ਜਨੂੰਨੀ ਆਸ਼ਕ ਦੇ ਹੱਥੋਂ ਮਾਰੀ ਗਈ ਪਿੰਕੀ

download
ਜਦੋਂ ਕਿਸੇ ਦੀ ਮੁਹੱਬਤ ਵਿੱਚ ਦਿਲ ਗ੍ਰਿਫ਼ਤਾਰ ਹੋ ਜਾਵੇ ਅਤੇ ਮਹਿਬੂਬ ਨੁੰ ਖਬਰ ਨਾ ਹੋਵੇ ਕਿ ਕੋਈ ਉਸਨੂੰ ਯਾਦ ਕਰਦਾ ਹੈ, ਉਸਦੇ ਲਈ ਹੌਕੇ ਲੈਂਦਾ ਹੈ ਤਾਂ ਇਹ ਸਮਾਂ ਅਜੀਬ ਹੁੰਦਾ ਹੈ। ਸੀਨਾ ਖਾਲੀ ਖਾਲੀ ਲੱਗਦਾ ਹੈ, ਨੀਂਦ ਅੱਖਾਂ ਤੋਂ ਜਾ ਚੁੱਕੀ ਹੁੰਦੀ ਹੈ।ਸੁਭਾਸ਼ ਦਾ ਵੀ ਇਹੀ ਹਾਲ ਸੀ। ਉਸਨੂੰ ਪਿੰਕੀ ਉਰਫ਼ ਸਾਕਸ਼ੀ ਨਾਲ ਪਿਆਰ ਹੋ ਗਿਆ ਸੀ। ਦਿਲ ਹਰ ਵਕਤ ਪਿੰਕੀ ਦੇ ਹੀ ਖਿਆਲਾਂ ਵਿੱਚ ਰਹਿੰਦਾ ਸੀ। ਸੁਭਾਸ਼ ਦੀ ਪਿੰਕੀ ਦੇ ਘਰ ਆਵਾਜਾਈ ਵੱਧ ਗਈ। ਉਸਦੀਆਂ ਨਜ਼ਰਾਂ ਪਿੰਕੀ ਦਾਹੀ ਪਿੱਛਾ ਕਰਦੀਆਂ ਸਨ। ਆਖਿਰ ਉਸ ਨੇ ਦਿਲ ਦੀ ਗੱਲ ਕਹਿ ਹੀ ਦਿੱਤੀ। ਸੁਭਾਸ਼ ਦੀ ਭੈਣ ਦਾ ਵਿਆਹ ਪਿੰਕੀ ਦੇ ਚਚੇਰੇ ਭਰਾ ਨਾਲ ਹੋਇਆ ਸੀ। ਪਿੰਕੀ ਤੋਂ ਇਲਾਵਾ ਪਰਿਵਾਰ ਵਿੱਚ ਕੋਈ ਦੂਜੀ ਲੜਕੀ ਨਹੀਂ ਸੀ, ਸੋ ਪਲ ਭਰ ਵਿੱਚ ਹੀ ਉਹ ਸਮਝ ਗੲ. ਕਿ ਸੁਭਾਸ਼ ਦਾ ਇਸ਼ਾਰਾ ਉਸ ਵੱਲ ਹੈ।
17 ਸਾਲ ਦੀ ਉਮਰ ਘੱਟ ਨਹੀਂ ਹੁੰਦੀ। ਪਿੰਡਾਂ ਵਿੱਚ ਇਯ ਉਮਰ ਦੀਆਂ ਲੜਕੀਆਂ ਮਾਂ ਬਣ ਜਾਂਦੀਆਂ ਹਨ। ਸੁਭਾਸ਼ ਨੇ ਉਸਦੇ ਮੋਢੇ ਤੇ ਹੱਥ ਰੱਖ ਦਿੱਤਾ।
ਸਾਕਸ਼ੀ ਉਰਫ਼ ਪਿੰਕੀ ਬੁੱਧਵਿਹਾਰ ਨਵੀਂ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਸਦੀ ਮਾਂ ਦਾ ਨਾਂ ਕੌਸ਼ਲਿਆ ਅਤੇ ਪਿਤਾ ਦਾ ਨਾਂ ਪ੍ਰੀਤਮ ਸੀ। ਮਾਤਾ ਪਿਤਾ ਦੋਵੇਂ ਕੰਮਕਾਜੀ ਸਨ। ਕੌਸ਼ੱਲਿਆ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਕੰਮ ਕਰਦੀ ਸੀ, ਜਦਕਿ ਪਿਤਾ ਪਲੰਬਰ ਦਾ ਕੰਮ ਕਰਦਾ ਸੀ।
