ਦਾਣਾ ਮੰਡੀ ‘ਚ 4 ਦਿਨਾਂ ਤੋਂ ਝੋਨੇ ਦੀ ਖਰੀਦ ਬੰਦ

2015_11image_17_38_531280000pp1-llਜੈਤੋ—ਸਰਕਾਰ ਵਲੋਂ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ ਮੰਡੀਆਂ ‘ਚ ਰੁਲਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦੇ ਝੋਨੇ ਦਾ ਤੁਰੰਤ ਭਾਅ ਲਗਾ ਕੇ ਲਿਫਟਿੰਗ ਕਰਵਾ ਦਿੱਤੀ ਜਾਵੇਗੀ। ਪਰ ਪੰਜਾਬ ਸਰਕਾਰ ਦੇ ਸਾਰੇ ਬਿਆਨਾਂ ਦੀ ਉਸ ਸਮੇਂ ਫੂਕ ਨਿਕਲਦੀ ਦਿਖਾਈ ਦਿੱਤੀ, ਜਦੋਂ ਮੁੱਖ ਦਾਣਾ ਮੰਡੀ ਜੈਤੋ ਵਿਖੇ ਦੁਖੀ ਹੋਏ ਕਿਸਾਨਾਂ ਨੇ ਝੋਨੇ ਦੀਆਂ ਬੋਰੀਆਂ ਦੇ ਲੱਗੇ ਹੋਏ ਵੱਡੇ-ਵੱਡੇ ਅੰਬਰਾਂ ਕੋਲ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਗੁਰਤੇਜ ਸਿੰਘ ਜੈਤੋ, ਜਗਤਾਰ ਸਿੰਘ ਜੈਤੋ, ਰਾਜਵ ਸਿੰਘ, ਮੱਖਣ ਸਿੰਘ ਨੇ ਦੱਸਿਆ ਕਿ ਉਹ ਇਕ ਹਫਤੇ ਤੋਂ ਦਾਣਾ ਮੰਡੀ ‘ਚ ਰੁਲ ਰਹੇ ਹਨ।
ਉਨ੍ਹਾਂ ਦੇ ਝੋਨੇ ਦੀ ਸਰਕਾਰੀ ਆਦਾਰਿਆਂ ਵਲੋਂ ਖਰੀਦ ਨਹੀਂ ਕੀਤੀ ਜਾ ਰਹੀ। ਮਾਰਕਫੈੱਡ ਵਲੋਂ 31 ਅਕਤੂਬਰ ਨੂੰ ਕੁੱਝ ਕੁ ਢੇਰੀਆਂ ਦੇ ਭਾਅ ਲਾ ਦਿੱਤੇ ਗਏ ਹਨ ਪਰ ਬਾਰਦਾਨਾ ਨਾ ਆਉਣ ਕਾਰਣ ਝੋਨਾ ਨਹੀਂ ਤੋਲਿਆ ਗਿਆ, ਜਿਸ ਕਾਰਣ ਕਿਸਾਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਮੰਡੀ ‘ਚ ਪਈਆਂ ਝੋਨੇ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਕੀਤੀ ਗਈ, ਝੋਨੇ ਦੀ ਬੋਲੀ ਨਾ ਕੀਤੀ ਗਈ ਤਾਂ ਜਥੇਬੰਦੀ ਵਲੋਂ ਮੁੱਖ ਸੜਕ ‘ਤੇ ਜਾਮ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

LEAVE A REPLY