downloadਅਮਿਤ ਦੇਰ ਤੱਕ ਸੈਲ ਫ਼ੋਨ ਕੰਨ ਤੇ ਲਗਾਈਂ ਧੀਮੀ ਆਵਾਜ਼ ਵਿੱਚ ਗੱਲਾਂ ਕਰਦਾ ਰਿਹਾ। ਜਦੋਂ ਉਸਨੇ ਗੱਲ ਖਤਮ ਕੀਤੀ ਤਾਂ ਉਸਦੇ ਚਿਹਰੇ ਤੇ ਤਣਾਅ ਝਲਕ ਰਿਹਾ ਸੀ। ਰੂਮਮੇਟ ਰਮੇਸ਼ ਸਮਝ ਗਿਆ ਕਿ ਅਮਿਤ ਦੀ ਪ੍ਰੇਮਿਕਾ ਅਰਚਨਾ ਦਾ ਫ਼ੋਨ ਹੋਵੇਗਾ।
ਅਮਿਤ ਅੰਦਰ ਆ ਕੇ ਕੁਰਸੀ ਤੇ ਬੈਠ ਗਿਆ, ਤਾਂ ਰਮੇਸ਼ ਨੇ ਮਜ਼ਾਕ ਕੀਤਾ, ਯਾਰ ਅਮਿਤ, ਮਾਸ਼ੂਕਾ ਦਾ ਫ਼ੋਨ ਆਵੇ ਤਾਂ ਆਸ਼ਿਕ ਦਾ ਦਿਲ ਬਾਗ ਬਾਗ ਹੋ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਅਰਚਨਾ ਦਾ ਫ਼ੋਨ ਆਉਣ ਤੇ ਤੁਸੀਂ ਟੈਨਸ਼ਨ ਵਿੱਚ ਆ ਜਾਂਦੇ ਹੋਣ। ਅਜਿਹਾ ਕੀ ਕਹਿ ਦਿੰਦੀ ਹੈ ਅਰਚਨਾ ਕਿ ਟੈਨਸ਼ਨ ਤੁਹਾਡੇ ਚਿਹਰੇ ਤੇ ਸਾਫ਼ ਝਲਕਣ ਲੱਗਦੀ ਹੈ।
ਵੈਸੇ ਤਾਂ ਅਰਚਨਾ ਅਮਿਤ ਦੀਆਂ ਗੱਲਾਂ ਰਮੇਸ਼ ਨਾਲ ਸ਼ੇਅਰ ਨਹੀਂ ਕਰਦਾ ਸੀ, ਪਰ ਉਸ ਦਿਨ ਉਹ ਅਸਲ ਵਿੱਚ ਜ਼ਬਰਦਸਤ ਟੈਨਸ਼ਨ ਵਿੱਚ ਸੀ। ਆਦਮੀ ਟੈਨਸ਼ਨ ਵਿੱਚ ਹੋਵੇ ਤਾਂ ਕਿਸੇ ਨੂੰ ਦਿਲ ਦਾ ਹਾਲ ਕਹਿ ਕੇ ਮਨ ਦਾ ਬੋਝ ਹਲਕਾ ਕਰ ਲੈਣਾ ਚਾਹੁੰਦਾ ਹੈ। ਅਮਿਤ ਨੇ ਵੀ ਰਮੇਸ਼ ਨੂੰ ਅਸਲੀਅਤ ਦੱਸ ਦਿੱਤੀ, ਯਾਰ, ਅਰਚਨਾ ਵਿਆਹ ਦੀ ਜਿੱਦ ਕਰ ਰਹੀ ਹੈ।   ਇਹ ਤਾਂ ਚੰਗੀ ਗੱਲ ਹੈ। ਰਮੇਸ਼ ਨੇ ਤਾੜੀ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਅਮਿਤ ਨੇ ਤਿਰਛੀ ਨਜ਼ਰ ਨਾਲ ਦੇਖਿਆ, ਤੁਸੀਂ ਵੀ ਅਰਚਨਾ ਦੇ ਸੁਰ ਵਿੱਚ ਸੁਰ ਮਿਲਾਉਣ ਲੱਗੇ।
ਰਮੇਸ਼, ਮੰਨਿਆ ਕਿ ਤੂੰ ਕੁਝ ਗਲਤ ਨਹੀਂ ਕੀਤਾ ਪਰ ਮੈਂ ਵੀ ਵਿਆਹ ਤੋਂ ਕਿੱਥੇ ਇਨਕਾਰ ਕਰ ਰਿਹਾ ਹਾਂ। ਅਰਚਨਾ ਕਹਿ ਰਹੀ ਹੈ ਤਾਂ ਵਿਆਹ ਕਿਉਂ ਨਹੀਂ ਕਰ ਲੈਂਦੇ। ਮੇਰੀ ਪ੍ਰਾਈਵੇਟ ਨੌਕਰੀ ਹੈ, ਜੋ ਸੈਲਰੀ ਮਿਲਦੀ ਹੈ, ਉਸ ਨਾਲ ਲਖਨਊ ਸ਼ਹਿਰ ਵਿੱਚ ਰਹਿਣਾ ਬੜਾ ਮੁਸ਼ਕਿਲ ਹੈ। ਬਾਕੀ ਦਾ ਅੱਧਾ ਪੈਸਾ ਘਰ ਤੋਂ ਮੰਗਾਉਣਾ ਪੈਂਦਾ ਹੈ।