ਮਾਂ-ਬਾਪ ਦੀ ਇਕਲੌਤੀ ਸੰਤਾਨ ਪਿੰਕੀ ਨੇ ਹਾਲ ਹੀ ਵਿੱਚ ਬਾਰਵੀਂ ਕੀਤੀ ਸੀ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਲੈਂਗੂਏਜ਼ ਕੋਰਸ ਕਰਨਾ ਚਾਹੁੰਦੀ ਸੀ। ਸੰਨ 2002 ਵਿੱਚ ਪਿੰਕੀ ਦੇ ਚਚੇਰੇ ਭਰਾ ਦਾ ਵਿਆਹ ਸੁਭਾਸ਼ ਦੀ ਭੈਣ ਨਾਲ ਹੋਇਆ ਸੀ। 28 ਸਾਲਾ ਸੁਭਾਸ਼ ਉਰਫ਼ ਰੋਹਿਤ ਦੇ ਪਿਤਾ ਹਰੀਨਿਵਾਸ ਦੀ ਮੌਤ ਹੋ ਚੁੱਕੀ ਸੀ, ਜਦਕਿ ਉਸਦੀ ਮਾਂ ਸ਼ਾਹਦਰਾ ਨਗਰ ਨਿਗਮ ਵਿੱਚ ਸਫ਼ਾਈ ਕਰਮਚਾਰੀ ਸੀ। ਕੇਵਲ 8 ਕਲਾਸਾਂ ਪੜ੍ਹਿਆ ਸੁਭਾਸ਼ ਵੀ ਲੋਨੀ ਨਗਰ ਪਾਲਿਕਾ ਵਿੱਚ ਸਫ਼ਾਈ ਕਰਮਚਾਰੀ ਸੀ। ਉਹ ਆਪਣੀ ਮਾਂ ਅਤੇ ਛੋਟੇ ਭਰਾ ਸਚਿਨ ਦੇ ਨਾਲ ਗਾਜੀਆਬਾਦ ਵਿੱਚ ਰਹਿੰਦਾ ਸੀ।
ਪਿੰਕੀ ਜਦੋਂ 17 ਸਾਲ ਦੀ ਹੋਈ ਤਾਂ ਸੁਭਾਸ਼ ਦੀ ਖਾਮੋਸ਼ ਚਾਹਤ ਜ਼ਾਹਿਰ ਹੋ ਗਈ। ਉਸਦਾ ਵਿਚਾਰ ਸੀ ਕਿ 17 ਸਾਲ ਦੀਆਂ ਲੜਕੀਆਂ ਨੂੰ ਸਮਝ ਆ ਜਾਂਦੀ ਹੈ। ਪਿੰਕੀ ਦੇ ਮਾਂ ਬਾਪ ਸਵੇਰੇ ਕੰਮ ਤੇ ਚਲੇ ਜਾਂਦੇ ਸਨ। ਸਕੂਲ ਵਿੱਚ ਆਉਣ ਤੋਂ ਬਾਅਦ ਪਿੰਕੀ ਘਰ ਵਿੱਚ ਆਮ ਤੌਰ ਤੇ ਇਕੱਲੀ ਹੁੰਦੀ ਸੀ। ਸੁਭਾਸ਼ ਨੂੰ ਉਸ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਬਾਹਰ ਜਾਣ ਅਤੇ ਵਾਪਸ ਘਰ ਆਉਣ ਦੇ ਵਕਤ ਦਾ ਪਤਾਸੀ। ਉਹ ਅਕਸਰ ਅਜਿਹੇ ਵਕਤ ਹੀ ਆਉਂਦਾ ਜਦੋਂ ਪਿੰਕੀ ਇਕੱਲੀ ਹੁੰਦੀ ਸੀ।
ਉਸ ਦਿਨ ਵੀ ਉਹ ਗਿਆ ਅਤੇ ਪਿੰਕੀ ਇਕੱਲੀ ਸੀ। ਸੁਭਾਸ਼ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ। ਇਸ ਤੋਂ ਬਾਅਦ ਉਹ ਦੋ ਦਿਨ ਘਰ ਨਾ ਆਇਆ ਅਤੇ ਪਿੰਕੀ ਨੇ ਗਹਿਰਾਈ ਨਾਲ ਸੋਚਿਆ। ਜਿਸ ਦਿਨ ਉਹ ਆਇਆ ਪਿੰਕੀ ਨੇ ਮੁਸਕਰਾ ਕੇ ਉਸਦਾ ਸਵਾਗਤ ਕੀਤਾ ਤਾਂ ਉਹ ਸਮਝ ਗਿਆ ਕਿ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ। ਉਸ ਦਿਨ ਤੋਂ ਦੋਵਾਂ ਦਾ ਰੋਮਾਂਸ ਚੱਲ ਪਿਆ।ਸੁਭਾਸ਼ ਨੇ ਉਸ ਨੂੰ ਇਕ ਮਹਿੰਗਾ ਮੋਬਾਇਲ ਗਿਫ਼ਟ ਕੀਤਾ। ਪਿੰਕੀ ਦੇ ਮਾਂ ਬਾਪ ਹੈਰਾਨ ਹੋਏ। ਮਾਂ ਨੇ ਪੁੱਛਿਆ ਪਿੰਕੀ ਤੈਨੂੰ ਪੈਸੇ ਕਿਸਨੇ ਦਿੱਤੇ, ਇਹ ਮੋਬਾਇਲ ਤੇਰੇ ਕੋਲ ਕਿਵੇਂ ਆਇਆ?
