ ਲਈ ਤੇਲ
ਵਿਧੀ
1 ਬਰੈੱਡ ਪੀਸ ਨੂੰ ਕਿਨਾਰਿਆਂ ਤੋਂ ਕੱਟ ਕੇ ਲੰਬਾਈ ‘ਚ ਇਸ ਦੇ 2 ਟੁਕੜੇ ਕਰੋ।
2 ਗਰਮ ਘਿਉ ‘ਚ ਬਰੈੱਡ ਦੇ ਟੁਕੜਿਆਂ ਨੂੰ ਸੁਨਹਿਰਾ ਹੋਣ ਤਕ ਤਲੋ।
3 ਇਕ ਕੱਪ ਖੰਡ ‘ਚ ਪਾਣੀ ਮਿਲਾ ਕੇ ਇਸ ਦੀ ਪਤਲੀ ਚਾਸ਼ਣੀ ਬਣਾਓ। ਤਲੇ ਹੋਏ ਬਰੈੱਡ ਪੀਸ ਨੂੰ ਇਸ ‘ਚ ਕੁਝ ਸਮੇਂ ਲਈ ਡਬੋ ਕੇ ਰੱਖੋ। ਇਸ ਤੋਂ ਬਾਅਦ ਇਸ ‘ਤੇ ਜੈਮ ਦੀ ਪਤਲੀ ਪਰਤ ਫ਼ੈਲਾਓ। ਫ਼ਿਰ ਕੱਟੇ ਹੋਏ ਸੁੱਕੇ ਮੇਵੇ ਇਸ ‘ਤੇ ਪਾਓ।
4 ਬਰੈੱਡ ਦੇ ਦੂਸਰੇ ਪੀਸ ਨੂੰ ਵੀ ਇਸ ‘ਤੇ ਰੱਖੋ। ਉਸ ‘ਤੇ ਵੀ ਜੈਮ ਅਤੇ ਮੇਵੇ ਲਗਾਓ। ਇਸ ਤਰ੍ਹਾਂ 4 ਜਾਂ 6 ਪੀਸ ਉਪਰ ਰੱਖ ਕੇ ਉਸ ਦੇ ਚਾਰੇ ਪਾਸੇ ਕਰੀਮ ਨਾਲ ਢੱਕ ਦਿਓ।
5 ਫ਼ਿਰ ਇਸ ਉਪਰ ਭੁੰਨੇ ਹੋਏ ਸੁੱਕੇ ਮੇਵੇ ਅਤੇ ਸੌਗੀ ਪਾ ਕੇ ਕੁਝ ਸਮੇਂ ਲਈ ਫ਼ਰਿੱਜ ‘ਚ ਰੱਖੋ। ਫ਼ਿਰ ਇਸ ਨੂੰ ਫ਼ਰਿੱਜ ਵਿੱਚੋਂ ਕੱਢ ਕੇ ਪੇਸ਼ ਕਰੋ।

LEAVE A REPLY