ਅਰਚਨਾ ਨੇ ਸੋਚ ਲਿਆ ਹੈ ਤਾਂ ਆਸਾਨੀ ਨਾਲ ਨਹੀਂ ਮੰਨੇਗੀ, ਚਿੰਤਾ ਦਾ ਪ੍ਰਦਰਸ਼ਨ ਕਰਦੇ ਹੋਏ ਰਮੇਸ਼ ਮੱਥਾ ਰਗੜਨ ਲੱਗਿਆ। ਉਸਨੂੰ ਮਨਾਉਣ ਦੀ ਠੋਸ ਸਕੀਮ ਸੋਚਣੀ ਹੋਵੇਗੀ।
ਦੋਵਾਂ ਦੀ ਸੋਚ ਵੱਖਰੀ ਸੀ ਪਰ ਫ਼ਿਰ ਵੀ ਸੋਚਣ ਬੈਠ ਗਏ। ਅਮਿਤ ਜੋ ਸੋਚ ਰਿਹਾ ਸੀ, ਰਮੇਸ਼ ਉਸ ਤੋਂ ਬਿਲਕੁਲ ਅਲੱਗ ਸੋਚ ਰਿਹਾ ਸੀ।
25 ਸਾਲਾ ਅਮਿਤਰਾਜ ਉਰਫ਼ ਸੂਰਜ ਦੇ ਪਿਤਾ ਦਾ ਨਾਂ ਸ਼ਿਆਮ ਕੁਮਾਰ ਸੀ। ਉਹ ਰੇਲ ਮੁਲਾਜ਼ਮ ਸੀ ਅਤੇ ਲਹਿਰਤਾਰਾ ਰੇਲਵੇ ਕਾਲੋਨੀ, ਵਾਰਾਨਸੀ ਵਿੱਚ ਰਹਿੰਦਾ ਸੀ। ਸ਼ਿਆਮ ਕੁਮਾਰ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਸੰਤਾਨਾਂ ਸਨ। ਅਮਿਤ ਤੋਂ ਵੱਡੀ ਲੜਕੀ ਅਤੇ ਸਭ ਤੋਂ ਛੋਟਾ ਮੁੰਡਾ। ਲੜਕੀ ਦਾ ਵਿਆਹ ਉਹ ਕਰ ਚੁੱਕੇ ਸਨ, ਜਦਕਿ ਛੋਟਾ ਲੜਕਾ ਬਨਾਰਸ ਵਿੱਚ ਹੀ ਪੜ੍ਹ ਰਿਹਾ ਸੀ।
ਮਾਇਆ ਦੇਵੀ ਅਤੇ ਜਤਿੰਦਰ ਪ੍ਰਸਾਦ ਦੀ ਲੜਕੀ ਸੀ ਅਰਚਨਾ। ਉਹ ਨੇੜੇ ਹੀ ਸਥਿਤ ਇਕ ਕਾਲਜ ਦੀ ਵਿਦਿਆਰਥਣ ਸੀ। ਕਰੀਬੀ ਰਿਸ਼ੇਤਦਾਰੀ ਹੋਣ ਦੇ ਨਾਤੇ ਸ਼ਿਆਮ ਕੁਮਾਰ ਅਤੇ ਜਤਿੰਦਰ ਪ੍ਰਸਾਦ ਦੇ ਪਰਿਵਾਰਾਂ ਦਾ ਇਕ-ਦੂਜੇ ਦੇ ਘਰ ਆਉਣਾ ਜਾਣਾ ਸੀ। ਇਸੇ ਆਵਾਜਾਈ ਵਿੱਚ ਇਕ ਦਿਨ ਅਰਚਨਾ ਅਤੇ ਅਮਿਤ ਦੇ ਦਿਲਾਂ ਵਿੱਚ ਪ੍ਰੇਮ ਦਾ ਸੰਗੀਤ ਭਰ ਗਿਆ।
ਅਮਿਤ ਅਤੇ ਅਰਚਨਾ ਦੀ ਆਪਸ ਵਿੱਚ ਦਾਲ ਗਲ ਗਈ ਅਤੇ ਪ੍ਰੇਮ ਵਿੱਚ ਡੁੱਬਣ ਦੇ ਨਾਲ ਅਮਿਤ ਆਪਣੇ ਭਵਿੱਖ ਦੇ ਪ੍ਰਤੀ ਵੀ ਗੰਭੀਰ ਹੋ ਗਿਆ। ਉਹ ਜਾਣਦਾ ਸੀ ਕਿ ਸਰਕਾਰੀ ਨੌਕਰੀ ਦੇ ਲਈ ਅੱਜਕਲ੍ਹ ਡਿਗਰੀ ਕਾਫ਼ੀ ਨਹੀਂ ਹੁੰਦੀ, ਉਸਦੇ ਨਾਲ ਕੋਈ ਡਿਪਲੋਮਾ ਵੀ ਹੋਣਾ ਚਾਹੀਦਾ ਹੈ। ਅਖੀਰ ਉਹ ਪਾਲੀਟੈਕਨਿਕ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।ਅਮਿਤ ਦਾ ਹਮ ਉਮਰ ਰਮੇਸ਼ ਜ਼ਿਲ੍ਹਾ ਸੁਲਤਾਨਪੁਰ ਦੇ ਕੋਤਵਾਲੀ ਥਾਣੇ ਅਧੀਨ ਗਜਾਘਰ ਦਾ ਪੁਰਬਾ ਪਿੰਡ ਨਿਵਾਸੀ ਰਾਮਕੁਮਾਰ ਤਿਵਾੜੀ ਦਾ ਪੁੱਤਰ ਸੀ। ਉਸਦਾ ਵੀ ਦਾਖਲਾ ਲਖਨਊ ਪੋਲੀਟੈਕਨਿਕ ਵਿੱਚ ਹੋਇਆ ਸੀ। ਦੋਵੇਂ ਇਕ ਹੀ ਟ੍ਰੇਡ ਤੋਂ ਪਾਲੀਟੈਕਨੀਕਲ ਕਰ ਰਹੇ ਸਨ। ਦੂਜੇ ਸ਼ਹਿਰ ਵਿੱਚ ਪੜ੍ਹਨ ਗਏ ਵਿਦਿਆਰਥੀ ਬੜੀ ਜਲਦੀ ਦੋਸਤ ਬਣ ਜਾਂਦੇ ਹਨ। ਅਮਿਤ ਅਤੇ ਰਮੇਸ਼ ਵਿੱਚ ਵੀ ਦੋਸਤੀ ਹੋਈ, ਤਾਂ ਪੈਸੇ ਦੀ ਬੱਚਤ ਅਤੇ ਇਕੱਲਾਪਣ ਵੰਡਣ ਦੇ ਲਈ ਉਹਨਾਂ ਨੇ ਇਕੱਠਿਆਂ ਰਹਿਣ ਦਾ ਫ਼ੈਸਲਾ ਕਰ ਲਿਆ। ਹੋਸਟਲ ਵਿੱਚ ਇਕ ਕਮਰਾ ਲੈ ਕੇ ਉਹ ਇਕੱਠੇ ਰਹਿਣ ਲੱਗੇ।
ਲਖਨਊ ਵਿੱਚ ਰਹਿੰਦੇ ਹੋਏ ਅਮਿਤ ਨੂੰ ਇਕ ਸਾਲ ਬੀਤ ਗਿਆ। ਹੁਣ ਉਹ ਦੂਜੇ ਸਮੈਸਟਰ ਦੀ ਵਿਦਿਆਰਥਣ ਸੀ।
ਦੂਜੇ ਪਾਸੇ ਅਰਚਨਾ ਦੇ ਕੋਲ ਇੰਨਾ ਲੰਮਾ ਇੰਤਜ਼ਾਰ ਕਰਨ ਦਾ ਨਾ ਤਾਂ ਧੀਰਜ ਸੀ, ਨਾ ਵਕਤ। ਦਰਅਸਲ ਉਸਦੀ ਅਤੇ ਅਮਿਤ ਦੀ ਪ੍ਰੇਮ ਕਹਾਣੀ ਤੋਂ ਉਸਦੇ ਪਰਿਵਾਰ ਵਾਲੇ ਵਾਕਫ਼ ਹੋ ਗਏ ਸਨ। ਕਰੀਬੀ ਰਿਸ਼ਤੇਦਾਰੀ ਦਾ ਮਾਮਲਾ ਸੀ ਅਤੇ ਅਮਿਤ ਦਾ ਉਸਦੇ ਘਰ ਵੀ ਆਉਣਾ ਜਾਣਾ ਸੀ। ਇਸ ਲਈ ਉਹ ਇਯ ਸਬੰਧ ਦੇ ਖਿਲਾਫ਼ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਰਚਨਾ ਦਾ ਵਿਆਹ ਅਮਿਤ ਨਾਲ ਕੀਤਾ ਗਿਆ ਤਾਂ ਲੋਕ ਉਹਨਾਂ ਨੂੰ ਗਲਤ ਕਹਿਣਗੇ।
ਮਾਇਆ ਦੇਵੀ ਅਤੇ ਜਤਿੰਦਰ ਪ੍ਰਸਾਦ ਦੀ ਸਮਾਜ ਵਿੱਚ ਇੱਜਤ ਬਚਾਉਣ ਦੀ ਇਸੇ ਕਥਿਤ ਸੋਚ ਦਾ ਨਤੀਜਾ ਸੀ ਕਿ ਉਹਨਾਂ ਨੇ ਅਰਚਨਾ ਨੂੰ ਅਮਿਤ ਨੂੰ ਭੁੱਲ ਜਾਣ ਲਈ ਕਹਿ ਦਿੱਤਾ ਅਤੇ ਆਪਣੇ ਪੱਧਰ ਤੇ ਉਸ ਦੇ ਲਈ ਵਰ ਦੀ ਭਾਲ ਆਰੰਭ ਕਰ ਦਿੱਤੀ।