ਉਹਨਾਂ ਨੂੰ ਪਤਾ ਲੱਗਿਆ ਕਿ ਸੁਭਾਸ਼ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਘਰ ਆਉਂਦਾ ਹੈ। ਲੜਕੀ ਜਵਾਨ ਹੋ ਗਈ ਹੋਵੇ ਅਤੇ ਕੋਈ ਫ਼ੋਨ ਗਿਫ਼ਟ ਕਰੇ ਤਾਂ ਹੈਰਾਨੀ ਹੋਵੇਗੀ ਹੀ। ਪਿੰਕੀ ਨੇ ਦੱਸ ਦਿੱਤਾ ਕਿ ਇਹ ਮੋਬਾਇਲ ਉਸਨੂੰ ਸੁਭਾਸ਼ ਨੇ ਦਿੱਤਾ ਹੈ। ਕੌਸ਼ੱਲਿਆ ਨੇ ਪਿੰਕੀ ਨੂੰ ਸਪਸ਼ਟ ਪੁੱਛ ਲਿਆ ਕਿ ਸੁਭਾਸ਼ ਰੋਜ਼ ਕੀ ਕਰਨ ਆਉਂਦਾ ਹੈ।ਜਿਸ ਘਰ ਵਿੱਚ ਲੜਕੀ ਜਵਾਨ ਹੋਵੇ, ਉਸ ਘਰ ਵਿੱਚ ਇਸ ਤਰ੍ਹਾਂ ਕਿਸੇ ਲੜਕੇ ਦਾ ਆਉਣਾ ਠੀਕ ਨਹੀਂ। ਪਿੰਕੀ ਨੇ ਮਾਂ ਨੂੰ ਭਰੋਸਾ ਦਿੱਤਾ ਕਿ ਮੈਂ ਉਹਨਾਂ ਨੂੰ ਕਹਿ ਦਿਆਂਗੀ ਕਿ ਜਦੋਂ ਮਾਂ ਬਾਪ ਘਰ ਹੋਣ ਉਦੋਂ ਹੀ ਆਉਣਾ।
ਪਿੰਕੀ ਨੇ ਸਾਰੀ ਗੱਲ ਸੁਭਾਸ਼ ਨੂੰ ਦੱਸ ਦਿੱਤੀ। ਸੁਭਾਸ਼ ਨੇ ਕਿਹਾ ਕਿ ਸਾਡੀ ਪਹਿਲਾਂ ਹੀ ਰਿਸ਼ਤੇਦਾਰੀ ਹੈ, ਨਵੀਂ ਰਿਸ਼ਤੇਦਾਰੀ ਜੋੜਨ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਇਸ ਤੋਂ ਬਾਅਦ ਸੁਭਾਸ਼ ਨੇ ਪਿੰਕੀ ਨੂੰ ਸਮਝਾਇਆ ਕਿ ਮੋਬਾਇਲ ਫ਼ੋਨ ਵਾਪਸ ਕਰਨ ਦੀ ਲੋੜ ਨਹੀਂ। ਉਸਨੂੰ ਲੁਕੋ ਕੇ ਰੱਖੋ। ਮੌਕਾ ਮਿਲਣ ਤੇ ਉਸਨੂੰ ਚਾਲੂ ਕਰਕੇ ਗੱਲ ਕਰ ਲਿਆ ਕਰੇ। ਪ੍ਰੇਮ ਦੀਵਾਨੀ ਪਿੰਕੀ ਨੇ ਸੁਭਾਸ਼ ਦੀ ਇਹ ਗੱਲ ਮੰਨ ਲਈ।
ਆਪਸੀ ਗੱਲਬਾਤ ਵਿੱਚ ਦੋਵਾਂ ਨੇ ਤਹਿ ਕਰ ਲਿਆ ਕਿ ਹੁਣ ਸੁਭਾਸ਼ ਪਿੰਕੀ ਨੂੰ ਮਿਲਣ ਉਸਦੇ ਘਰ ਨਹੀਂ ਆਵੇਗਾ। ਫ਼ੋਨ ਤੇ ਪ੍ਰੋਗਰਾਮ ਤਹਿ ਕਰਕੇ ਕਿਤੇ ਬਾਹਰ ਮਿਲ ਲਿਆ ਕਰਾਂਗੇ। ਪਿੰਕੀ ਅਤੇ ਸੁਭਾਸ਼ ਬਾਹਰ ਮਿਲਣ ਲੱਗੇ ਤਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਗਏ। ਪਿੰਕੀ ਦੇ ਮਾਪਿਆਂ ਤੱਕ ਗੱਲ ਪਹੁੰਚੀ ਤਾਂ ਉਹ ਭੜਕ ਗਏ। ਉਹਨਾਂ ਨੇ ਪਿੰਕੀ ਨੂੰ ਸਮਝਾਇਆ ਕਿ ਉਸਦਾ ਅਤੇ ਸੁਭਾਸ਼ ਦਾ ਕੋਈ ਮੇਲ ਨਹੀਂ ਹੈ, ਬੇਮੇਲ ਰਿਸ਼ਤੇ ਵਿਗੜ ਜਾਂਦੇ ਹਨ।
ਪਿਤਾ ਨੇ ਸਮਝਾਇਆ ਕਿ ਰਿਸ਼ਤਾ ਜੋੜਨ ਵਿੱਚ ਦਿਲ ਦੇ ਨਾਲ ਦਿਮਾਗ ਵੀ ਵਰਤਣਾ ਚਾਹੀਦਾ ਹੈ, ਵਰਨਾ ਅੱਗੇ ਜਾ ਕੇ ਮੁਸ਼ਕਿਲਾਂ ਆ ਜਾਂਦੀਆਂ ਹਨ। ਪਿਤਾ ਦੀਆਂ ਨਸੀਹਤਾਂ ਪਿੰਕੀ ਦੇ ਦਿਲ ਤੇ ਅਸਰ ਕਰ ਗਈਆਂ। ਦਿਲ ਨੂੰ ਪਿੱਛੇ ਛੱਡ ਕੇ ਉਸਨੇ ਦਿਮਾਗ ਨਾਲ ਸੋਚਿਆ ਤਾਂ ਇਸ ਨਤੀਜੇ ਤੇ ਪਹੁੰਚੀ ਕਿ ਮਾਂ ਬਾਪ ਸਹੀ ਹਨ। ਹਰ ਕੋਈ ਆਪਣੇ ਕਾਬਲ ਜੀਵਨ ਸਾਥੀ ਚੁਣਦਾ ਹੈ ਪਰ ਸੁਭਾਸ਼ ਤਾਂ ਉਸ ਤੋਂ ਬਹੁਤ ਪੱਛੜਿਆ ਹੋਇਆ ਹੈ। ਉਸਦੇ ਨਾਲ ਵਿਆਹ ਕਰ ਲਿਆ ਤਾਂ ਚਾਰ ਦਿਨ ਦੀ ਚਾਂਦਨੀ ਤੋਂ ਬਾਅਦ ਹਨੇਰਾ ਹੱਥ ਲੱਗੇਗਾ।
ਆਖਿਰ ਪਿੰਕੀ ਨੇ ਗਲਤੀ ਸੁਧਾਰਨ ਦਾ ਮਨ ਬਣਾ ਲਿਆ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਪਿੰਕੀ ਸੁਭਾਸ਼ ਨੂੰ ਅੰਗੂਠਾ ਦਿਖਾਉਣ ਲੱਗੀ। ਪਿੰਕੀ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੰਦੀ ਪਰ ਕਿਸੇ ਤਰ੍ਹਾਂ ਇਕ ਦਿਨ ਪਿੰਕੀ ਨੂੰ ਉਸ ਨੇ ਮਨਾ ਲਿਆ। ਪਿੰਕੀ ਨੇ ਸਪਸ਼ਟ ਕਿਹਾ ਕਿ ਮੇਰੇ ਮਾਪੇ ਇਸ ਵਿਆਹ ਲਈ ਤਿਆਰ ਨਹੀਂ ਹਨ। ਸੁਭਾਸ਼ ਕੋਰਟ ਮੈਰਿਜ ਲਈ ਜਿੱਦ ਕਰਨ ਲੱਗਿਆ।ਤੂੰ ਹੁਣ ਬਾਲਗ ਹੋ ਗਈ ਹੋ, ਇਸ ਕਰਕੇ ਵਿਆਹ ਵਿੱਚ ਕੋਈ ਅੜਿੱਕਾ ਨਹੀਂ ਹੈ।
ਸੁਭਾਸ਼ ਮੇਰੀ ਮਜਬੂਰੀ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਆਪਣੇ ਮਾਂ ਬਾਪ ਦੀ ਬੇਇੱਜ਼ਤੀ ਨਹੀਂ ਕਰਵਾ ਸਕਦੀ। ਸੁਭਾਸ਼ ਭੜਕ ਗਿਆ, ਪਿੰਕੀ ਤੂੰ ਇਸ ਤਰ੍ਹਾ ਬੇਵਫ਼ਾਈ ਨਹੀਂ ਕਰ ਸਕਦੀ।
ਮੈਂ ਆਪਣੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਉਹ ਗਲਤੀ ਜੋ ਕੱਚੀ ਉਮਰ ਵਿੱਚ ਕੀਤੀ ਸੀ, ਹੁਣ ਨਹੀਂ ਕਰਨਾ ਚਾਹੁੰਦੀ। ਆਪਣੇ ਵਾਅਦਿਆਂ ਅਤੇ ਕਰਾਰਾਂ ਨੂੰ ਯਾਦ ਕਰੋਪਿੰਕੀ, ਜੋ ਤੂੰ ਮੇਰੇ ਮੋਢੇ ਤੇ ਸਿਰ ਰੱਖ ਕੇ ਕੀਤੇ ਸਨ।
ਉਹ ਬਚਪਨੇ ਦੀ ਗਲਤੀ ਸੀ, ਮੈਂ ਭੁੱਲ ਚੁੱਕੀ ਹਾਂ, ਤੁਸੀਂ ਵੀ ਭੁੱਲ ਜਾਓ। ਪਿੰਕੀ ਮੈਂ ਤੈਨੂੰ ਭੁੱਲ ਕੇ ਜਿੰਦਾ ਨਹੀਂ ਰਹਿ ਸਕਦਾ। ਤਾਂ ਨਾ ਰਹੋ ਜਿੰਦਾ, ਮਰ ਜਾਓ। ਪਿੰਕੀ ਬਿਲਕੁਲ ਸਪਸ਼ਟ ਹੋ ਗਈ। ਦੁਨੀਆਂ ਵਿੱਚ ਲੱਖਾਂ ਨਾਕਾਮ ਆਸ਼ਿਕ ਮੌਤ ਦੇ ਮੂੰਹ ਪੈਂਦੇ ਹਨ। ਤੂੰ ਵੀ ਮਰ ਕੇ ਉਹਨਾਂ ਆਸ਼ਕਾਂ ਦੀ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾ ਲਓ। ਪਿੰਕੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਅਤੇ ਚਲੀ ਗਈ।
ਸੁਭਾਸ਼ ਸੰਨਾਟੇ ਵਿੱਚ ਘਿਰਿਆ ਬੈਠਿਆ ਰਿਹਾ। ਇਸ ਵਾਕੇ ਤੋਂ ਬਅਦ ਵੀ ਸੁਭਾਸ਼ ਨੇ ਕਈ ਵਾਰ ਪਿੰਕੀ ਨੂੰ ਮਿਲ ਕੇ ਮਨਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਪਿਆਰ ਦੀ ਦੁਹਾਈ ਦਿੱਤੀ ਪਿੰਕੀ ਨੂੰ ਉਸਦੀਆਂ ਕਸਮਾਂ ਯਾਦ ਕਰਵਾਈਆਂ ਪਰ ਉਹ ਟੱਸ ਤੋਂ ਮੱਸ ਨਾ ਹੋਈ। ਉਹ ਇਕ ਹੀ ਰੱਟ ਲਗਾਉਂਦੀ ਰਹੀ, ਮੇਰਾ ਖਿਆਲ ਮਨ ਤੋਂ ਕੱਢ ਦਿਓ। ਮੈਨੂੰ ਪ੍ਰਾਪਤ ਕਰਨ ਦੀ ਇੱਛਾ ਕਦੀ ਪੂਰੀ ਨਹੀਂ ਹੋਵੇਗੀ। ਮੈਂ ਸੁਭ ਕੁਝ ਭੁੱਲ ਚੁੱਕੀ ਹਾਂ, ਤੂੰ ਵੀ ਭੁੱਲ ਜਾਹ।
ਪਿੰਕੀ ਦੀ ਜਿੱਦ ਤੋਂ ਸੁਭਾਸ਼ ਨੇ ਅੰਦਾਜ਼ਾ ਲਗਾ ਲਿਆ ਕਿ ਉਹ ਮਾਂ ਬਾਪ ਦੇ ਦਬਾਅ ਵਿੱਚ ਆ ਕੇ ਅਜਿਹਾ ਕਰ ਰਹੀ ਹੈ। ਸੱਚ ਤਾਂ ਇਹ ਹੈ ਕਿ ਪਿੰਕੀ ਉਸਨੂੰ ਕਦੀ ਭੁੱਲ ਨਹੀਂ ਸਕਦੀ, ਨਾ ਉਸਦਾ ਪਿਆਰ ਠੁਕਰਾਉਣ ਦੀ ਹਿੰਮਤ ਕਰ ਸਕਦੀ ਹੈ। ਅਖੀਰ ਇਕ ਦਿਨ ਉਹ ਖੁਦ ਆਪਣੇ ਅਤੇ ਪਿੰਕੀ ਦੇ ਰਿਸ਼ਤੇ ਦੀ ਗੱਲ ਕਰਨ ਪਿੰਕੀ ਦੇ ਮਾਂ ਬਾਪ ਕੋਲ ਜਾ ਪਹੁੰਚਿਆ।
ਉਹਨਾਂ ਦੋਵਾਂ ਨੇ ਵਿਆਹ ਲਈ ਰਜ਼ਾਮੰਦ ਹੋਣਾ ਤਾਂ ਦੂਰ, ਸੁਭਾਸ਼ ਨੂੰ ਧਮਕੀ ਦੇ ਕੇ ਭਜਾ ਦਿੱਤਾ। ਖੁਦ ਨੂੰ ਦੇਖੋ ਅਤੇ ਪਿੰਕੀ ਨੂੰ ਦੇਖੋ, ਉਸਦੇ ਬਾਅਦ ਤੁਲਨਾ ਕਰੋ। ਤੂੰ ਪਿੰਕੀ ਦੇ ਪੈਰਾਂ ਦੀ ਧੂੜ ਵੀ ਨਹੀਂ। ਜਾਓ ਇੱਥੋਂ, ਅੱਗੇ ਤੋਂ ਅਜਿਹੀ ਬਕਵਾਸ ਨਾ ਕਰਨਾ।
ਸੁਭਾਸ਼ ਨਿਰਾਸ਼ ਹੋ ਕੇ ਵਾਪਸ ਆ ਗਿਆ। ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਸੁਭਾਸ਼ ਨਰਾਜ਼ ਨਾ ਹੋਇਆ। ਬਿਰਾਦਰੀ ਦੇ ਕੁਝਲੋਕਾਂ ਦੇ ਜ਼ਰੀਏ ਉਸਨੇ ਪ੍ਰੀਤਮ ਨਾਲ ਵਿਆਹ ਦੀ ਗੱਲ ਤੋਰੀ, ਖੁਦ ਵੀ ਪ੍ਰੀਤਮ ਨੂੰ ਫ਼ੋਨ ਕਰਦਾ ਰਿਹਾ, ਪਰ ਉਸਦਾ ਹਰ ਯਤਨ ਅਸਫ਼ਲ ਹੋ ਗਿਆ। ਪਿੰਕੀ ਵੀ ਲਗਾਤਾਰ ਮੂੰਹ ਮੋੜਦੀ ਰਹੀ। ਸੁਭਾਸ਼ ਦੀ ਕਿਸੇ ਗੱਲ ਦਾ ਉਸ ਤੇ ਅਸਰ ਨਹੀਂ ਹੋ ਰਿਹਾ ਸੀ।
ਸਾਰੇ ਯਤਨ ਕਰਕੇ ਸੁਭਾਸ਼ ਹਾਰ ਗਿਆ। ਉਸਨੂੰ ਭਰੋਸਾ ਹੋ ਗਿਆ ਕਿ ਪਿੰਕੀ ਉਸਨੂੰ ਹਾਸਲ ਹੋਣ ਵਾਲੀ ਨਹੀਂ ਹੈ। ਇਸ ਕਰਕੇ ਉਸ ਤੇ ਜਨੂੰਨ ਸਵਾਰ ਹੋ ਗਿਆ। ਉਸਨੇ ਫ਼ੈਸਲਾ ਕੀਤਾ ਕਿ ਉਹ ਉਸ ਨੂੰ ਮਾਰ ਕੇ ਆਤਮ ਹੱਤਿਆ ਕਰ ਲਵੇਗਾ। ਇਸ ਦੁਨੀਆਂ ਵਿੱਚ ਨਾ ਸਹੀ, ਮਰਨ ਤੋਂ ਬਾਅਦ ਉਸ ਦੁਨੀਆ ਵਿੱਚ ਉਹ ਪਿੰਕੀ ਨੂੰ ਮਿਲੇਗਾ।