ਇਸ ਕਰ ਕੇ ਅਰਚਨਾ ਉਸ ਤੇ ਜ਼ੋਰ ਪਾਉਣ ਲੱਗੀ ਪਰ ਉਹ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਆਖਿਰ ਮਈ ਵਿੱਚ ਇਲਾਹਾਬਾਦ ਵਿੱਚ ਅਰਚਨਾ ਨਾਲ ਇਕਾਂਤ ਵਿੱਚ ਵਿੱਚ ਮਿਲਣ ਅਤੇ ਉਸਨੂੰ ਸਮਝਾਉਣ ਦਾ ਪ੍ਰੋਗਰਾਮ ਬਣ ਗਿਆ।
ਮੀਟਿੰਗ ਦੀ ਵਿਵਸਥਾ ਕਰਨ ਲਈ ਰਮੇਸ਼ ਇਕ ਦਿਨ ਪਹਿਲਾਂ ਹੀ ਯਾਨਿ 21 ਮਈ ਨੂੰ ਇਲਾਹਾਬਾਦ ਪਹੁੰਚ ਗਿਆ। 22 ਮਈ ਦੀ ਸਵੇਰ ਹੀ ਟ੍ਰੇਨ ਵਿੱਚ ਸਵਾਰ ਹੋ ਕੇ ਇਲਾਹਾਬਾਦ ਪਹੁੰਚਿਆ ਅਤੇ ਫ਼ਿਰ ਲਾਪਤਾ ਹੋ ਗਿਆ। ਕੇਵਲ ਅਮਿਤ ਹੀ ਨਹੀ ਅਰਚਨਾ ਵੀ ਲਾਪਤਾ ਹੋ ਗਈ।
ਸਵੇਰੇ ਸਹੇਲੀ ਨੂੰ ਮਿਲਣ ਜਾਣ ਦੀ ਗੱਲ ਕਹਿ ਕੇ ਅਰਚਨਾ ਘਰ ਤੋਂ ਨਿਕਲੀ ਤਾਂ ਫ਼ਿਰ ਵਾਪਸ ਨਹੀਂ ਮੁੜੀ। ਸ਼ਾਮ ਹੋਣ ਨੂੰ ਆਈ ਤਾਂ ਅਰਚਨਾ ਦਾ ਪਤਾ ਨਾ ਲੱਗਿਆ, ਉਸਦਾ ਮੋਬਾਇਲ ਫ਼ੋਨ ਵੀ ਲਗਾਤਾਰ ਬੰਦ ਸੀ ਤਾਂ ਮਾਇਆ ਦੇਵੀ ਦੇ ਦਿਮਾਗ ਤੇ ਚਿੰਤਾ ਦੇ ਸੁਰ ਆ ਗਏ।
ਅਨੇਕਾਂ ਚੰਗੇ-ਮਾੜੇ ਪਹਿਲੂਆਂ ਤੇ ਸੋਚਣ ਤੋਂ ਬਾਅਦ ਸ਼ਿਆਮ ਕੁਮਾਰ ਨੇ ਸੋਚ ਲਿਆ ਕਿ ਸਵੇਰ ਹੁੰਦੇ ਹੀ ਉਹ ਖੁਦ ਸੰਭਾਵੀ ਸਥਾਨਾਂ ਤੇ ਅਰਚਨਾ ਅਤੇ ਅਮਿਤ ਦੀ ਭਾਲ ਕਰਨਗੇ। ਜਿਵੇਂ-ਕਿਵੇਂ ਰਾਤ ਗੁਜ਼ਰੀ।
23 ਮਈ ਦੀ ਸਵੇਰ ਸ਼ਿਆਮ ਕੁਮਾਰ ਨਹਾ-ਧੋ ਕੇ ਤਿਆਰ ਹੋ ਗਏ ਤਾਂ ਉਦੋਂ ਹੀ ਉਹਨਾਂ ਨੂੰ ਫ਼ੋਨ ਆਇਆ। ਸ਼ਿਆਮ ਕੁਮਾਰ ਨੇ ਦੇਖਿਆ, ਸਕਰੀਨ ਤੇ ਚਮਕ ਰਿਹਾ ਸੀ, ਸੂਰਜ ਕਾਲਿੰਗ।
ਸ਼ਿਆਮ ਕੁਮਾਰ ਅਮਿਤਰਾਜ ਨੂੰ ਸੂਰਜ ਕਹਿ ਕੇ ਪੁਕਾਰਦੇ ਸਨ ਅਤੇ ਇਸੇ ਨਾਂ ਨਾਲ ਨੰਬਰ ਸੇਵ ਕੀਤਾ ਸੀ। ਜਵਾਬ ਵਿੱਚ ਇਕ ਨਾਵਾਫ਼ਕ ਬੋਲਿਆ, ਤੁਹਾਡੇ ਸੂਰਜ ਤੇ ਅਸੀਂ ਰਾਹੂ ਬਣ ਕੇ ਗ੍ਰਹਿਣ ਲਗਾ ਦਿੱਤਾ ਹੈ। ਅਮਿਤ ਹੀ ਨਹੀਂ, ਉਸਦੀ ਪ੍ਰੇਮਿਕਾ ਅਰਚਨਾ ਨੂੰ ਵੀ ਅਸੀਂ ਅਗਵਾ ਕਰ ਲਿਆ ਹੈ। ਦੋਵੇਂ ਸਾਡੇ ਕਬਜੇ ਵਿੱਚ ਹਨ। ਉਹਨਾਂ ਦੀ ਸਲਾਮਤੀ ਚਹੁੰਦੇ ਹੋ ਤਾਂ 15 ਲੱਖ ਦਾ ਬੰਦੋਬਸਤ ਕਰੋ। ਰਕਮ ਕਦੋਂ ਅਤੇ ਕਿੱਥੇ ਪਹੁੰਚਾਉਣੀ ਹੈ ਇਹ ਅਸੀਂ ਬਾਅਦ ਵਿੱਚ ਦੱਸਾਂਗੇ। ਸ਼ਿਆਮ ਕੁਮਾਰ ਡਰ ਗਿਆ। ਜਦੋਂ ਕਾਲ ਬੈਕ ਕੀਤੀ ਤਾਂ ਫ਼ੋਨ ਬੰਦ ਸੀ।
ਸ਼ਿਆਮ ਕੁਮਾਰ ਨੇ ਸਾਰਿਆਂ ਨੂੰ ਸੂਚਨਾ ਦਿੱਤੀ ਤਾਂ ਪਰਿਵਾਰ ਵਿੱਚ ਕਲੇਸ਼ ਹੋ ਗਿਆ। ਸ਼ਿਆਮ ਕੁਮਾਰ ਦਾ ਦਿਲ ਵੀ ਤੜਪ ਰਿਹਾ ਸੀ ਪਰ ਉਹ ਮਰਦ ਸੀ, ਇਯ ਕਰ ਕੇ ਮੁਸ਼ਕਿਲ ਵਿੱਚ ਖੁਦ ਨੂੰ ਸੰਭਾਲਿਆ।ਸਮੱਸਿਆ ਇਹ ਸੀ ਕਿ ਪੰਦਰਾਂ ਲੱਖਦਾ ਇੰਤਜ਼ਾਮ ਕਿੱਥੋਂ ਕਰੀਏ।
ਸ਼ਿਆਮ ਕੁਮਾਰ ਦੇ ਮਨ ਵਿੱਚ ਇਹ ਵੀ ਸੀ ਕਿ ਸੰਭਵ ਹੈ ਇਹ ਫ਼ੋਨ ਅਮਿਤ ਅਤੇ ਅਰਚਨਾ ਦੀ ਸੋਚੀ-ਸਮਝੀ ਚਾਲ ਹੋਵੇ। ਆਖਿਰ ਸ਼ਿਆਮ ਕੁਮਾਰ ਨੇ ਮਾਇਆ ਦੇਵੀ ਨੂੰ ਫ਼ੋਨ ਕਰ ਕੇ ਅਮਿਤ ਅਤੇ ਅਰਚਨਾ ਦੇ ਕਥਿਤ ਅਗਵਾ ਅਤੇ ਫ਼ਿਰੌਤੀ ਦੀ ਮੰਗ ਦੀ ਸੂਚਨਾ ਦਿੱਤੀ। ਇਸਦੇ ਨਾਲ ਹੀ ਆਪਣੇ ਮਨ ਵਿੱਚ ਆ ਰਹੇ ਵਿੱਚਾਰ ਤੋਂ ਉਹਨਾਂ ਨੂੰ ਜਾਣੂ ਕਰਵਾਇਆ।ਮਾਇਆ ਦੇਵੀ ਸੋਚ ਰਹੀ ਸੀ ਕਿ ਅਮਿਤ ਅਤੇ ਅਰਚਨਾ ਨਾਲ ਲਾਜ਼ਮੀ ਕੁਝ ਮਾੜਾ ਹੋਇਆ ਹੈ। ਆਖਿਰ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦਾ ਸ਼ੰਕਾ ਸੀ ਕਿ ਪ੍ਰੇਮੀ ਜੋੜੇ ਜੋਸ਼ ਵਿੱਚ ਗਲਤ ਕਦਮ ਚੁੱਕ ਲੈਂਦੇ ਹਨ, ਇਸ ਕਰ ਕੇ ਪਰਚਾ ਫ਼ਿਲਹਾਲ ਦਰਜ ਨਾ ਕੀਤਾ ਜਾਵੇ। ਸ਼ਿਆਮ ਕੁਮਾਰ ਨੂੰ ਆਪਣੇ ਮੁੰਡੇ ਦੀ ਚਿੰਤਾ ਸੀ, ਉਹ ਡਰ ਗਿਆ। ਉਸ ਦਿਨ ਉਹ ਘਰ ਤੋਂ ਬਾਹਰ ਨਾ ਨਿਕਲਿਆ। ਅਗਲੇ ਦਿਨ ਘਰੇ ਇਕ ਲਿਫ਼ਾਫ਼ਾ ਮਿਲਿਆ। ਉਸ ਵਿੱਚ ਇਕ ਮੈਮਰੀ ਕਾਰਡ ਸੀ। ਉਦੋਂ ਹੀ ਫ਼ੋਨ ਆਇਆ। ਅਗਵਾਕਾਰ ਨੇ ਗੁੱਸੇ ਵਿੱਚ ਕਿਹਾ ਇਹ ਧਮਕੀ ਨਹੀਂ, ਇਸ ਕਾਰਡ ਵਿੱਚ ਦੇਖੋ, ਸਭ ਪਤਾ ਲੱਗ ਜਾਵੇਗਾ।