ਉਸਨੇ ਇਕ ਦੇਸੀ ਪਿਸਤੌਰ ਅਤੇ ਕਾਰਤੂਸ ਪ੍ਰਾਪਤ ਕਰ ਲਏ। 10 ਮਈ ਨੂੰ ਸੁਭਾਸ਼ ਨੇ ਪਿਸਤੌਰ ਲੋਡ ਕਰਕੇ ਆਪਣੇ ਨਾਲ ਲੈ ਲਿਆ ਅਤੇ ਪਿੰਕੀ ਦੇ ਘਰ ਜਾ ਪਹੁੰਚਿਆ। ਪਿੰਕੀ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਸੁਭਾਸ਼ ਨੇ ਬਾਈਕ ਦਰਵਾਜ਼ੇ ਦੇ ਸਾਹਮਣੇ ਖੜ੍ਹੀ ਕੀਤੀ ਅਤੇ ਮਕਾਨ ਵਿੱਚ ਦਾਖਲ ਹੋ ਕੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਉਸ ਵਕਤ 11 ਵਜੇ ਸਨ ਅਤੇ ਪਿੰਕੀ ਰਸੋਈ ਵਿੱਚ ਕੁਝ ਕੰਮ ਕਰ ਰਹੀ ਸੀ। ਉਹ ਸੁਭਾਸ਼ ਨੂੰ ਦੇਖ ਕੇ ਹੈਰਾਨ ਹੋਈ, ਫ਼ਿਰ ਤਲਖੀ ਨਾਲ ਸਵਾਲ ਕੀਤਾ, ਕੀ ਕਰਨ ਆਏ ਹੋ?
ਇਹ ਪੁੱਛਣ ਕਿ ਕੀ ਤੂੰ ਮੇਰੇ ਨਾਲ ਵਿਆਹ ਕਰੇਂਗਾ ਜਾਂ ਨਹੀਂ। ਪੰਜਾਹ ਵਾਰ ਕਹਿ ਚੁੱਕੀ ਹਾਂ ਕਿ ਮੇਰੇ ਅਤੇ ਤੁਹਾਡਾ ਮੇਲ ਨਹੀਂ ਹੈ। ਇਸ ਕਰਕੇ ਮੈਂ ਵਿਆਹ ਨਹੀਂ ਕਰਾਂਗੀ, ਮੇਰੇ ਪਿੱਛੇ ਕਿਉਂ ਪਏ ਹੋ।
ਸੁਭਾਸ਼ ਦੀਆਂ ਅੱਖਾਂ ਵਿੱਚ ਅੰਗਾਰ ਆ ਗਏ। ਪਿੰਕੀ ਮੈਂ ਆਖਰੀ ਵਾਰ ਪੁੱਛ ਰਿਹਾ ਹਾਂ, ਵਿਆਹ ਕਰੋਗੀ ਜਾਂ ਨਹੀਂ।
ਉਸਨੇ ਪਿਸਤੌਲ ਕੱਢ ਲਿਆ, ਹੁਣ ਵੀ ਦੱਸ ਦਿਓ ਕਿ ਵਿਆਹ ਕਰਨਾ ਹੈ ਕਿ ਨਹੀਂ, ਵਰਨਾ ਮੈਂ ਤੈਨੂੰ ਜਾਨ ਤੋਂ ਮਾਰ ਦਿਆਂਗਾ ਅਤੇ ਖੁਦ ਵੀ ਆਤਮ ਹੱਤਿਆ ਕਰ ਲਵਾਂਗਾ।
ਪਿੰਕੀ ਦੇ ਸਿਰ ਤੇ ਮੌਤ ਮੰਡਰਾ ਰਹੀ ਸੀ। ਫ਼ਿਰ ਵੀ ਉਹ ਭੈਅਭੀਤ ਨਹੀਂ ਹੋਈ। ਸੁਭਾਸ਼ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੀ, ਜਾਓ ਮੈਨੂੰ ਗਿੱਦੜ ਧਮਕੀਆਂ ਦੇਣ ਆਏ ਹੋ। ਇਹ ਖਿਡੌਣਾ ਜੇਬ ਵਿੱਚ ਰੱਖੋ ਅਤੇ ਚੁੱਪਚਾਪ ਜਾਓ, ਵਰਨਾ ਮੈਂ ਚੱਪਲ ਕੱਢ ਲਵਾਂਗੀ।
ਇਸ ਤੋਂ ਬਾਅਦ ਫ਼ਾਇਰ ਦੀ ਆਵਾਜ਼ ਸੁਣੀ, ਪਿੰਕੀ ਉਥੇ ਹੀ ਢੇਰ ਹੋ ਗਈ। ਫ਼ਾਇਰ ਦਾ ਧਮਾਕਾ ਸੁਣ ਕੇ ਪੜੌਸੀ ਈਸ਼ਵਰ ਚੰਦ ਪ੍ਰੀਤਮ ਦੇ ਘਰ ਵੱਲ ਦੌੜਿਆ। ਉਦੋਂ ਹੀ ਦਰਵਾਜ਼ਾ ਖੁੱਲ੍ਹਿਆ, ਸੁਭਾਸ਼ ਬਾਹਰ ਨਿਕਲਿਆ ਅਤੇ ਆਪਣੀ ਬਾਈਕ ਤੇ ਸਵਾਰ ਹੋ ਕੇ ਦੌੜ ਗਿਆ। ਸੁਭਾਸ਼ ਨੂੰ ਦੌੜਦੇ ਕਈਆਂ ਨੇ ਦੇਖਿਆ। ਅੰਦਰ ਦੇਖਿਆ ਤਾਂ ਪਿੰਕੀ ਲਹੂ ਲੁਹਾਣ ਸੀ। ਕੁਝ ਪੜੌਸੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੀ ਹਸਪਤਾਲ ਪਹੁੰਚ ਗਈ।
ਪਿੰਕੀ ਦੀ ਲਾਸ਼ ਦਾ ਪੋਸਟ ਮਾਰਟਮ ਆਰੰਭ ਹੋਇਆ। ਪਰਚਾ ਦਰਜ ਕਰ ਲਿਆ ਗਿਆ। ਸੁਭਾਸ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਲੋਨੀ ਸਥਿਤ ਇਲਾਕੇ ਵਿੱਚ ਛਾਪਾ ਮਾਰਿਆ ਪਰ ਉਹ ਫ਼ਰਾਰ ਮਿਲਿਆ। ਪੁੱਛਗਿੱਛ ਕਰਨ ਤੇ ਸੁਭਾਸ਼ ਦੇ ਪਰਿਵਾਰ ਵਾਲਿਆਂ ਤੋਂ ਪਤਾ ਲੱਗਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਬਾਗਪਤ ਜਾਂ ਬੜੌਤ ਜਾ ਸਕਦਾ ਹੈ।
ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਅਤੇ ਸੁਭਾਸ਼ ਨੂੰ ਗ੍ਰਿਫ਼ਤਾਰ ਕਰ ਲਿਆਂਦਾ। ਸੁਭਾਸ਼ ਦੀ ਨਿਸ਼ਾਨਦੇਹੀ ਤੇ ਉਸਦੇ ਖੂਨ ਨਾਲ ਲਿੱਬੜੇ ਕੱਪੜੇ, ਹੱਤਿਆ ਵਿੱਚ ਪਾਇਆ ਗਿਆ ਕੱਟਾ ਅਤੇ ਬਾਈਕ ਬਰਾਮਦ ਕਰ ਲਈ ਗਈ। ਉਸਨੇ ਦੱਸਿਆ ਕਿ ਉਹ ਮੌਕੇ ਤੇ ਤਾਂ ਫ਼ਰਾਰ ਹੋ ਗਿਆ ਪਰ ਆਤਮ ਹੱਤਿਆ ਕਰਨਾ ਚਾਹੁੰਦਾ ਸੀ। ਮੈਂ ਮਰਨ ਦੀ ਯੋਜਨਾ ਬਣਾ ਹੀ ਰਿਹਾ ਸੀ ਕਿ ਮੈਨੂੰ ਪਕੜ ਲਿਆ ਗਿਆ।
***

LEAVE A REPLY