ਜਦੋਂ ਦੇਖਿਆ ਤਾਂ ਹੈਰਾਨੀਜਨਕ ਸੀਨ ਸਾਹਮਣੇ ਆਇਆ। ਉਹ ਤਸਵੀਰਾਂ ਅਮਿਤਰਾਜ ਉਰਫ਼ ਸੂਰਜ ਦੀਆਂ ਸਨ। ਮੋਬਾਇਲ ਕੈਮਰੇ ਦਾ ਲੈਂਸ ਵਿਸ਼ੇਸ਼ ਤੌਰ ਤੇ ਸਰੀਰ ਦੇ ਉਹਨਾਂ ਅੰਗਾਂ ਤੇ ਸੀ, ਜਿਹਨਾਂ ਤੇ ਸੱਟਾਂ ਸਨ। ਜਾਹਿਰ ਸੀ ਕਿ ਅਮਿਤ ਨੂੰ ਸਖਤ ਸਰੀਰਕ ਤਸੀਹੇ ਦਿੱਤੇ ਗਏ ਸਨ ਅਤੇ ਦਿੱਤੇ ਜਾ ਰਹੇ ਸਨ।
ਅਗਲੇ ਦਿਨ ਫ਼ਿਰ ਲਿਫ਼ਾਫ਼ਾ ਮਿਲਿਆ। ਉਸ ਲਿਫ਼ਾਫ਼ੇ ਵਿੱਚ ਇਕ ਹੋਰ ਮੈਮਰੀ ਕਾਰਡ ਸੀ। ਇਸ ਵਿੱਚ ਲਿਖਿਆ ਸੀ, ਪਾਪਾ ਇਹਨਾਂ ਨੇ ਮੇਰਾ ਖੂਨ ਕੱਢਿਆ ਅਤੇ ਫ਼ਿਰ ਪੱਤਰ ਲਿਖਿਆ। ਤੁਸੀਂ ਇਹਨਾਂ ਦੀ ਮੰਗ ਪੂਰੀ ਕਰ ਦਿਓ, ਵਰਨਾ ਇਹ ਮੈਨੂੰ ਬਹੁਤ ਤਸੀਹੇ ਦੇ ਕੇ ਮਾਰ ਦੇਣਗੇ।
ਸ਼ਿਆਮ ਕੁਮਾਰ 15 ਨਹੀਂ ਦੇ ਸਕਦਾ ਸੀ, ਪਰ ਅਮਿਤ ਦੀ ਜਾਨ ਖਤਰੇ ਵਿੱਚ ਸੀ। ਉਹਨਾਂ ਨੂੰ ਵਿਸ਼ਵਾਸ ਸੀ ਕਿ ਅਮਿਤ ਅਤੇ ਅਰਚਨਾ ਦਾ ਅਗਵਾ ਇਲਾਹਾਬਾਦ ਵਿੱਚ ਹੋਇਆ ਹੈ ਅਤੇ ਉਥੇ ਹੀ ਬੰਦੀ ਬਣਾ ਕੇ ਰੱਖਿਆ ਹੋਵੇਗਾ। ਅਖੀਰ 26 ਮਈ ਨੂੰ ਉਹ ਇਲਾਹਾਬਾਦ ਜਾ ਕੇ ਥਾਣੇ ਪਹੁੰਚੇ ਅਤੇ ਸਾਰੇ ਸਬੂਤ ਦਿਖਾਏ।ਹੁਣ ਸ਼ੱਕ ਦੀ ਗੁੰਜਾਇਸ਼ ਨਹੀਂ ਸੀ। ਪੁਲਿਸ ਨੇ ਕਾਰਵਾਈ ਆਰੰਭ ਕੀਤੀ। ਜਾਂਚ ਦਲ ਨੇ ਅਮਿਤ ਅਤੇ ਅਰਚਨਾ ਦੇ ਮੋਬਾਇਲ ਫ਼ੋਨ ਦੀ ਕਾਲ ਡਿਟੇਲ ਕਢਵਾਈ ਤਾਂ ਪਤਾ ਲੱਗਿਆ ਕਿ ਘਟਨਾ ਦੇ ਅਨੁਮਾਨਿਤ ਵਕਤ ਤੋਂ ਅਰਚਨਾ ਦਾ ਸੈਲਫ਼ੋਨ ਬੰਦ ਸੀ, ਜਦਕਿ ਘਟਨਾ ਤੋਂ ਬਾਅਦ ਅਮਿਤ ਦੇ ਨੰਬਰ ਤੋਂ ਇਕ ਮੋਬਾਇਲ ਨੰਬਰ ਤੇ ਗੱਲ ਕੀਤੀ ਗਈ ਸੀ ਅਤੇ ਅਮਿਤ ਦੇ ਸੈਲ ਫ਼ੋਨ ‘ਤੇ ਉਸਦੇ ਪਿਤਾ ਨਾਲ ਗੱਲ ਕੀਤੀ ਜਾਂਦੀ ਰਹੀ ਸੀ। ਬਾਕੀ ਵਕਤ ਫ਼ੋਨ ਬੰਦ ਰਹਿੰਦਾ ਸੀ।
ਹੁਣ ਸਿਮ ਕਾਰਡ ਵੇਚਣ ਵਾਲੇ ਤੇ ਸ਼ਿਕੰਜਾ ਕਸਿਆ ਤਾਂ ਉਹ ਦਵਾਈ ਖਾਨੇ ਦੇ ਕਰਮਚਾਰੀ ਦਾ ਨਿਕਲਿਆ। ਉਸਨੇ ਦੱਸਿਆ ਕਿ ਇਹ ਸਿਮ ਕਾਰਡ ਇਕ ਰਾਹ ਜਾਂਦੇ ਵਿਅਕਤੀ ਨੇ ਖਰੀਦਿਆ ਸੀ। ਦਸਤਾਵੇਯ ਦੇਖੇ ਤਾਂ ਉਹ ਫ਼ਾਫ਼ਾਮਊ ਛਾਨ ਮਾਰਾ ਦੇ ਵਿਅਕਤੀ ਦੇ ਨਿਕਲੇ। ਜਾਂਚ ਦਲ ਨੇ ਉਸ ਨੰਬਰ ਦੀ ਲੁਕੇਸ਼ਨ ਟ੍ਰੇਸ ਕੀਤੀ ਤਾਂ ਉਹ ਸ਼ਿਵਕੁਟੀ ਦੀ ਮਿਲੀ। ਪੁਲਿਸ ਨੇ ਉਥੇ ਛਾਪਾ ਮਾਰਿਆ ਅਤੇ ਚਾਰ ਅਗਵਾਕਾਰਾਂ ਸਮੇਤ ਅਰਚਨਾ ਅਤੇ ਅਮਿਤ ਨੂੰ ਪਕੜ ਲਿਆ। ਕੁਝ ਅਗਵਾਕਾਰ ਭੱਜਣ ਵਿੱਚ ਸਫ਼ਲ ਹੋ ਗਏ। ਇਸ ਕਮਰੇ ਨੂੰ ਪ੍ਰੀਤਮ ਤ੍ਰਿਪਾਠੀ ਨੇ ਕਿਰਾਏ ਤੇ ਲਿਆ ਸੀ। ਅਤੇ ਉਥੇ ਇਕੱਲਾ ਰਹਿ ਕੇ ਪਾਲੀਟੈਕਨੀਕਲ ਦਾ ਡਿਪਲੋਮਾ ਕਰ ਰਿਹਾ ਸੀ।
ਪਕੜੇ ਗਏ ਦੋਸ਼ੀਆ ਦੇ ਨਾਂ ਰਮੇਸ਼ ਤਿਵਾੜੀ ਉਰਫ਼ ਗੁੱਡੂ, ਅੰਕਿਤ ਸ਼ੁਕਲਾ, ਪ੍ਰੀਤਮ ਤ੍ਰਿਪਾਠੀ ਅਤੇ ਮਯੰਕ ਚੌਧਰੀ ਸਨ। ਇਹਨਾਂ ਸਾਰਿਆਂ ਨੂੰ ਥਾਣੇ ਲਿਆਂਦਾ।
ਰਮੇਸ਼ ਦੇ ਖੁਰਾਫ਼ਾਤੀ ਦਿਮਾਗ ਵਿੱਚ ਅਰਚਨਾ ਅਤੇ ਅਮਿਤ ਦਾ ਅਗਵਾ ਕਰ ਕੇ ਫ਼ਿਰੌਤੀ ਵਸੂਲਣ ਦੀ ਯੋਜਨਾ ਉਦੋਂ ਆ ਗਈ ਜਦੋਂ ਅਮਿਤ ਨੇ ਆਪਣੀ ਸਮੱਸਿਆ ਦੱਸੀ। ਇਸ ਕਰ ਕੇ ਰਮੇਸ਼ ਨੇ ਉਸਨੂੰ ਅਰਚਨਾ ਨਾਲ ਬੰਦ ਕਮਰੇ ਵਿੱਚ ਗੱਲ ਕਰ ਕੇ ਉਸਨੂੰ ਹਾਲਾਤ ਸਮਝਾਉਣ ਦੀ ਸਲਾਹ ਦਿੱਤੀ।ਅਮਿਤ ਨੂੰ ਰਮੇਸ਼ ਦਾ ਆਈਡੀਆ ਜਚ ਗਿਆ। ਇਸ ਤੋਂ ਬਾਅਦ 21 ਮਈ ਨੂੰ ਰਮੇਸ਼ ਇਲਾਹਾਬਾਦ ਗਿਆ ਅਤੇ ਪ੍ਰੀਤਮ ਨਾਲ ਮਿਲ ਕੇ ਅਗਵਾ ਅਤੇ ਫ਼ਿਰੌਤੀ ਦੀ ਯੋਜਨਾ ਬਣਾਈ। ਪ੍ਰੀਤਮ ਰਮੇਸ਼ ਦੇ ਹੀ ਪਿੰਡ ਦਾ ਰਹਿਣ ਵਾਲਾ ਅਤੇ ਉਸਦਾ ਬਚਪਨ ਦਾ ਦੋਸਤ ਸੀ। ਸਾਲਾਂ ਤੋਂ ਦੋਵੇਂ ਇਕ ਹੀ ਝਟਕੇ ਵਿੱਚ ਲਖਪਤੀ ਬਣਨ ਦਾ ਸੁਪਨਾ ਦੇਖਦੇ ਰਹੇ ਸਨ।ਪ੍ਰੀਤਮ ਅਮਿਤ ਅਤੇ ਅਰਚਨਾ ਨੂੰ ਆਪਣੇ ਕਮਰੇ ਵਿੱਚ ਬੰਦੀ ਬਣਾ ਕੇ ਰੱਖਣ ਲਈ ਰਾਜ਼ੀ ਹੋ ਗਿਆ ਪਰ ਇੲ ਕੰਮ ਉਸਨੂੰ ਦੋ ਲੋਕਾਂ ਦਾ ਨਹੀਂ ਲੱਗਿਆ। ਇਸ ਕਰ ਕੇ ਆਪਸ ਵਿੱਚਵਿੱਚਖਾਰ ਕਰਨ ਤੋਂ ਬਾਅਦ ਯੋਜਨਾ ਵਿੱਚ ਕੁਝ ਹੋਰ ਸਾਥੀਆਂ ਨੂੰ ਸ਼ਰੀਕ ਕਰਨ ਦਾ ਪਲਾਨ ਬਣਾਇਆ। ਇਸ ਲਈ ਪ੍ਰੀਤਮ ਨੇ ਆਪਣੇ ਤਿੰਨ ਦੋਸਤਾਂ ਮਯੰਕ ਚੌਧਰੀ, ਅੰਕਿਤ ਸ਼ੁਕਲਾ ਅਤੇ ਅਨੂ ਸ਼ੁਕਲਾ ਨੂੰ ਫ਼ੋਨ ਕਰ ਕੇ ਬੁਲਾ ਲਿਆ। ਪੈਸੇ ਦੇ ਲਾਲਚ ਵਿੱਚ ਅਨੂ, ਅੰਕਿਤ ਅਤੇ ਮਯੰਕ ਯੋਜਨਾ ਵਿੱਚ ਸ਼ਾਮਲ ਹੋ ਗਏ। 22 ਮਈ ਨੂੰ ਅਰਚਨਾ ਨੂੰ ਮਿਲਣ ਲਈ ਅਮਿਤ ਇਲਾਹਾਬਾਦ ਆਇਆ, ਤਾਂ ਪ੍ਰੋਗਰਾਮ ਦੇ ਮੁਤਾਬਕ ਅਰਚਨਾ ਰੇਲਵੇ ਸਟੇਸ਼ਨ ਤੇ ਉਸਨੂੰ ਮਿਲ ਗਈ। ਰਮੇਸ਼ ਅਤੇ ਪ੍ਰੀਤਮ ਵੀ ਰੇਲਵੇ ਸਟੇਸ਼ਨ ਆਏ ਸਨ। ਉਹ ਦੋਵੇਂ ਅਮਿਤ ਅਤੇ ਅਰਚਨਾ ਨੂੰ ਪ੍ਰੀਤਮ ਦੇ ਕਮਰੇ ਵਿੱਚ ਲੈ ਗਏ। ਪਹਿਲਾਂ ਉਹਨਾਂ ਨੂੰ ਨਸ਼ੀਲੀ ਦਵਾਈ ਮਿਲੀ ਕੋਲਡ ਡ੍ਰਿੰਕ ਪਿਆਈ, ਫ਼ਿਰ ਬੰਦੀ ਬਣਾ ਲਿਆ।ਅਮਿਤ ਨੇ ਦੱਸਿਆ ਕਿ ਉਹ ਲੋਕ ਉਸ ਅਤੇ ਅਰਚਨਾ ਨੂੰ ਨੀਂਦ ਦਾ ਇੰਜੈਕਸ਼ਨ ਲਗਾ ਕੇ ਜ਼ਿਆਦਾਤਰ ਬੇਹੋਸ਼ ਰੱਖਦੇ ਸਨ। ਹੋਸ਼ ਆਇਆ ਤਾਂ ਭੰਗ ਵਾਲੀ ਮੁਨੱਕਾ ਦੀ ਗੋਲੀ ਖੁਆ ਕੇ ਨਸ਼ੇ ਵਿੱਚ ਟੱਲੀ ਕਰ ਦਿੰਦੇ ਸਨ। ਅਗਵਾਕਾਰਾਂ ਨੂੰ ਵਿਸ਼ਵਾਸ ਸੀ ਕਿ ਸ਼ਿਆਮ ਕੁਮਾਰ ਦੇ ਕੋਲ ਬਹੁਤ ਪੈਸੇ ਸਨ। ਇਸ ਕਰ ਕੇ ਉਹ ਪੰਦਰਾਂ ਲੱਖ ਦਾ ਇੰਤਜ਼ਾਰਮ ਕਰ ਲਵੇਗਾ। ਸ਼ਿਆਮ ਕੁਮਾਰ ਫ਼ਿਰੌਤੀ ਦੀ ਬਜਾਏ ਪੁਲਿਸ ਕੋਲ ਚਲੇ ਗਏ, ਤਾਂ ਉਹ ਅਮਿਤ ਨੂੰ ਤੰਗ ਕਰਨ ਲੱਗੇ। ਅਮਿਤ ਨੁੰ ਤਸੀਹੇ ਦੇਣ ਦਾ ਉਹਨਾਂ ਦਾ ਉਦੇਸ਼ ਸ਼ਿਆਮ ਕੁਮਾਰ ਤੇ ਦਬਾਅ ਬਣਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਪਕੜੇ ਗਏ।

LEAVE A REPLY